06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਹਰਬਲ ਕੁੰਭ ’ਚ ਮੰਤਰੀਆਂ ਨੇ ਜਤਾਇਆ ਭਰੋਸਾ

ਹਰਬਲ ਕ੍ਰਾਂਤੀ ਨਾਲ ਬਦਲੇਗੀ ਉੱਤਰਾਖੰਡ ਦੀ ਤਸਵੀਰ, ਪਹਾੜੀ ਪਿੰਡ ਹੋਣਗੇ ਖੁਸ਼ਹਾਲ ਪੌੜੀ ਗੜ੍ਹਵਾਲ, 5 ਨਵੰਬਰ (ਅਜੀਤ ਬਿਊਰੋ)-ਉੱਤਰਾਖੰਡ ’ਚ ਹਿਜਰਤ ਦੀ ਚੁਣੌਤੀ ਨਾਲ ਨਜਿੱਠਣ ਤੇ ਪਹਾੜੀ ਖੇਤਰਾਂ ਦੀ ਆਰਥਿਕਤਾ ਨੂੰ ਮਜ਼ਬੂਤ ਬਣਾਉਣ ਲਈ ਰਵਾਇਤੀ ਖੇਤੀਬਾੜੀ ਦੇ ਨਾਲ-ਨਾਲ ਜੜੀ-ਬੂਟੀਆਂ ਤੇ ਔਸ਼ਧੀ ਪੌਦਿਆਂ ਦੀ ਖੇਤੀ ਨੂੰ ਵੀ ਉਤਸ਼ਾਹਿਤ ਕਰਨਾ ਹੋਵੇਗਾ। ਸੂਬਾ ਸਰਕਾਰ ਉੱਤਰਾਖੰਡ ਨੂੰ ਹਰਬਲ ਸਟੇਟ ਵਜੋਂ ਵਿਕਸਤ ਕਰਨ ਦੀ ਦਿਸ਼ਾ ’ਚ ਕੰਮ ਕਰ ਰਹੀ ਹੈ।

ਹਰਬਲ ਕ੍ਰਾਂਤੀ ਨਾਲ ਬਦਲੇਗੀ ਉੱਤਰਾਖੰਡ ਦੀ ਤਸਵੀਰ, ਪਹਾੜੀ ਪਿੰਡ ਹੋਣਗੇ ਖੁਸ਼ਹਾਲ 06-11-2026
ਹਰਬਲ ਕ੍ਰਾਂਤੀ ਨਾਲ ਬਦਲੇਗੀ ਉੱਤਰਾਖੰਡ ਦੀ ਤਸਵੀਰ, ਪਹਾੜੀ ਪਿੰਡ ਹੋਣਗੇ ਖੁਸ਼ਹਾਲ
ਪੌੜੀ ਗੜ੍ਹਵਾਲ, 5 ਨਵੰਬਰ (ਅਜੀਤ ਬਿਊਰੋ)-ਉੱਤਰਾਖੰਡ ’ਚ ਹਿਜਰਤ ਦੀ ਚੁਣੌਤੀ ਨਾਲ ਨਜਿੱਠਣ ਤੇ ਪਹਾੜੀ ਖੇਤਰਾਂ ਦੀ ਆਰਥਿਕਤਾ ਨੂੰ ਮਜ਼ਬੂਤ ਬਣਾਉਣ ਲਈ ਰਵਾਇਤੀ ਖੇਤੀਬਾੜੀ ਦੇ ਨਾਲ-ਨਾਲ ਜੜੀ-ਬੂਟੀਆਂ ਤੇ ਔਸ਼ਧੀ ਪੌਦਿਆਂ ਦੀ ਖੇਤੀ ਨੂੰ ਵੀ ਉਤਸ਼ਾਹਿਤ ਕਰਨਾ ਹੋਵੇਗਾ। ਸੂਬਾ ਸਰਕਾਰ ਉੱਤਰਾਖੰਡ ਨੂੰ ਹਰਬਲ ਸਟੇਟ ਵਜੋਂ ਵਿਕਸਤ ਕਰਨ ਦੀ ਦਿਸ਼ਾ ’ਚ ਕੰਮ ਕਰ ਰਹੀ ਹੈ। ਪਤੰਜਲੀ ਦੇ ਯਤਨ ਇਸ ਸੰਕਲਪ ਨੂੰ ਸਾਕਾਰ ਕਰਨ ’ਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਖੇਤੀਬਾੜੀ ਮੰਤਰੀ ਗਣੇਸ਼ ਜੋਸ਼ੀ, ਪੇਂਡੂ ਵਿਕਾਸ ਅਤੇ ਐਮ.ਐਸ.ਐਮ.ਈ. ਮੰਤਰੀ ਭਰਤ ਚੌਧਰੀ ਤੇ ਬਦਰੀ-ਕੇਦਾਰ ਮੰਦਰ ਕਮੇਟੀ ਦੇ ਪ੍ਰਧਾਨ ਹੇਮੰਤ ਦਿਵੇਦੀ ਨੇ ਪਹਿਲੇ ਹਰਬਲ ਕੁੰਭ ਤੇ ਦੂਜੇ ਧਨਵੰਤਰੀ ਮਹਾ-ਉਤਸਵ ਦੇ ਦੂਜੇ ਦਿਨ ਮਾਲਾਗਾਂਵ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਇਹ ਭਰੋਸਾ ਪ੍ਰਗਟਾਇਆ। ਇਸ ਮੌਕੇ ਆਯੁਰਵੇਦ ਸ਼ਿਰੋਮਣੀ ਆਚਾਰੀਆ ਬਾਲਕ੍ਰਿਸ਼ਨ ਨੇ ਕਿਹਾ ਕਿ ਹਰਬਲ ਕੁੰਭ ਦਾ ਆਯੋਜਨ ਆਪਣੇ ਉਦੇਸ਼ ਦੀ ਪੂਰਤੀ ਦੇ ਪੱਖੋਂ ਸਫਲ ਰਿਹਾ ਹੈ। ਖੇਤੀਬਾੜੀ ਤੇ ਪੇਂਡੂ ਵਿਕਾਸ ਨਾਲ ਜੁੜੇ ਦੋਵੇਂ ਕੈਬਨਿਟ ਮੰਤਰੀਆਂ ਦੀ ਮੌਜੂਦਗੀ ਨੇ ਇਸ ਸਮਾਗਮ ਦੀ ਮਹੱਤਤਾ ਨੂੰ ਹੋਰ ਵਧਾ ਦਿੱਤਾ ਹੈ। ਖੇਤੀਬਾੜੀ, ਕਿਸਾਨ, ਲਘੂ ਉਦਯੋਗ ਤੇ ਸਵੈ-ਰੁਜ਼ਗਾਰ ਇਸ ਸਮਾਗਮ ਦੇ ਮੁੱਖ ਕੇਂਦਰ ’ਚ ਹਨ। ਉਨ੍ਹਾਂ ਕਿਹਾ ਕਿ ਹਰਬਲ ਕੁੰਭ ਉੱਤਰਾਖੰਡ ਦੀ ਖੁਸ਼ਹਾਲੀ ’ਚ ਅਹਿਮ ਯੋਗਦਾਨ ਪਾਵੇਗਾ ਤੇ ਪਹਾੜਾਂ ਤੋਂ ਹੋਣ ਵਾਲੀ ਹਿਜਰਤ ਨੂੰ ਰੋਕਣ ’ਚ ਵੀ ਮਹੱਤਵਪੂਰਨ ਭੂਮਿਕਾ ਨਿਭਾਏਗਾ। ਇਹ ਖੇਤੀਬਾੜੀ ਆਧਾਰਿਤ ਨਵੀਨਤਾ ਦਾ ਵਿਸ਼ਵ ਪੱਧਰੀ ਕੇਂਦਰ ਬਣੇਗਾ।
ਪਿਛਲੀ ਖ਼ਬਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਸਾਂਝੀ ਤਾਲਮੇਲ ਕਮੇਟੀ ਵਲੋਂ ਚੰਡੀਗੜ੍ਹ ਦੀ ਥਾਂ ਹੁਣ ਸੰਗਰੂਰ ’ਚ ਪੱਕਾ ਮੋਰਚਾ ਲਾਉਣ ਦਾ ਐਲਾ... ਅਗਲੀ ਖ਼ਬਰ ਅਲਾਈਡ ਹੈਲਥਕੇਅਰ ਦਾਖਲੇ ਦੀ ਆਖਰੀ ਮਿਤੀ 15 ਤੱਕ ਵਧੀ ਐਫ਼.ਐਸ.ਐਫ਼.ਟੀ.ਆਈ. ਨੇ ਐਨ.ਸੀ.ਏ.ਐਚ.ਪੀ. ਦਾ ਕੀਤਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।