03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਕਣਕ ਦੀ ਪੀ . ਬੀ . ਡਬਲਯੂ . ਆਰ . ਐਸ .-1 ਕਿਸਮ ਸ਼ੂਗਰ ਦੇ ਮਰੀਜ਼ਾਂ ਲਈ ਲਾਹੇਵੰਦ ਸਾਬਤ ਹੋ ਸਕਦੀ - ਡਾ . ਹਰਿੰਦਰ ਸਿੰਘ ਕਣਕ ਦੀਆਂ ਹੋਰ ਕਿਸਮਾਂ ਦੇ ਮੁਕਾਬਲੇ ਰੋਟੀ ’ਚ ਪਾਇਆ ਗਿਆ 43.1 ਗਲਾਈਸੈਮਿਕ ਇੰਡੈਕਸ

ਕਪੂਰਥਲਾ, 2 ਨਵੰਬਰ (ਅਮਰਜੀਤ ਕੋਮਲ)-ਪੰਜਾਬ ਖੇਤੀਬਾਡ਼ੀ ਯੂਨੀਅਨ ਲੁਧਿਆਣਾ ਵਲੋਂ ਖੁਰਕੀ ਗੁਣਾਂ ਪੱਖੋਂ ਵਿਸ਼ੇਸ਼ ਮਹੱਤਵ ਰੱਖਣ ਵਾਲੀ ਵਿਕਸਿਤ ਕੀਤੀ ਗਈ ਕਣਕ ਦੀ ਨਵੀਂ ਕਿਸਮ ਪੀ. ਬੀ.

