15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਮਲੇਰਕੋਟਲਾ ਕੇਂਦਰ ਨਾਲ ਸੰਬੰਧਿਤ ਮਾਮਲੇ ’ਚ 10 ਮੁਲਜ਼ਮ ਦੋਸ਼ੀ ਕਰਾਰ

ਮਲੇਰਕੋਟਲਾ ਕੇਂਦਰ ਨਾਲ ਸੰਬੰਧਿਤ ਮਾਮਲੇ ’ਚ 10 ਮੁਲਜ਼ਮ ਦੋਸ਼ੀ ਕਰਾਰ

ਅਜੀਤ ਡੈਸਕ 15-11-2026

ਮਲੇਰਕੋਟਲਾ ਕੇਂਦਰ ਨਾਲ ਸੰਬੰਧਿਤ ਮਾਮਲੇ ਵਿਚ ਅਦਾਲਤ ਨੇ ਪੰਜ ਐੱਫ. ਸੀ. ਆਈ. ਅਧਿਕਾਰੀਆਂ ਅਤੇ ਪੰਜ ਨਿੱਜੀ ਚੌਲ ਮਿੱਲ ਮਾਲਕਾਂ ਸਮੇਤ 10 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਐੱਫ. ਸੀ. ਆਈ. ਦੇ ਤਤਕਾਲੀ ਤਕਨੀਕੀ ਸਹਾਇਕ ਵਰਿੰਦਰ ਰਾਜਪੂਤ, ਗਿਰਧਾਰੀ ਲਾਲ ਅਤੇ ਕੇ. ਪੀ. ਸਿੰਘ ਤੋਂ ਇਲਾਵਾ ਤਤਕਾਲੀ ਸਹਾਇਕ ਮੈਨੇਜਰ (ਕੁਆਲਟੀ ਕੰਟਰੋਲ) ਰੌਣਕ ਅਲੀ ਅਤੇ ਆਰ. ਐੱਨ. ਸ਼ਰਮਾ ਨੂੰ ਦੋ ਸਾਲਾਂ ਦੀ ਸਖ਼ਤ ਕੈਦ ਅਤੇ 15-15 ਹਜ਼ਾਰ ਰੁ. ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਨਿੱਜੀ ਚੌਲ ਮਿੱਲ ਮਾਲਕਾਂ ਵਿਚ ਸ਼ਿਵ ਸ਼ਕਤੀ ਰਾਈਸ ਐਗਰੋ ਪ੍ਰੋਡਕਟਸ ਦੇ ਭਾਈਵਾਲ ਹਰੀਸ਼ ਕੁਮਾਰ ਤੇ ਰਜਨੀਸ਼ ਕੁਮਾਰ ਅਤੇ ਆਰ. ਕੇ. ਐਗਰੋ ਟੈੱਕ ਦੇ ਭਾਈਵਾਲ ਰਾਕੇਸ਼ ਗੋਇਲ ਨੂੰ ਤਿੰਨ ਸਾਲਾਂ ਦੀ ਸਖ਼ਤ ਕੈਦ ਅਤੇ 25-25 ਹਜ਼ਾਰ ਰੁ. ਜੁਰਮਾਨਾ ਲਗਾਇਆ ਗਿਆ ਹੈ। ਇਸੇ ਤਰ੍ਹਾਂ ਸ਼ਿਵ ਸ਼ਕਤੀ ਰਾਈਸ ਐਗਰੋ ਪ੍ਰੋਡਕਟਸ ਦੇ ਭਾਈਵਾਲ ਰਮੇਸ਼ ਸਿੰਗਲਾ ਅਤੇ ਸਤਕਾਰ ਰਾਈਸ ਐਂਡ ਐਗਰੋ ਮਿੱਲਜ਼ ਦੇ ਭਾਈਵਾਲ ਨਰਿੰਦਰ ਕੁਮਾਰ ਨੂੰ ਦੋ ਸਾਲਾਂ ਦੀ ਕੈਦ ਅਤੇ 20-20 ਹਜ਼ਾਰ ਰੁ.  ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।

ਪਿਛਲੀ ਖ਼ਬਰ ਰੀਟਰੀਟ ਸੈਰੇਮਨੀ ਦਾ ਸਮਾਂ ਬਦਲਿਆ ਅਗਲੀ ਖ਼ਬਰ ਦਸਵੇਂ ਪਾਤਿਸ਼ਾਹ ਦੇ ਜੋਤੀ ਜੋਤ (ਸੱਚਖੰਡ ਗਮਨ) ਦਿਵਸ ਮੌਕੇ ਸੰਗਤੀ ਰੂਪ ’ਚ ਮੂਲ ਮੰਤਰ ਦੇ ਪਾਠ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।