’84 ਦੇ ਕਤਲੇਆਮ ਸੰਬੰਧੀ ਸੋਨੀਆ ਗਾਂਧੀ ਦੇ ਬਿਆਨ ਦੀ ਦੰਗਾ ਪੀੜਤ ਜਥੇਬੰਦੀ ਵਲੋਂ ਨਿੰਦਾ
ਲੁਧਿਆਣਾ, 11 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਦੰਗਾ ਪੀੜਤ ਵੈੱਲਫੇਅਰ ਸੁਸਾਇਟੀ ਨੇ ਕਾਂਗਰਸੀ ਆਗੂ ਸੋਨੀਆ ਗਾਂਧੀ ਵਲੋਂ ਲਿਖੀ ਆਪਣੀ ਪੁਸਤਕ ਵਿਚ ’84 ਦੰਗਿਆਂ ਨੂੰ ਦੁਖਦਾਈ ਅਤੇ ਸ਼ਰਮਨਾਕ ਕਹਿਣ ਦੀ ਤਿੱਖੀ ਨੁਕਤਾਚੀਨੀ ਕੀਤੀ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਦੁੱਗਰੀ ਅਤੇ ਇਸਤਰੀ ਵਿੰਗ ਪ੍ਰਧਾਨ ਬੀਬੀ ਗੁਰਦੀਪ ਕੌਰ ਨੇ ਕਿਹਾ ਕਿ ਸੋਨੀਆ ਗਾਂਧੀ ਵਲੋਂ ਦੇਸ਼ ਨੂੰ ਗੁਮਰਾਹ ਕਰਨ ਲਈ ’84 ਕਤਲੇਆਮ ਸਬੰਧੀ ਉਕਤ ਗ਼ਲਤ ਅਤੇ ਝੂਠੀ ਟਿੱਪਣੀ ਕੀਤੀ ਗਈ ਹੈ।
ਅਜੀਤ ਡੈਸਕ
12-11-2026