ਕਿਰਚ ਮਾਰ ਕੇ ਦੋਸਤ ਦਾ ਕਤਲ
ਵੇਰਕਾ (ਅੰਮਿ੍ਤਸਰ), 17 ਨਵੰਬਰ (ਲਖਵਿੰਦਰ ਸਿੰਘ)-ਵਿਧਾਨ ਸਭਾ ਹਲਕਾ ਅਟਾਰੀ ਅਧੀਨ ਪੈਂਦੇ ਪਿੰਡ ਬੱਲ ਕਲਾਂ ਦੇ ਵਾਸੀ 34 ਸਾਲਾ ਨੌਜਵਾਨ ਬਿਕਰਮਜੀਤ ਸਿੰਘ ਉਰਫ਼ ਬਿੱਕਾ ਦਾ ਬੀਤੀ ਰਾਤ ਉਸ ਦੇ ਹੀ ਇਕ ਦੋਸਤ ਵਲੋਂ ਕਿਰਚ ਮਾਰ ਕੇ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਬਿਕਰਮਜੀਤ ਸਿੰਘ ਅਤੇ ਮੁਲਜ਼ਮ ਨਵਰੂਪ ਸਿੰਘ ਉਰਫ਼ ਰੂਪਾ ਪੁੱਤਰ ਸੁਖਦੇਵ ਸਿੰਘ ਬੀਤੀ ਰਾਤ ਪਿੰਡ ਪੰਡੋਰੀ ਵੜੈਚ ਦੇ ਇਕ ਢਾਬੇ ’ਤੇ ਬੈਠ ਕੇ ਇਕੱਠੇ ਖਾ-ਪੀ ਰਹੇ ਸਨ।
ਅਜੀਤ ਡੈਸਕ
18-11-2026