05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਪੱਟੀ ਹਲਕੇ ਤੋਂ ਕਾਂਗਰਸੀਆਂ ਦੇ ਵੱਡੇ ਕਾਫ਼ਲੇ ਵਲੋਂ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਸੰਗਰੂਰ ਰੈਲੀ ਵਿਚ ਸ਼ਿਰਕਤ

ਹਰੀਕੇ ਪੱਤਣ, 4 ਨਵੰਬਰ (ਸੰਜੀਵ ਕੁੰਦਰਾ)–ਬਦਲਾਅ ਦੇ ਨਾਂਅ ’ਤੇ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦਾ ਵਿਨਾਸ਼ ਕੀਤਾ ਹੈ। ਹਰ ਪਾਸੇ ਗੁੰਡਾਗਰਦੀ, ਫਿਰੌਤੀਆਂ ਕਤਲੋਗਾਰਤ ਅਤੇ ਨਸ਼ਿਆਂ ਦਾ ਦੌਰ ਹੈ।

ਅਜੀਤ ਡੈਸਕ 05-11-2026
ਹਰੀਕੇ ਪੱਤਣ, 4 ਨਵੰਬਰ (ਸੰਜੀਵ ਕੁੰਦਰਾ)–ਬਦਲਾਅ ਦੇ ਨਾਂਅ ’ਤੇ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦਾ ਵਿਨਾਸ਼ ਕੀਤਾ ਹੈ। ਹਰ ਪਾਸੇ ਗੁੰਡਾਗਰਦੀ, ਫਿਰੌਤੀਆਂ ਕਤਲੋਗਾਰਤ ਅਤੇ ਨਸ਼ਿਆਂ ਦਾ ਦੌਰ ਹੈ। ਪੰਜਾਬ ਦੇ ਲੋਕ ਡਰ ਦੇ ਮਾਰੇ ਤਰਾਹ ਤਰਾਹ ਕਰ ਰਹੇ ਹਨ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਸੰਗਰੂਰ ਵਿਖੇ ਰਾਹੁਲ ਗਾਂਧੀ ਦੀ ਹੋ ਰਹੀ ਰੈਲੀ ਵਿਚ ਸ਼ਾਮਿਲ ਹੋਣ ਲਈ ਗੱਡੀਆਂ ਦੇ ਵੱਡੇ ਕਾਫਲੇ ਸਮੇਤ ਰਵਾਨਾ ਹੋਣ ਸਮੇਂ ਕੀਤਾ। ਰੈਲੀ ਨੂੰ ਜਾਣ ਸਮੇਂ ਹਰੀਕੇ ਪੱਤਣ ਬਾਈਪਾਸ ਤੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਦਾ ਵੱਡਾ ਇਕੱਠ ਹੋਇਆ ਅਤੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਪੂਰੇ ਜੋਸ਼ੋ ਖਰੋਸ਼ ਨਾਲ ਸੰਗਰੂਰ ਨੂੰ ਰਵਾਨਾ ਹੋਏ। ਇਸ ਮੌਕੇ ਸੁਖਵਿੰਦਰ ਸਿੰਘ ਸਿੱਧੂ ਸੰਗਵਾਂ, ਰੋਸ਼ਨ ਲਾਲ ਚੌਧਰੀ, ਦਲਬੀਰ ਸਿੰਘ ਸੇਖੋਂ, ਡਾ ਮਨਜੀਤ ਸਿੰਘ ਮਰਹਾਣਾ, ਨਵਰੀਤ ਸਿੰਘ ਜੱਲੇਵਾਲ, ਰਣਬੀਰ ਸਿੰਘ ਹਰੀਕੇ, ਜੋਗਿੰਦਰਪਾਲ ਵੇਦੀ, ਠੇਕੇਦਾਰ ਕਾਬਲ ਸਿੰਘ, ਸੋਨੂੰ ਸਿੱਧੂ, ਰਘਬੀਰ ਸਿੰਘ, ਮਨਦੀਪ ਸਿੰਘ ਮੱਤਾ, ਜਸਪਾਲ ਸਿੰਘ ਕਿਰਤੋਵਾਲ, ਗੁਰਚਰਨ ਸਿੰਘ ਬੱਗੂ, ਤੀਰਥ ਸਿੰਘ ਬੂਹ ਹਵੇਲੀਆਂ, ਅੱਛਰ ਸਿੰਘ, ਕੁਲਦੀਪ ਸਿੰਘ ਬਾਠ, ਗੁਰਵਿੰਦਰ ਸਿੰਘ ਬਿੱਲਾ, ਗੁਰਤੇਜ ਸਿੰਘ, ਜੁਗਰਾਜ ਸਿੰਘ ਮਨਾਵਾਂ, ਲਖਬੀਰ ਸਿੰਘ ਕਾਲਾ, ਦਇਆ ਸਿੰਘ ਅਲੀਪੁਰ, ਸਵਿੰਦਰ ਸਿੰਘ ਰੱਤਾ ਗੁੱਦਾ, ਅੰਗਰੇਜ਼ ਸਿੰਘ ਕਿਰਤੋਵਾਲ, ਜਗਜੀਤ ਸਿੰਘ, ਬੀਤ ਕਿਰਤੋਵਾਲ, ਮਨਜੀਤ ਸਿੰਘ ਕਿੜੀਆਂ, ਸੁਖਪਾਲ ਸਿੰਘ ਜਿੰਦਾਵਾਲਾ ਅਦਿ ਹਾਜ਼ਰ ਸਨ।
ਪਿਛਲੀ ਖ਼ਬਰ 1984 ਦੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਵਲੋਂ ਕਾਂਗਰਸ ਦੀ ਰੈਲੀ ਮੌਕੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਪਾਕਿ ਮੱਧ ਪੂਰਬ ’ਚ ਅਮਨ ਬਹਾਲੀ ਲਈ ਯਤਨਸ਼ੀਲ-ਸ਼ਾਹਬਾਜ਼ ਸ਼ਰੀਫ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।