07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਬਰਸੀ ਸਮਾਗਮਾਂ ’ਚ ਹੋਏ ਨਤਮਸਤਕ

ਕਿਸ਼ਨਪੁਰਾ ਕਲਾਂ, 6 ਸਤੰਬਰ (ਅਮੋਲਕ ਸਿੰਘ ਕਲਸੀ/ ਪਰਮਿੰਦਰ ਸਿੰਘ ਗਿੱਲ)-ਪੰਥਕ ਗੁਰਦੁਆਰਾ ਸਾਹਿਬ ਕਿਸ਼ਨਪੁਰਾ ਕਲਾਂ ਵਿਖੇ ਮਹਾਨ ਤਪੱਸਵੀ ਸੰਤ ਬਾਬਾ ਵਿਸਾਖਾ ਸਿੰਘ ਜੀ ਦੀ ਸਾਲਾਨਾ 58ਵੀਂ ਬਰਸੀ ਸਮਾਗਮ ’ਤੇ ਨਤਮਸਤਕ ਹੋਣ ਲਈ ਉਚੇਚੇ ਤੌਰ ’ਤੇ ਪਹੁੰਚੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿਹਾ ਕਿ ਮਹਾਨ ਤਪੱਸਵੀ ਬ੍ਰਹਮ ਗਿਆਨੀ ਸੰਤ ਸਿਪਾਹੀ ਬਾਬਾ ਵਿਸਾਖਾ ਸਿੰਘ ਜੀ ਦੀ ਇਸ ਪੂਰੇ ਇਲਾਕੇ ਨੂੰ ਨਹੀਂ ਬਲਕਿ ਪੂਰੇ ਪੰਜਾਬ, ਦੇਸ਼ ਵਿਦੇਸ਼ ਵਿਚਲੀ ਸਿੱਖ ਕੌਮ ਲਈ ਮਾਲਵਾ ਸਿੱਖ ਇਤਿਹਾਸ ਗ੍ਰੰਥ ਲਿਖ ਕੇ ਸੰਗਤਾਂ ਨੂੰ ਭੇਟ ਕਰਨਾ ਬਹੁਤ ਵੱਡਾ ਸ਼ਲਾਘਾਯੋਗ ਉਪਰਾਲਾ ਸੀ| ਵਿਧਾਇਕ ਢੋਸ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਕ ਵਾਰ ਮਾਲਵਾ ਸਿੱਖ ਇਤਿਹਾਸ ਜ਼ਰੂਰ ਪੜ੍ਹਨ। ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਗੁਰੂ ਘਰ ਵਿਖੇ ਸੇਵਾ ਕਰ ਰਹੇ ਸੇਵਾਦਾਰ ਨੂੰ ਮਿਲ ਕੇ ਕਿਹਾ ਕਿ ਤੁਸੀਂ ਕਰਮਾਂ ਭਾਗਾਂ ਵਾਲੇ ਹੋ ਜਿਹੜਾ ਤੁਸੀਂ ਹੱਥੀਂ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ।

ਅਜੀਤ ਡੈਸਕ 07-09-2026
ਕਿਸ਼ਨਪੁਰਾ ਕਲਾਂ, 6 ਸਤੰਬਰ (ਅਮੋਲਕ ਸਿੰਘ ਕਲਸੀ/ ਪਰਮਿੰਦਰ ਸਿੰਘ ਗਿੱਲ)-ਪੰਥਕ ਗੁਰਦੁਆਰਾ ਸਾਹਿਬ ਕਿਸ਼ਨਪੁਰਾ ਕਲਾਂ ਵਿਖੇ ਮਹਾਨ ਤਪੱਸਵੀ ਸੰਤ ਬਾਬਾ ਵਿਸਾਖਾ ਸਿੰਘ ਜੀ ਦੀ ਸਾਲਾਨਾ 58ਵੀਂ ਬਰਸੀ ਸਮਾਗਮ ’ਤੇ ਨਤਮਸਤਕ ਹੋਣ ਲਈ ਉਚੇਚੇ ਤੌਰ ’ਤੇ ਪਹੁੰਚੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿਹਾ ਕਿ ਮਹਾਨ ਤਪੱਸਵੀ ਬ੍ਰਹਮ ਗਿਆਨੀ ਸੰਤ ਸਿਪਾਹੀ ਬਾਬਾ ਵਿਸਾਖਾ ਸਿੰਘ ਜੀ ਦੀ ਇਸ ਪੂਰੇ ਇਲਾਕੇ ਨੂੰ ਨਹੀਂ ਬਲਕਿ ਪੂਰੇ ਪੰਜਾਬ, ਦੇਸ਼ ਵਿਦੇਸ਼ ਵਿਚਲੀ ਸਿੱਖ ਕੌਮ ਲਈ ਮਾਲਵਾ ਸਿੱਖ ਇਤਿਹਾਸ ਗ੍ਰੰਥ ਲਿਖ ਕੇ ਸੰਗਤਾਂ ਨੂੰ ਭੇਟ ਕਰਨਾ ਬਹੁਤ ਵੱਡਾ ਸ਼ਲਾਘਾਯੋਗ ਉਪਰਾਲਾ ਸੀ| ਵਿਧਾਇਕ ਢੋਸ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਕ ਵਾਰ ਮਾਲਵਾ ਸਿੱਖ ਇਤਿਹਾਸ ਜ਼ਰੂਰ ਪੜ੍ਹਨ। ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਗੁਰੂ ਘਰ ਵਿਖੇ ਸੇਵਾ ਕਰ ਰਹੇ ਸੇਵਾਦਾਰ ਨੂੰ ਮਿਲ ਕੇ ਕਿਹਾ ਕਿ ਤੁਸੀਂ ਕਰਮਾਂ ਭਾਗਾਂ ਵਾਲੇ ਹੋ ਜਿਹੜਾ ਤੁਸੀਂ ਹੱਥੀਂ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ। ਇਸ ਮੌਕੇ ਪ੍ਰਧਾਨ ਮਹਿੰਦਰ ਸਿੰਘ ਮਾਨ, ਸਰਪੰਚ ਪ੍ਰਿੰਸ ਚਾਵਲਾ, ਖਜ਼ਾਨਚੀ ਇੰਦਰਜੀਤ ਸਿੰਘ ਹੈਪੀ, ਪ੍ਰਧਾਨ ਮੇਹਰ ਸਿੰਘ, ਪੰਚ ਅਵਤਾਰ ਸਿੰਘ ਮਾਨ, ਨੰਬਰਦਾਰ ਗੁਰਮੀਤ ਸਿੰਘ ਮਾਨ, ਜਸਪ੍ਰੀਤ ਸਿੰਘ ਜੱਸੀ, ਅੰਗਰੇਜ਼ ਸਿੰਘ ਮਾਣੀਆਂ, ਦਵਿੰਦਰ ਸਿੰਘ ਮਾਨ, ਲਾਡੀ ਟੇਲਰ, ਗੁਰਜੀਤ ਸਿੰਘ, ਗੁਰਮੀਤ ਸਿੰਘ ਲਾਡੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਪਿੰਡ ਲੰਗੇਆਣਾ ਕਲਾਂ ਨੂੰ ਸੀਵਰੇਜ ਨਾਲੇ ਦੀ ਸਫ਼ਾਈ ਲਈ ਦਿੱਤੀ ਮਸ਼ੀਨ ਅਗਲੀ ਖ਼ਬਰ ਸਰਪੰਚ ਦਰਸ਼ਨ ਸਿੰਘ ਨੱਥੋਕੇ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।