ਸ਼ਰਧਾਲੂਆਂ ਨਾਲ ਭਰੀ ਜੀਪ ਹਾਦਸੇ ਦਾ ਸ਼ਿਕਾਰ -2 ਨਾਬਾਲਗ ਲੜਕਿਆਂ ਸਮੇਤ 3 ਮੌਤਾਂ
ਮਾਛੀਵਾੜਾ ਸਾਹਿਬ, 17 ਨਵੰਬਰ (ਰਾਜਦੀਪ ਸਿੰਘ ਅਲਬੇਲਾ/ਮਨੋਜ ਕੁਮਾਰ)-ਲੰਘੀ ਰਾਤ ਕਰੀਬ 11 ਵਜੇ ਹਿਮਾਚਲ ਪ੍ਰਦੇਸ਼ ਵਿਖੇ ਸਥਿਤ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਕੇ ਪਰਤ ਰਹੇ ਸ਼ਰਧਾਲੂਆਂ ਨਾਲ ਭਰੀ ਇਕ ਮਹਿੰਦਰਾ ਪਿਕਅੱਪ ਜੀਪ ਪਵਾਤ ਪੁਲ ਨੇੜ੍ਹੇ ਇਕ ਟਿੱਪਰ ਨਾਲ ਹਾਦਸਾਗ੍ਰਸਤ ਹੋ ਗਈ, ਜਿਸ ਵਿਚ ਇਕ ਔਰਤ ਮਧੂ ਦੇਵੀ (35) ਅਤੇ 2 ਨਾਬਾਲਗ ਲੜਕਿਆਂ ਗੌਰਵ (17) ਅਤੇ ਮੁੰਨਾ (13) ਵਾਸੀਆਨ ਗੁਰੋਂ ਕਾਲੋਨੀ ਦੀ ਮੌਤ ਹੋ ਗਈ। ਇਹ ਹਾਦਸਾ ਐਨਾ ਜ਼ਬਰਦਸਤ ਸੀ ਕਿ ਕਈ ਸ਼ਰਧਾਲੂ ਤਾਂ ਜੀਪ ’ਚੋਂ ਉਛਲ ਕੇ ਸੜਕੇ ’ਤੇ ਜਾ ਗਿਰੇ ਅਤੇ ਕਈ ਜੀਪ ਅੰਦਰ ਹੀ ਇਕ ਦੂਜੇ ਵਿਚ ਵੱਜ ਕੇ ਜ਼ਖ਼ਮੀ ਹੋ ਗਏ।
ਮ੍ਰਿਤਕ ਮਧੂ ਦੇਵੀ, ਗੌਰਵ ਤੇ ਮੁੰਨਾ
18-11-2026