ਬਾਘਾ ਪੁਰਾਣਾ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
ਬਾਘਾ ਪੁਰਾਣਾ, 5 ਸਤੰਬਰ (ਟਿੰਕੂ ਕਾਠਪਾਲ)-ਬਾਘਾ ਪੁਰਾਣਾ ਸ਼ਹਿਰ ਅੰਦਰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਬੀਤੀ ਰਾਤ ਬੜੀ ਹੀ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਧਾਰਮਿਕ ਅਸਥਾਨਾਂ ‘ਚ ਸੰਗਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ, ਜਿੱਥੇ ਸੰਗਤਾਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਵੱਖ-ਵੱਖ ਸਰੂਪਾਂ ਦੇ ਦਰਸ਼ਨ ਕਰ ਕੇ ਅਸ਼ੀਰਵਾਦ ਪ੍ਰਾਪਤ ਕੀਤਾ।
ਬਾਘਾ ਪੁਰਾਣਾ, 5 ਸਤੰਬਰ (ਟਿੰਕੂ ਕਾਠਪਾਲ)-ਬਾਘਾ ਪੁਰਾਣਾ ਸ਼ਹਿਰ ਅੰਦਰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਬੀਤੀ ਰਾਤ ਬੜੀ ਹੀ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਧਾਰਮਿਕ ਅਸਥਾਨਾਂ ‘ਚ ਸੰਗਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ, ਜਿੱਥੇ ਸੰਗਤਾਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਵੱਖ-ਵੱਖ ਸਰੂਪਾਂ ਦੇ ਦਰਸ਼ਨ ਕਰ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਇਹ ਸਮਾਗਮ ਰਾਤ 8 ਵਜੇ ਤੋਂ ਲੈ ਕੇ 12 ਵਜੇ ਤੱਕ ਚੱਲਿਆ, ਨਾਲ ਹੀ ਸੰਸਥਾਵਾਂ ਵਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ। ਸ਼ਹਿਰ ਦੇ ਪ੍ਰਮੁੱਖ ਧਾਰਮਿਕ ਅਸਥਾਨਾਂ ਜਿਵੇਂ ਸ੍ਰੀ ਸ਼ਿਵ ਮੰਦਰ (ਮੋਗਾ ਰੋਡ) ਵਿਖੇ ਪ੍ਰਧਾਨ ਬਲਵਿੰਦਰ ਗਰਗ, ਪ੍ਰਧਾਨ ਕ੍ਰਿਸ਼ਨ ਗਰਗ, ਵਿਜੇ ਸ਼ਰਮਾ, ਅਸ਼ਵਨੀ ਸ਼ਰਮਾ, ਰੌਸ਼ਨ ਲਾਲ ਰੋਸ਼ੀ, ਰਜਿੰਦਰ ਗੋਇਲ, ਵਿਮਲ ਗੋਇਲ, ਸੰਦੀਪ ਗੋਇਲ, ਵਿਜੇ ਜਿੰਦਲ ਬਾਂਟੀ, ਸੰਜੀਵ ਮਿੱਤਲ, ਸੰਜੂ ਭੂਸ਼ਨ ਜੈਨ, ਅਜੇ ਪੂਰੀ, ਸਤੀਸ਼ ਕੁਮਾਰ (ਸੈਕਟਰੀ) ਅਤੇ ਲਲਿਤ ਗਰਗ ਦੀ ਦੇਖ-ਰੇਖ ਹੇਠ ਸਮਾਗਮ ਕਰਵਾਇਆ ਗਿਆ। ਇਸੇ ਤਰ੍ਹਾਂ ਪ੍ਰਾਚੀਨ ਸ੍ਰੀ ਸ਼ਿਵ ਸ਼ਨੀ ਮੰਦਰ ਵਿਖੇ ਪ੍ਰਧਾਨ ਰਾਜ ਕੁਮਾਰ ਗਰਗ, ਸਕੱਤਰ ਯੋਗੇਸ਼ ਬਾਂਸਲ ਯੋਗੀ, ਮਨੀਸ਼ ਗਰਗ ਟੀਨੀ, ਵਿੱਕੀ ਅਗਰਵਾਲ, ਦੀਪਕ, ਕਮਲ ਕਿਸ਼ੋਰ ਅਤੇ ਸੁਰਿੰਦਰ ਕੁਮਾਰ ਬਿੱਟਾ ਵਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਦੁਰਗਾ ਮੰਦਰ ਵਿਖੇ ਪ੍ਰਧਾਨ ਰਮਨ ਮਿੱਤਲ ਰਿੰਪੀ, ਸੁਖਦਰਸ਼ਨ ਸਿੰਗਲਾ, ਅਸ਼ੋਕ ਗਰਗ, ਰਾਮ ਲਾਲ ਗਰਗ, ਦੀਪਕ ਬਾਂਸਲ, ਸੰਜੀਵ ਕੁਮਾਰ ਪਿੰਕਾ ਅਤੇ ਦੀਕਸ਼ਿਤ ਗਰਗ ਨੇ ਸੇਵਾਵਾਂ ਨਿਭਾਈਆਂ। ਇਸ ਤੋਂ ਇਲਾਵਾ ਖੁੱਲ੍ਹੀ ਗਊਸ਼ਾਲਾ ਦੇ ਪ੍ਰਧਾਨ ਲਵਲੀ ਬਾਂਸਲ ਕਾਂਸਲ, ਡਾ. ਗੁਲਸ਼ਨ ਅਤੇ ਬਾਬਾ ਰੋਡੂ ਮੰਦਰ ਸਮੇਤ ਹੋਰਨਾਂ ਸਥਾਨਾਂ ‘ਤੇ ਵੀ ਧਾਰਮਿਕ ਸਮਾਗਮ ਸ਼ਰਧਾ ਪੂਰਵਕ ਕਰਵਾਏ। ਇਸ ਸ਼ੁੱਭ ਮੌਕੇ ‘ਤੇ ਵੱਖ-ਵੱਖ ਰਾਜਨੀਤਕ ਅਤੇ ਸਮਾਜਿਕ ਆਗੂਆਂ ਨੇ ਵੀ ਮੰਦਰਾਂ ‘ਚ ਨਤਮਸਤਕ ਹੋ ਕੇ ਵਧਾਈਆਂ ਦਿੱਤੀਆਂ ਜਿਨ੍ਹਾਂ ‘ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਜਥੇਦਾਰ ਤੀਰਥ ਸਿੰਘ ਮਾਹਲਾ, ਸੁਖਜੀਤ ਸਿੰਘ ਮਾਹਲਾ, ਜਸਪ੍ਰੀਤ ਸਿੰਘ ਮਾਹਲਾ, ਸੁਰਿੰਦਰ ਬਾਂਸਲ ਡੀ.ਐਮ. ਵਾਲੇ, ਪ੍ਰਧਾਨ ਪਾਵਨ ਗੋਇਲ, ਰਣਜੀਤ ਸਿੰਘ, ਐਡਵੋਕੇਟ ਰਾਮ ਬਾਂਸਲ, ਕਮਲਜੀਤ ਸਿੰਘ ਬਰਾੜ, ਕਾਂਗਰਸ ਪਾਰਟੀ ਦੇ ਜਗਸੀਰ ਸਿੰਘ ਗਿੱਲ ਕਾਲੇਕੇ, ਵਪਾਰ ਮੰਡਲ ਪ੍ਰਧਾਨ ਮਨਦੀਪ ਕੱਕੜ, ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ, ਪ੍ਰਧਾਨ ਪਵਨ ਗੁਪਤਾ, ਕੌਂਸਲਰ ਜਸਵੰਤ ਸਿੰਘ, ਕੌਂਸਲਰ ਕਮਲ, ਕੌਂਸਲਰ ਗੁਰਪ੍ਰੀਤ ਮਨਚੰਦਾ, ਰਾਮ ਲੀਲ੍ਹਾ ਉਤਸਵ ਕਮੇਟੀ ਪ੍ਰਧਾਨ ਅਰੁਣ ਬਾਂਸਲ, ਮਨੋਜ ਗੋਇਲ, ਅਮਨ ਤਨੇਜਾ, ਰਵੀ ਸ਼ਰਮਾ , ਸੋਮੀ, ਗੌਰਵ ਕਾਲਾ, ਸਟਾਰ ਕ੍ਰਿਕਟ ਕਲੱਬ ਪ੍ਰਧਾਨ ਰਾਹੁਲ ਗਰਗ, ਕਪਿਲ ਗਰਗ, ਵਿਨੇ ਸ਼ਰਮਾ, ਪੰਕਜ ਬਾਂਸਲ, ਗਗਨਦੀਪ ਲੂੰਬਾ, ਸ੍ਰੀ ਸਾਲਾਸਰ ਸੇਵਾ ਮੰਡਲ ਪ੍ਰਧਾਨ ਵਿਜੇ ਗੁਪਤਾ, ਸੁਰਿੰਦਰ ਬਾਂਸਲ, ਸੁੰਦਰ ਕਾਂਡ ਭਜਨ ਮੰਡਲੀ, ਮਾਤਾ ਸੰਤੋਸ਼ੀ ਭਜਨ ਮੰਡਲੀ, ਚਿੰਤਪੁਰਨੀ ਲੰਗਰ ਟਰੱਸਟ, ਬਾਬਾ ਬਰਫ਼ਾਨੀ ਸੇਵਾ ਮੰਡਲ ਸ਼ਾਮਿਲ ਹਨ। ਇਸ ਮੌਕੇ ਮੁਸਲਿਮ ਫ਼ਰੰਟ ਬਾਘਾ ਪੁਰਾਣਾ ਵਲੋਂ ਵੀ ਵਿਸ਼ੇਸ਼ ਤੌਰ ‘ਤੇ ਮੰਦਰਾਂ ਵਿਚ ਹਾਜ਼ਰੀ ਭਰੀ ਗਈ। ਉਨ੍ਹਾਂ ਨੇ ਸਰਬੱਤ ਦੇ ਭਲੇ ਅਤੇ ਇਲਾਕੇ ਦੀ ਸੁੱਖ-ਸ਼ਾਂਤੀ ਦੀ ਅਰਦਾਸ ਕਰਦਿਆਂ ਸਮੂਹ ਸੰਗਤਾਂ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਮੁਬਾਰਕਾਂ ਦਿੱਤੀਆਂ।