06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਆਬਕਾਰੀ ਵਿਭਾਗ ਦੇ ਇੰਸਪੈਕਟਰਾਂ ਤੇ ਈ.ਟੀ.ਓ. ਦੀਆਂ ਡਿਗਰੀਆਂ ਦੀ ਹੋਈ ਪੜਤਾਲ

ਪਟਿਆਲਾ, 5 ਨਵੰਬਰ (ਮਨਦੀਪ ਸਿੰਘ ਖਰੌੜ)-ਪੰਜਾਬ ਆਬਕਾਰੀ ਤੇ ਕਰ ਵਿਭਾਗ ’ਚ ਡਿਸਟੈਂਸ ਐਜੂਕੇਸ਼ਨ ਰਾਹੀਂ ਗੈਰ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਤੋਂ ਡਿਗਰੀਆਂ ਹਾਸਲ ਕਰਨ ਵਾਲੇ 30 ਇੰਸਪੈਕਟਰਾਂ ਤੇ ਈ. ਟੀ.

ਅਜੀਤ ਡੈਸਕ 06-11-2026
ਪਟਿਆਲਾ, 5 ਨਵੰਬਰ (ਮਨਦੀਪ ਸਿੰਘ ਖਰੌੜ)-ਪੰਜਾਬ ਆਬਕਾਰੀ ਤੇ ਕਰ ਵਿਭਾਗ ’ਚ ਡਿਸਟੈਂਸ ਐਜੂਕੇਸ਼ਨ ਰਾਹੀਂ ਗੈਰ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਤੋਂ ਡਿਗਰੀਆਂ ਹਾਸਲ ਕਰਨ ਵਾਲੇ 30 ਇੰਸਪੈਕਟਰਾਂ ਤੇ ਈ.ਟੀ.ਓ. ਦੀਆਂ ਅੱਜ ਵਧੀਕ ਕਮਿਸ਼ਨਰ ਆਬਕਾਰੀ ਤੇ ਕਰ ਵਿਭਾਗ (ਪ੍ਰਸ਼ਾਸਨ) ਵਲੋਂ ਚੈਕਿੰਗ ਕੀਤੀ ਗਈ। ਪਤਾ ਲੱਗਾ ਹੈ ਕਿ ਅੱਜ ਉਕਤ 30 ਇੰਸਪੈਕਟਰ ਤੇ ਈ.ਟੀ.ਓ. ਆਪਣੇ ਕਾਗ਼ਜ਼ਾਂ ਅਤੇ ਵਕੀਲਾਂ ਸਮੇਤ ਵਿਭਾਗ ’ਚ ਪਹੁੰਚੇ ਸੀ। ਜਿਨ੍ਹਾਂ ਦੇ ਦਸਤਾਵੇਜ਼ ਵਧੀਕ ਕਮਿਸ਼ਨਰ ਦੀ ਮੌਜੂਦਗੀ ’ਚ ਦੇਖੇ ਗਏ ਹਨ। 30 ਹੋਰ ਇੰਸਪੈਕਟਰਾਂ ਦੀਆਂ ਗਰੈਜੂਏਸ਼ਨ ਦੀਆਂ ਡਿਗਰੀਆਂ ਦੀ ਚੈਕਿੰਗ ਕੱਲ੍ਹ ਕੀਤੀ ਜਾਵੇਗੀ। ਵਿਭਾਗੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਿਹੜੇ ਇੰਸਪੈਕਟਰਾਂ ਦੀਆਂ ਡਿਗਰੀਆਂ ਗੈਰਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਤੋਂ ਲਈਆਂ ਸਾਹਮਣੇ ਆਈਆਂ ਤਾਂ ਉਨ੍ਹਾਂ ਨੂੰ ਮੁੜ ਤੋਂ ਉਸੇ ਆਸਾਮੀ ’ਤੇ ਤੈਨਾਤ ਕੀਤਾ ਜਾਵੇਗਾ ਜਿਸ ਤੋਂ ਉਨ੍ਹਾਂ ਨੂੰ ਇਨ੍ਹਾਂ ਡਿਗਰੀਆਂ ਸਹਾਰੇ ਤਰੱਕੀ ਮਿਲੀ ਸੀ ਪਰ ਹਾਲੇ ਤਕ ਇਸ ਸੰਬੰਧੀ ਕਿਸੇ ਵੀ ਅਧਿਕਾਰੀ ਨੇ ਅਧਿਕਾਰਕ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਕਿ ਕਿੰਨੇ ਇੰਸਪੈਕਟਰਾਂ ਦੀਆਂ ਡਿਗਰੀਆਂ ਦਰੁਸਤ ਪਾਈਆਂ ਗਈਆਂ ਹਨ ਜਾਂ ਨਹੀਂ ਇਹ ਤਾਂ ਵਿਭਾਗ ਦਾ ਫ਼ੈਸਲਾ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਵਿਭਾਗੀ ਪੜਤਾਲ ਚੱਲ ਰਹੀ ਹੈ-ਵਧੀਕ ਕਮਿਸ਼ਨਰ ਇਸ ਸੰਬੰਧੀ ਵਧੀਕ ਕਮਿਸ਼ਨਰ ਆਬਕਾਰੀ ਤੇ ਕਰ ਵਿਭਾਗ (ਪ੍ਰਸ਼ਾਸਨ) ਈਸ਼ਾ ਸਿੰਘਲ ਨੇ ਦੱਸਿਆ ਕਿ ਵਿਭਾਗ ਦੇ 60 ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ 2 ਗਰੁੱਪਾਂ ’ਚ ਬੁਲਾਇਆ ਗਿਆ ਸੀ। ਇਸ ਮਾਮਲੇ ’ਚ ਉਹ ਆਪਣਾ ਪੱਖ ਰੱਖ ਰਹੇ ਹਨ ਤੇ ਵਿਭਾਗ ਇਸ ਮਾਮਲੇ ਦੀ ਅੰਦਰੂਨੀ ਪੜਤਾਲ ਕਰ ਰਿਹਾ ਹੈ ਅਤੇ ਪੜਤਾਲ ਪੂਰੀ ਹੋਣ ਤੋਂ ਬਾਅਦ ਹੀ ਇਸ ਮਾਮਲੇ ਸੰਬੰਧੀ ਹੋਰ ਕੁੱਝ ਦੱਸਿਆ ਜਾ ਸਕਦਾ ਹੈ।
ਪਿਛਲੀ ਖ਼ਬਰ ਰਾਜਧਾਨੀ ਦਿੱਲੀ ’ਚ ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਸੀ.ਏ.ਕਿਊ.ਐਮ.ਦੀ ਟੀਮ ਪੁੱਜੀ ਪੰਜਾਬ ਫ਼ਾਜ਼ਿਲਕਾ ਸਰਹੱਦੀ ਜ਼ਿਲ੍ਹੇ ਦੇ ਕਿਸ... ਅਗਲੀ ਖ਼ਬਰ ਖਾਦ ਕੰਪਨੀਆਂ ਵਲੋਂ ਖਾਦ ਦੀ ਕੀਮਤ ’ਚ 500 ਰੁਪਏ ਪ੍ਰਤੀ ਕੁਇੰਟਲ ਦਾ ਕੀਤਾ ਵਾਧਾ ਮਨਜ਼ੂਰ ਨਹੀਂ-ਲੱਖੋਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।