ਅਜੀਤ ਡੈਸਕ 03-11-2026
ਕਪੂਰਥਲਾ, 2 ਨਵੰਬਰ (ਅਮਰਜੀਤ ਕੋਮਲ)-ਪੰਜਾਬ ਖੇਤੀਬਾਡ਼ੀ ਯੂਨੀਅਨ ਲੁਧਿਆਣਾ ਵਲੋਂ ਖੁਰਕੀ ਗੁਣਾਂ ਪੱਖੋਂ ਵਿਸ਼ੇਸ਼ ਮਹੱਤਵ ਰੱਖਣ ਵਾਲੀ ਵਿਕਸਿਤ ਕੀਤੀ ਗਈ ਕਣਕ ਦੀ ਨਵੀਂ ਕਿਸਮ ਪੀ.ਬੀ.ਡਬਲਯੂ. ਆਰ.ਐਸ.-1 ਸ਼ੂਗਰ ਦੇ ਮਰੀਜ਼ਾਂ ਲਈ ਲਾਹੇਵੰਦ ਸਾਬਤ ਹੋਵੇਗੀ। ਇਹ ਜਾਣਕਾਰੀ ਡਾ. ਹਰਿੰਦਰ ਸਿੰਘ ਡਿਪਟੀ ਡਾਇਰੈਕਟਰ ਤੇ ਇੰਚਾਰਜ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਸ ਕਿਸਮ ਵਿਚ ਰਜ਼ਿਸਟੈਂਟ ਸਟਾਰਚ ਦੀ ਮਾਤਰਾ ਅਤੇ ਘੱਟ ਗਲਾਈਸੈਮਿਕ ਇੰਡੈਕਸ (ਜੀ.ਆਈ.) ਕਾਰਨ ਮਹੱਤਵਪੂਰਨ ਹੈ। ਇਸ ਕਿਸਮ ਵਿਚ ਰਜ਼ਿਸਟੈਂਟ ਸਟਾਰਚ ਦੀ ਮਾਤਰਾ 30.3 ਫ਼ੀਸਦੀ ਹੈ। ਜਦਕਿ ਆਮ ਕਣਕ ਦੀਆਂ ਕਿਸਮਾਂ ਵਿਚ ਇਹ ਮਾਤਰਾ 7.5 ਤੋਂ ਲੈ ਕੇ 10 ਫ਼ੀਸਦੀ ਤੱਕ ਹੁੰਦੀ ਹੈ। ਉਨ੍ਹਾਂ ਕਿਹਾ ਕਿ ਰਜ਼ਿਸਟੈਂਟ ਸਟਾਰਚ ਆਮ ਸਟਾਰਚ ਦੇ ਮੁਕਾਬਲੇ ਛੋਟੀ ਅੰਤਡ਼ੀ ਵਿਚ ਪੂਰੀ ਤਰ੍ਹਾਂ ਹਜ਼ਮ ਨਹੀਂ ਹੁੰਦਾ ਤੇ ਵੱਡੀ ਅੰਤਡ਼ੀ ਵਿਚ ਪਹੁੰਚ ਕੇ ਲਾਭਦਾਇਕ ਬੈਕਟੀਰੀਆ ਲਈ ਭੋਜਨ ਵਜੋਂ ਕੰਮ ਕਰਦਾ ਹੈ ਤੇ ਇਸ ਨਾਲ ਸਿਹਤ ਤੇ ਅੰਤਡ਼ੀਆਂ ਦੀ ਪਾਚਣ ਪ੍ਰਣਾਲੀ ਨੂੰ ਲਾਭ ਮਿਲ ਸਕਦਾ ਹੈ। ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਇਸ ਕਣਕ ਦੀ ਕਿਸਮ ਤੋਂ ਤਿਆਰ ਰੋਟੀ ਵਿਚ ਪਾਇਆ ਗਿਆ 43.1 ਗਲਾਈਸੈਮਿਕ ਇੰਡੈਕਸ, ਜਦਕਿ ਕਣਕ ਦੀਆਂ ਆਮ ਕਿਸਮਾਂ ਤੋਂ ਤਿਆਰ ਕੀਤੀ ਜਾਂਦੀ ਰੋਟੀ ਦਾ ਇਹ ਅੰਕਡ਼ਾ 65 ਜਾਂ ਇਸਤੋਂ ਵੱਧ ਹੁੰਦਾ ਹੈ। ਉਨ੍ਹਾਂ ਕਿਹਾ ਕਿ ਘੱਟ ਗਲਾਈਸੈਮਿਕ ਇੰਡੈਕਸ ਵਾਲੇ ਭੋਜਨ ਖੂਨ ਵਿਚ ਗੁਲੂਕੋਜ ਦੇ ਪੱਧਰ ਨੂੰ ਹੋਲੀ ਗਤੀ ਵਿਚ ਵਧਾਉਣ ਵਿਚ ਸਹਾਇਕ ਸਾਬਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪੋਸ਼ਣ ਗੁਣਾਂ ਤੋਂ ਇਲਾਵਾ ਇਹ ਕਿਸਮ ਪੀਲੀ ਕੁੰਗੀ ਅਤੇ ਭੂਰੀ ਕੁੰਗੀ ਪ੍ਰਤੀਰੋਧਕ ਹੈ ਤੇ ਲਗਭਗ 146 ਦਿਨਾਂ ਵਿਚ ਪੱਕਣ ਵਾਲੀ ਇਸ ਕਿਸਮ ਦਾ ਔਸਤਨ ਝਾਡ਼ 17.1 ਕੁਇੰਟਲ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਤੋਂ 20 ਕਿੱਲੋ ਬੀਜ ਵਾਲੀ ਪੈਕਿੰਗ 2 ਹਜ਼ਾਰ ਰੁਪਏ ਵਿਚ ਪ੍ਰਾਪਤ ਕਰ ਸਕਦੇ ਹਨ।
ਪਿਛਲੀ ਖ਼ਬਰ ਪੰਜਾਬ ਦੇ ਵਿਕਾਸ ਕਾਰਜਾਂ ਨੂੰ ਹੁਲਾਰਾ ਦੇਣ ਲਈ ਕੇਵਲ ਸਿੰਘ ਢਿੱਲੋਂ ਵਲੋਂ ਨਿਤਿਨ ਗਡਕਰੀ ਨਾਲ ਮੁਲਾਕਾਤ ਰਾਜਮਾਰਗ ਪ੍ਰਾਜੈ... ਅਗਲੀ ਖ਼ਬਰ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ’ਚ 5 ਨੂੰ ਭਰਵੀਂ ਸ਼ਮੂਲੀਅਤ ਕਰੇਗਾ ਐਸ.ਕੇ.ਐਮ. (ਗੈਰ-ਸਿਆਸੀ)

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।