18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਸ਼ਹੀਦ ਸਰਾਭਾ ਯਾਦਗਾਰੀ ਗੋਲਡ ਕੱਪ ਸਮਾਪਤ ਫੁੱਟਬਾਲ ਆਲ ਓਪਨ ’ਚ ਕੋਕਰੀ ਚੈਂਪੀਅਨ ਤੇ ਕਬੱਡੀ ਓਪਨ ’ਚ ਝਨੇਰ ਨੇ ਬਾਜ਼ੀ ਮਾਰੀ

ਪੱਖੋਵਾਲ-ਸਰਾਭਾ, 17 ਨਵੰਬਰ (ਖੁਸ਼ਵਿੰਦਰ ਸਿੰਘ ਸਰਾਭਾ)-ਗਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ’ਚ ਐੱਸ. ਕੇ.

ਅਜੀਤ ਡੈਸਕ 18-11-2026
ਪੱਖੋਵਾਲ-ਸਰਾਭਾ, 17 ਨਵੰਬਰ (ਖੁਸ਼ਵਿੰਦਰ ਸਿੰਘ ਸਰਾਭਾ)-ਗਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ’ਚ ਐੱਸ.ਕੇ.ਐੱਸ ਸਪੋਰਟਸ ਕਲੱਬ ਸਰਾਭਾ ਵਲੋਂ ਗ੍ਰਾਮ ਪੰਚਾਇਤ ਪ੍ਰਵਾਸੀ ਪੰਜਾਬੀਆਂ ਤੇ ਸਮੁੱਚੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ 79ਵਾਂ ਗੋਲਡ ਕੱਪ ਖੇਡ ਮੇਲਾ ਵੱਖ-ਵੱਖ ਰੰਗ ਬਿਖੇਰਦਾ ਅੱਜ ਅਮਨ ਅਮਾਨ ਨਾਲ ਸਮਾਪਤ ਹੋ ਗਿਆ। ਫੁੱਟਬਾਲ ਆਲ ਓਪਨ ਦੇ ਮੁਕਾਬਲਿਆਂ ਦੌਰਾਨ 16 ਟੀਮਾਂ ਦੇ ਫਸਵੇਂ ਮੁਕਾਬਲੇ ਹੋਏ। ਇਸ ਦੌਰਾਨ ਫਾਈਨਲ ’ਚ ਪੁੱਜੀਆਂ ਕੋਕਰੀ ਚੈਂਪੀਅਨ ਕਲੱਬ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਆਪਣੀ ਵਿਰੋਧੀ ਟੀਮ ਰਾਊਂਡ ਗਲਾਸ ਅਕੈਡਮੀ ਨੂੰ 1-0 ਦੇ ਫਰਕ ਨਾਲ ਹਰਾ ਕੇ ਵਕਾਰੀ ਕੱਪ ’ਤੇ 3 ਲੱਖ 11 ਹਜ਼ਾਰ ਦਾ ਇਨਾਮ ਜਿੱਤ ਲਿਆ। ਜਦਕਿ ਕਬੱਡੀ 65 ਕਿੱਲੋ ਦੇ ਹੋਏ ਮੁਕਾਬਲਿਆਂ ’ਚ ਕੁਰੜ ਛਾਪਾ ਦੀ ਟੀਮ ਨੇ ਆਪਣਾ ਆਪਣਾ ਜੌਹਰ ਦਿਖਾਉਂਦਿਆਂ ਪਹਿਲਾ ਸਥਾਨ ਹਾਸਲ ਕੀਤਾ ਤੇ ਕੰਗਣਵਾਲ ਦੀ ਟੀਮ ਨੂੰ ਦੂਜੇ ਸਥਾਨ ਨਾਲ ਹੀ ਸਬਰ ਕਰਨਾ ਪਿਆ। ਕਬੱਡੀ ਇੱਕ ਪਿੰਡ ਓਪਨ ਦੇ 8 ਟੀਮਾਂ ਦੇ ਹੋਏ ਦਿਲ ਖਿੱਚਵੇਂ ਮੁਕਾਬਲਿਆਂ ’ਚ ਝਨੇਰ ਦੀ ਟੀਮ ਨੇ ਆਪਣੇ ਸਾਰੇ ਵਿਰੋਧੀਆ ਨੂੰ ਪਛਾੜਕੇ ਜੇਤੂ ਟਰਾਫੀ ’ਤੇ ਕਬਜ਼ਾ ਕਰ ਲਿਆ ਤੇ ਸਧਾਣੀ (ਹਰਿਆਣਾ) ਦੂਜੇ ਸਥਾਨ ’ਤੇ ਰਹਿ ਕੇ ਹੀ ਸਬਰ ਕਰਨਾ ਪਿਆ। ਇਸ ਦੌਰਾਨ ਰਿਤਿਕ ਨੂੰ ਬੈਸਟ ਰੇਡਰ ਅਤੇ ਆਸ਼ੂ ਝਨੇਰ ਨੂੰ ਬੈਸਟ ਜਾਫ਼ੀ ਐਲਾਨਿਆ ਗਿਆ। ਜੇਤੂ ਖਿਡਾਰੀਆਂ ਨੰ ਇਨਾਮਾਂ ਦੀ ਵੰਡ ਚੇਅਰਮੈਨ ਰਾਜਵੀਰ ਸਿੰਘ, ਉੱਪ ਪ੍ਰਧਾਨ ਦਵਿੰਦਰ ਸਿੰਘ, ਸੁਖਵਿੰਦਰ ਸਿੰਘ ਤੇ ਅਵਤਾਰ ਸਿੰਘ ਨੇ ਕੀਤੀ। ਇਸ ਮੌਕੇ ਬਲਦੇਵ ਸਿੰਘ, ਅਮਰ ਸਿੰਘ ਸੈਕਟਰੀ, ਹਰਪ੍ਰੀਤ ਸਿੰਘ, ਇਕਬਾਲ ਸਿੰਘ ਘੋਲਾ, ਬਿੰਦਰ ਸਿੰਘ, ਅਰਮਾਨ ਪ੍ਰੀਤ ਸਿੰਘ, ਸੋਨੀ ਸਰਾਭਾ, ਜਗਰੂਪ ਸਿੰਘ, ਜਤਿੰਦਰ ਸਿੰਘ ਚੇਅਰਮੈਨ, ਅਵਤਾਰ ਸਿੰਘ, ਟਹਿਲ ਸਿੰਘ, ਜਸਵਿੰਦਰ ਰਾਣਾ, ਕੈਪਟਨ ਜਗਪਾਲ ਸਿੰਘ, ਜੱਗੀ ਸਰਾਭਾ, ਕੋਚ ਬਲਰਾਜ ਸਿੰਘ, ਮੱਖਣ ਸਿੰਘ, ਮਨਜਿੰਦਰ ਸਿੰਘ, ਜਤਿੰਦਰ ਸਿੰਘ, ਕੁਲਦੀਪ ਸਿੰਘ, ਜਸਪਾਲ ਸਿੰਘ, ਅਬਮਿੰਦਰ ਸਿੰਘ, ਗੁਰਮੇਲ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕੇਂਦਰੀ ਮੰਤਰੀ ਚੌਹਾਨ ਨੇ ਰਾਜੇਵਾਲ ਨੂੰ ਪੰਜਾਬ ਤੋਂ 20 ਲੱਖ ਟਨ ਝੋਨਾ ਹੋਰ ਖਰੀਦਣ ਬਾਰੇ ਦਿੱਤਾ ਭਰੋਸਾ ਅਗਲੀ ਖ਼ਬਰ ਜਲੰਧਰ ਕਾਂਗਰਸ ਦੇ ਉਪ ਪ੍ਰਧਾਨ, ਭਾਜਪਾ ਯੁਵਾ ਮੋਰਚਾ ਦੇ ਮੁੱਖ ਬੁਲਾਰੇ ਤੇ ਸਾਬਕਾ ਡੀ.ਐੱਸ.ਪੀ ‘ਆਪ’ ’ਚ ਸ਼ਾਮਿਲ ਤਜਰਬੇਕਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।