13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਉਮੀਦਵਾਰ ਡਾ. ਸੁਖਦੇਵ ਸਿੰਘ ਸਿਰਸਾ ਵਲੋਂ ਪੰਜਾਬ ਯੂਨੀਵਰਸਿਟੀ ਗ੍ਰੈਜੂਏਟ ਸੈਨੇਟ ਚੋਣਾਂ ਸੀਰੀਅਲ ਨੰਬਰ 47 ਲਈ ਵੋਟ ਅਪੀਲ

ਮੋਗਾ, 12 ਸਤੰਬਰ (ਜਸਪਾਲ ਸਿੰਘ ਬੱਬੀ)- ਭੁਪਿੰਦਰਾ ਖ਼ਾਲਸਾ ਸਕੂਲ ਮੋਗਾ ਵਿਖੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਹੋ ਰਹੀਆਂ ਸੈਨੇਟ ਚੋਣਾਂ ਵਿਚ ਰਜਿਸਟਰਡ ਗ੍ਰੈਜੂਏਟ ਹਲਕੇ ਤੋਂ ਚੋਣ ਲੜ ਰਹੇ ਮੋਗਾ ਦੇ ਪਿੰਡ ਦੌਧਰ ਦੇ ਜੰਮਪਲ ਉਮੀਦਵਾਰ ਡਾ. ਸੁਖਦੇਵ ਸਿੰਘ ਸਿਰਸਾ ਸਾਬਕਾ ਮੁਖੀ ਤੇ ਪ੍ਰੋਫੈਸਰ ਪੰਜਾਬੀ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਸਰਕਾਰੀ ਸਹਾਇਤਾ ਪ੍ਰਾਪਤ ਟੀਚਰਜ਼ ਅਤੇ ਹੋਰ ਕਰਮਚਾਰੀ ਯੂਨੀਅਨ ਮੋਗਾ ਅਤੇ ਪੈਨਸ਼ਨਰ ਸੈੱਲ ਏਡਿਡ ਸਕੂਲ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਮਿਤੀ : 20 ਸਤੰਬਰ ਦਿਨ ਐਤਵਾਰ ਨੂੰ ਆਪਣੇ ਸੀਰੀਅਲ ਨੰਬਰ 47 ਲਈ ਪਹਿਲੀ ਤਰਜ਼ੀਹ ਵੋਟ ਅਪੀਲ ਕੀਤੀ।

ਅਜੀਤ ਡੈਸਕ 13-09-2026
ਮੋਗਾ, 12 ਸਤੰਬਰ (ਜਸਪਾਲ ਸਿੰਘ ਬੱਬੀ)- ਭੁਪਿੰਦਰਾ ਖ਼ਾਲਸਾ ਸਕੂਲ ਮੋਗਾ ਵਿਖੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਹੋ ਰਹੀਆਂ ਸੈਨੇਟ ਚੋਣਾਂ ਵਿਚ ਰਜਿਸਟਰਡ ਗ੍ਰੈਜੂਏਟ ਹਲਕੇ ਤੋਂ ਚੋਣ ਲੜ ਰਹੇ ਮੋਗਾ ਦੇ ਪਿੰਡ ਦੌਧਰ ਦੇ ਜੰਮਪਲ ਉਮੀਦਵਾਰ ਡਾ. ਸੁਖਦੇਵ ਸਿੰਘ ਸਿਰਸਾ ਸਾਬਕਾ ਮੁਖੀ ਤੇ ਪ੍ਰੋਫੈਸਰ ਪੰਜਾਬੀ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਸਰਕਾਰੀ ਸਹਾਇਤਾ ਪ੍ਰਾਪਤ ਟੀਚਰਜ਼ ਅਤੇ ਹੋਰ ਕਰਮਚਾਰੀ ਯੂਨੀਅਨ ਮੋਗਾ ਅਤੇ ਪੈਨਸ਼ਨਰ ਸੈੱਲ ਏਡਿਡ ਸਕੂਲ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਮਿਤੀ : 20 ਸਤੰਬਰ ਦਿਨ ਐਤਵਾਰ ਨੂੰ ਆਪਣੇ ਸੀਰੀਅਲ ਨੰਬਰ 47 ਲਈ ਪਹਿਲੀ ਤਰਜ਼ੀਹ ਵੋਟ ਅਪੀਲ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰੋ: ਸੁਖਦੇਵ ਸਿੰਘ ਸਿਰਸਾ ਨੇ ਸੈਨੇਟ ਦੇ ਮਹੱਤਵ, ਕਾਰਜਸ਼ੈਲੀ ਤੇ ਵੋਟ ਪੈਟਰਨ ਬਾਰੇ ਦੱਸਦਿਆਂ ਕਿਹਾ ਕਿ ਉਚੇਰੀ ਸਿੱਖਿਆ ਤੇ ਖੋਜ ਦੇ ਮਿਆਰ ਨੂੰ ਕਾਇਮ ਰੱਖਣ, ਯੂਨੀਵਰਸਿਟੀ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੀਆਂ ਫ਼ੀਸਾਂ ਵਿਚ ਵਾਧੇ ਨੂੰ ਰੋਕਣ ਸਮੇਤ ਵਿਦਿਆਰਥੀ ਤੇ ਅਧਿਆਪਕਾਂ ਦੇ ਹਿਤਾਂ ‘ਤੇ ਡਟ ਕੇ ਪਹਿਰਾ ਦੇਣਗੇ। ਇਸ ਮੌਕੇ ਸਾਬਕਾ ਪ੍ਰਿੰਸੀਪਲ ਪੂਰਨ ਸਿੰਘ ਸੰਧੂ, ਸਾਬਕਾ ਪ੍ਰਿੰਸੀਪਲ ਦਰਸ਼ਨ ਸਿੰਘ ਪੈਨਸ਼ਨਰ ਸੈੱਲ ਵੱਲੋਂ ਡਾ. ਸੁਖਦੇਵ ਸਿੰਘ ਸਿਰਸਾ ਦੇ ਸਮਾਜਿਕ ਸਰੋਕਾਰਾਂ, ਸਾਹਿਤਕ ਕੰਮਾਂ ਅਤੇ ਲੋਕ ਮਸਲਿਆਂ ਪ੍ਰਤੀ ਪ੍ਰਤੀਬੱਧਤਾ ਨੂੰ ਵੇਖਦਿਆਂ ਜਥੇਬੰਦੀ ਵਲੋਂ ਸੈਨੇਟ ਚੋਣਾਂ ਵਿਚ ਸਮਰਥਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਵਿੱਦਿਅਕ ਅਦਾਰੇ ਸਮਾਜ ਦੀ ਬੁਨਿਆਦ ਹੁੰਦੇ ਹਨ, ਇਨ੍ਹਾਂ ਦੇ ਜਮਹੂਰੀ ਸੁਭਾਅ ਨੂੰ ਕਾਇਮ ਰੱਖਣਾ ਅਤੇ ਇਹਨਾਂ ਦੀ ਜਮਹੂਰੀ ਬਣਤਰ ਨੂੰ ਬਚਾਉਣਾ ਜ਼ਰੂਰੀ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਇਸ ਅਦਾਰੇ ਦਾ ਭਵਿੱਖ ਤੈਅ ਕਰਨ ਵਾਲੀ ਮਹੱਤਵਪੂਰਨ ਸੰਸਥਾ ਹੈ। ਸੈਨੇਟ ਦੇ ਰਜਿਸਟਰਡ ਗ੍ਰੈਜੂਏਟ ਹਲਕੇ ਤੋਂ ਲੜੀ ਨੰਬਰ 47 ਤੋਂ ਡਾ. ਸੁਖਦੇਵ ਸਿੰਘ ਸਿਰਸਾ ਚੋਣ ਲੜ ਰਹੇ ਹਨ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਆਪਣੀ ਵਿੱਦਿਅਕ, ਸਭਿਆਚਾਰਕ ਅਤੇ ਗਿਆਨਮਈ ਵਿਰਾਸਤ ਨੂੰ ਕਾਇਮ ਰੱਖੇ ਤਾਂ ਡਾ. ਸੁਖਦੇਵ ਸਿੰਘ ਸਿਰਸਾ ਵਰਗੇ ਬੁਲੰਦ ਇਰਾਦੇ ਵਾਲੇ ਮਨੁੱਖ ਨੂੰ ਜਿਤਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਡਾ. ਸੁਖਦੇਵ ਸਿੰਘ ਸਿਰਸਾ ਨੂੰ ਆਪਣੀ ਪਹਿਲੀ ਤਰਜੀਹੀ ਵੋਟ ਦੇ ਕੇ ਆਪਣਾ ਫ਼ਰਜ਼ ਨਿਭਾਉਣਾ ਚਾਹੀਦਾ ਹੈ ਕਿਉਂਕਿ ਡਾ. ਸੁਖਦੇਵ ਸਿੰਘ ਸਿਰਸਾ ਸਮਾਜਿਕ ਫ਼ਿਕਰਮੰਦੀ ਵਾਲੀ ਸ਼ਖ਼ਸੀਅਤ ਹੈ ਅਜੇਹੀ ਸ਼ਖ਼ਸੀਅਤ ਦਾ ਸੈਨੇਟਰ ਬਣਨਾ ਉਚੇਰੀ ਸਿੱਖਿਆ ਦੇ ਰੌਸ਼ਨ ਭਵਿੱਖ ਲਈ ਅਤਿਅੰਤ ਜਰੂਰੀ ਹੈ। ਇਸ ਮੌਕੇ ਪ੍ਰਿੰਸੀਪਲ ਪੂਰਨ ਸਿੰਘ ਸੰਧੂ, ਚੇਤ ਰਾਮ, ਪਰਮਿੰਦਰ ਪਾਲ ਸ਼ਰਮਾ, ਪ੍ਰਿੰਸੀਪਲ ਦਰਸ਼ਨ ਸਿੰਘ, ਪ੍ਰਿੰਸੀਪਲ ਨਵਕਿਰਨ ਕੌਰ, ਪ੍ਰਿੰਸੀਪਲ ਅਨੁਰਾਗ ਧੂਰੀਆ, ਪ੍ਰਵੀਨ ਅਗਰਵਾਲ ਪ੍ਰਧਾਨ, ਪ੍ਰਿੰਸੀਪਲ ਕੁਲਵੰਤ ਸਿੰਘ ਕਲਸੀ, ਪ੍ਰਿਤਪਾਲ ਸਿੰਘ, ਦਵਿੰਦਰਜੀਤ ਕੌਰ, ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਅੰਮ੍ਰਿਤ ਲਾਲ ਦੌਧਰ, ਬਿਕਰਮ ਰਾਣਾ, ਮਨਜੀਤ ਕੌਰ ਸਰਾਂ, ਨਰਿੰਦਰ ਕੌਰ, ਡਾਕਟਰ ਇੰਦਰਵੀਰ ਗਿੱਲ ਸਾਬਕਾ ਐਸ.ਐਮ.ਓ., ਇੰਜੀਨੀਅਰ ਸਵਰਨ ਸਿੰਘ ਖੋਸਾ, ਲਖਵੀਰ ਸਿੰਘ ਦੌਧਰ ਅਤੇ ਸਕੂਲ ਸਟਾਫ਼ ਹਾਜ਼ਰ ਸੀ।
ਪਿਛਲੀ ਖ਼ਬਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਚ ਤਣਾਅ ਪ੍ਰਬੰਧਨ ਅਤੇ ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ ਸੰਬੰਧੀ ਵਰਕਸ਼ਾਪ ਅਗਲੀ ਖ਼ਬਰ ਡਾ. ਸੈਫੂਦੀਨ ਕਿਚਲੂ ਸਕੂਲ ਦੇ ਹਰਸ਼ਿਤ ਅਰੋੜਾ ਨੇ ਜ਼ਿਲ੍ਹਾ ਪੱਧਰ ’ਤੇ ਸਕੇਟਿੰਗ ਵਿਚ ਜਿੱਤਿਆ ਚਾਂਦੀ ਦਾ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।