16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਗਾਇਕ ਬਣਾਉਣ ਦੇ ਨਾਂਅ ’ਤੇ 2.55 ਕਰੋੜ ਦੀ ਠੱਗੀ-ਮਿਊਜ਼ਿਕ ਪ੍ਰੋਡਿਊਸਰ ਫਰਾਰ

ਐੱਸ. ਏ.

ਅਜੀਤ ਡੈਸਕ 16-11-2026
ਐੱਸ. ਏ. ਐੱਸ. ਨਗਰ, 15 ਨਵੰਬਰ (ਕਪਿਲ ਵਧਵਾ)- ਮੁਹਾਲੀ ’ਚ ਮਿਊਜ਼ਿਕ ਐਲਬਮ ਤਿਆਰ ਕਰਵਾਉਣ ਅਤੇ ਗਾਇਕ ਬਣਾਉਣ ਦਾ ਝਾਂਸਾ ਦੇ ਕੇ ਇਕ ਕਾਰੋਬਾਰੀ ਨਾਲ 2.55 ਕਰੋੜ ਰੁ. ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤਕਰਤਾ ਮੁਤਾਬਿਕ ਮਿਊਜ਼ਿਕ ਪ੍ਰੋਡਿਊਸਰ ਨੇ ਦੁਬਈ ’ਚ ਐਲਬਮ ਦੀ ਰਿਕਾਰਡਿੰਗ, ਪ੍ਰੋਡਕਸ਼ਨ ਅਤੇ ਇਸ਼ਤਿਹਾਰਬਾਜ਼ੀ ਕਰਵਾਉਣ ਦਾ ਭਰੋਸਾ ਦੇ ਕੇ 2.60 ਕਰੋੜ ਰੁ. ਦਾ ਸੌਦਾ ਕੀਤਾ ਸੀ। ਇਸ ਤਹਿਤ ਉਸ ਨੇ ਜੂਨ 2026 ਦੌਰਾਨ ਦੋ-ਤਿੰਨ ਕਿਸ਼ਤਾਂ ’ਚ 2.55 ਕਰੋੜ ਰੁ. ਨਕਦ ਦਿੱਤੇ, ਜਦਕਿ 5 ਲੱਖ ਰੁ. ਕੰਪਨੀ ਦੇ ਬੈਂਕ ਖਾਤੇ ‘ਚ ਟ੍ਰਾਂਸਫਰ ਕੀਤੇ ਸਨ। ਦੋਸ਼ ਹੈ ਕਿ ਪੂਰੀ ਰਕਮ ਹਾਸਿਲ ਕਰਨ ਤੋਂ ਬਾਅਦ ਮਿਊਜ਼ਿਕ ਪ੍ਰੋਡਿਊਸਰ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ ਅਤੇ ਨਾ ਹੀ ਐਲਬਮ ਦੀ ਰਿਕਾਰਡਿੰਗ ਸ਼ੁਰੂ ਕਰਵਾਈ। ਸ਼ਿਕਾਇਤ ਦੀ ਜਾਂਚ ਤੋਂ ਬਾਅਦ ਸਟੇਟ ਸਾਈਬਰ ਕ੍ਰਾਈਮ ਥਾਣਾ ਫੇਜ਼-4 ਮੋਹਾਲੀ ਵਿਖੇ ਕੇਸ ਦਰਜ ਕੀਤਾ ਗਿਆ ਹੈ।ਸ਼ਿਕਾਇਤਕਰਤਾ ਦਮਨਪ੍ਰੀਤ ਸਿੰਘ ਫੇਜ਼-8 ਇੰਡਸਟਰੀਅਲ ਏਰੀਆ ਮੁਹਾਲੀ ਵਿਖੇ ‘ਸਾਊਂਡ ਐਕਸਪਰਟਸ’ ਨਾਂਅ ਦੀ ਕੰਪਨੀ ਚਲਾਉਂਦੇ ਹਨ। ਉਸ ਦੇ ਮੁਤਾਬਿਕ ਗੁਰਬਖਸ਼ ਕੋਹਲੀ ਨੇ ਆਪਣੇ ਆਪ ਨੂੰ ਮਿਊਜ਼ਿਕ ਪ੍ਰੋਡਿਊਸਰ ਦੱਸਦਿਆਂ ਵ੍ਹਾਈਟ ਪਰਲ ਅਤੇ ਪਰਲ ਮਿਊਜ਼ਿਕ ਕੰਪਨੀ ਦਾ ਮਾਲਕ ਦੱਸਿਆ ਸੀ। ਕਾਰੋਬਾਰੀ ਗੱਲਬਾਤ ਦੌਰਾਨ ਦੋਵਾਂ ਵਿਚਕਾਰ ਦੋਸਤਾਨਾ ਸੰਬੰਧ ਵੀ ਬਣ ਗਏ ਸਨ। ਇਸੇ ਦੌਰਾਨ ਐਲਬਮ ਤਿਆਰ ਕਰਵਾਉਣ ਲਈ 2.60 ਕਰੋੜ ਰੁ. ਦਾ ਸੌਦਾ ਤੈਅ ਹੋਇਆ ਸੀ।
ਪਿਛਲੀ ਖ਼ਬਰ ਅਮਰੀਕਾ ’ਚ ਸਿਆਸੀ ਬਦਲਾਅ ਨਾਲ ਪਾਕਿਸਤਾਨ ਨੂੰ ਝਟਕਾ, ਭਾਰਤ ਨੂੰ ਹੋਵੇਗਾ ਫ਼ਾਇਦਾ ਪਾਕਿ ਨੇ ਟਰੰਪ ਦਾ ਭਰੋਸਾ ਜਿੱਤਣ ਲਈ ਕੀ... ਅਗਲੀ ਖ਼ਬਰ ਅੰਤਰਰਾਸ਼ਟਰੀ ਵਪਾਰ ਮੇਲੇ ’ਚ ਵੱਖ-ਵੱਖ ਰਾਜਾਂ ਦੇ ਉਤਪਾਦ ਪ੍ਰਦਰਸ਼ਿਤ ਹੋਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।