03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਪਾਕਿ ’ ਚ ਸਿੱਖ ਦੁਕਾਨਦਾਰ ਨੇ ਪੁਲਿਸ ਵਲੋਂ ਐੱਫ . ਆਈ . ਆਰ . ਨਾ ਦਰਜ ਕਰਨ ’ ਤੇ ਲਗਾਈ ਇਨਸਾਫ਼ ਦੀ ਗੁਹਾਰ

ਅੰਮ੍ਰਿਤਸਰ, 2 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਮੁਲਤਾਨ ਸ਼ਹਿਰ ਵਿਖੇ ਇਕ ਸਿੱਖ ਦੁਕਾਨਦਾਰ ਪਰਵਿੰਦਰ ਸਿੰਘ ਵੋਹਰਾ ਦੀ ਕਾਸਮੈਟਿਕਸ ਦੀ ਦੁਕਾਨ ’ਤੇ ਚੋਰੀ ਹੋਣ ਅਤੇ ਪੁਲਿਸ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਵਿੰਦਰ ਸਿੰਘ ਨੇ ਇਕ ਵੀਡੀਓ ਜਾਰੀ ਕਰਕੇ ਪਾਕਿਸਤਾਨੀ ਫ਼ੌਜ ਦੇ ਮੁਖੀ, ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਅਤੇ ਉੱਚ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।

ਜਾਣਕਾਰੀ ਦਿੰਦਾ ਹੋਇਆ ਪਰਵਿੰਦਰ ਸਿੰਘ ਵੋਹਰਾ। ਤਸਵੀਰ ਰਾਹੀਂ : ਸੁਰਿੰਦਰ ਕੋਛੜ 03-11-2026
ਅੰਮ੍ਰਿਤਸਰ, 2 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਮੁਲਤਾਨ ਸ਼ਹਿਰ ਵਿਖੇ ਇਕ ਸਿੱਖ ਦੁਕਾਨਦਾਰ ਪਰਵਿੰਦਰ ਸਿੰਘ ਵੋਹਰਾ ਦੀ ਕਾਸਮੈਟਿਕਸ ਦੀ ਦੁਕਾਨ ’ਤੇ ਚੋਰੀ ਹੋਣ ਅਤੇ ਪੁਲਿਸ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਵਿੰਦਰ ਸਿੰਘ ਨੇ ਇਕ ਵੀਡੀਓ ਜਾਰੀ ਕਰਕੇ ਪਾਕਿਸਤਾਨੀ ਫ਼ੌਜ ਦੇ ਮੁਖੀ, ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਅਤੇ ਉੱਚ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਪਰਵਿੰਦਰ ਸਿੰਘ ਵੋਹਰਾ ਅਨੁਸਾਰ ਮੁਲਤਾਨ ਦੀ ਗਰਦੇਜ਼ੀ ਮਾਰਕੀਟ ਵਿਖੇ ਉਸ ਦੀ ‘ਸਰਦਾਰ ਜੀ ਕਾਸਮੈਟਿਕਸ’ ਨਾਂਅ ਦੀ ਦੁਕਾਨ ਹੈ। ਬੀਤੇ ਦਿਨੀਂ ਸਵੇਰੇ ਕਰੀਬ 6 ਵਜੇ ਸਵੇਰੇ ਇਕ ਚੋਰ ਬਾਹਰਲੇ ਤਾਲੇ ਤੋੜ ਕੇ ਦੁਕਾਨ ਅੰਦਰ ਦਾਖ਼ਲ ਹੋਇਆ ਅਤੇ ਗੱਲੇ ਦਾ ਤਾਲਾ ਤੋੜ ਕੇ ਸਾਰੀ ਨਕਦੀ ਚੋਰੀ ਕਰਕੇ ਲੈ ਗਿਆ। ਪੀੜਤ ਦੁਕਾਨਦਾਰ ਨੇ ਦੋਸ਼ ਲਗਾਇਆ ਕਿ ਉਹ ਤੁਰੰਤ ਥਾਣਾ ਗੁਲਗਸ਼ਤ ਵਿਖੇ ਸ਼ਿਕਾਇਤ ਦਰਜ ਕਰਵਾਉਣ ਲਈ ਗਿਆ ਪਰ ਪੁਲਿਸ ਵਲੋਂ ਉਸ ਦੀ ਐੱਫ. ਆਈ. ਆਰ. ਦਰਜ ਨਹੀਂ ਕੀਤੀ ਗਈ।
ਪਿਛਲੀ ਖ਼ਬਰ ਸੰਤ ਸੁਰਜੀਤ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਨਮਿੱਤ ਪਾਠ ਦਾ ਭੋਗ ਤੇ ਸ਼ਰਧਾਂਜਲੀ ਸਮਾਰੋਹ ਕੱਲ੍ਹ ਵੱਖ-ਵੱਖ ਧਾਰਮਿਕ, ਰਾਜਨ... ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਸ਼੍ਰੋਮਣੀ ਅਕਾਲੀ ਦਲ (ਬ) ਨੂੰ 2027 ਦੀਆਂ ਚੋਣਾਂ ’ਚ ਸਮਰਥਨ ਦੇਣ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।