12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਪਰਵਿੰਦਰ ਸਿੰਘ ਝੋਟਾ ਦਾ ਮੋਬਾਈਲ ਫੋਨ ਖੋਲ੍ਹੇਗਾ ਹੱਤਿਆਕਾਂਡ ਤੇ ਮੈਡੀਕਲ ਨਸ਼ੇ ਦੇ ਕਾਰੋਬਾਰ ਦੇ ਹੋਰ ਰਾਜ਼ ਸੀ.ਬੀ.ਆਈ. ਦੀ ਮੋਬਾਈਲ ਫੋਨ ਨੂੰ ਫੋਰੈਂਸਿਕ ਜਾਂਚ ਲਈ ਭੇਜਣ ਦੀ ਅਰਜ਼ੀ ਮਨਜ਼ੂਰ

ਐੱਸ. ਏ.

ਅਜੀਤ ਡੈਸਕ 12-11-2026
ਐੱਸ. ਏ. ਐੱਸ. ਨਗਰ, 11 ਨਵੰਬਰ (ਕਪਿਲ ਵਧਵਾ)- ਪਰਵਿੰਦਰ ਸਿੰਘ ਉਰਫ਼ ਝੋਟਾ ਦੀ ਹੱਤਿਆ ਦੇ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਉਂਦਿਆਂ ਸੀ. ਬੀ. ਆਈ. ਨੂੰ ਅਦਾਲਤ ਵਲੋਂ ਉਸ ਦਾ ਸੀਲਬੰਦ ਮੋਬਾਈਲ ਫੋਨ ਸਾਈਬਰ ਫੋਰੈਂਸਿਕ ਜਾਂਚ ਲਈ ਭੇਜਣ ਦੀ ਇਜਾਜ਼ਤ ਮਿਲ ਗਈ ਹੈ। ਸੂਤਰਾਂ ਅਨੁਸਾਰ ਇਹ ਮੋਬਾਈਲ ਫੋਨ ਮਾਲਖਾਨੇ ਵਿਚ ਜਮ੍ਹਾਂ ਹੈ। ਸੀ. ਬੀ. ਆਈ. ਨੇ ਇਸ ਨੂੰ ਖੁਲ੍ਹਵਾ ਕੇ ਆਪਣੀ ਵਿਸ਼ੇਸ਼ ਫੋਰੈਂਸਿਕ ਜਾਂਚ ਲੈਬੋਰਟਰੀ ਵਿਚ ਭੇਜਣ ਲਈ ਅਦਾਲਤ ਵਿਚ ਅਰਜ਼ੀ ਦਾਇਰ ਕੀਤੀ ਸੀ, ਜਿਸ ਨੂੰ ਮਨਜ਼ੂਰ ਕਰ ਲਿਆ ਗਿਆ ਹੈ। ਮੋਬਾਈਲ ਫੋਨ ਵਿਚ ਮੌਜੂਦ ਕਾਲ ਰਿਕਾਰਡ, ਮੈਸੇਜ, ਚੈਟ ਅਤੇ ਹੋਰ ਡਿਜੀਟਲ ਡਾਟਾ ਦੀ ਜਾਂਚ ਨਾਲ ਹੱਤਿਆ ਮਾਮਲੇ ਨਾਲ ਜੁੜੇ ਅਹਿਮ ਤੱਥ ਸਾਹਮਣੇ ਆਉਣ ਦੀ ਸੰਭਾਵਨਾ ਹੈ। ਇਸ ਨਾਲ ਕਥਿਤ ਤੌਰ ’ਤੇ ਮਾਨਸਾ ਵਿਚਕਾਰ ਫੈਲੇ ਮੈਡੀਕਲ ਨਸ਼ੇ ਦੇ ਕਾਰੋਬਾਰ ਦੇ ਵਿਰੋਧ ਕਾਰਨ ਹੋਈ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਅਸਲ ਕਾਰਨਾਂ ਦੀ ਜਾਂਚ ਦੀਆਂ ਹੋਰ ਪਰਤਾਂ ਖੁੱਲ੍ਹ ਸਕਦੀਆਂ ਹਨ।
ਪਿਛਲੀ ਖ਼ਬਰ ਘਰ ਆਏ ਦੋਸਤ ਦੀ ਮੰਗੇਤਰ ਨਾਲ ਜਬਰ ਜਨਾਹ-ਮਾਮਲਾ ਦਰਜ ਅਗਲੀ ਖ਼ਬਰ ਟਰਾਂਸਪੋਰਟਰ ਅਮਰੀਕ ਸਿੰਘ ਸ਼ੱਕਰੀ ਦੇ ਪਰਿਵਾਰ ਨੂੰ 34 ਸਾਲ ਬਾਅਦ ਮਿਲਿਆ ਇਨਸਾਫ਼ * ਚਾਰ ਪੁਲਿਸ ਅਧਿਕਾਰੀਆਂ ਦੀ ਸੁਣਵਾਈ ਦੌ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।