02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਐਲ.ਪੀ.ਯੂ. ਮਾਮਲੇ ’ਚ ਜਬਰ ਜਨਾਹ ਦੇ ਦੋਸ਼ਾਂ ਦੀ ਨਹੀਂ ਹੋਈ ਪੁਸ਼ਟੀ ਸਿੱਟ ਨੇ ਅਦਾਲਤ ’ਚ ਪੇਸ਼ ਕੀਤੀ ਕੇਸ ਰੱਦ ਕਰਨ ਦੀ ਰਿਪੋਰਟ

ਫਗਵਾੜਾ, 1 ਨਵੰਬਰ (ਹਰਜੋਤ ਸਿੰਘ ਚਾਨਾ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ. ਪੀ.

ਅਜੀਤ ਡੈਸਕ 02-11-2026
ਫਗਵਾੜਾ, 1 ਨਵੰਬਰ (ਹਰਜੋਤ ਸਿੰਘ ਚਾਨਾ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ.ਪੀ.ਯੂ.) ਦੇ ਕੈਂਪਸ ’ਚ 27 ਸਤੰਬਰ ਨੂੰ ਵਿਦਿਆਰਥਣ ਨਾਲ ਜਬਰ ਜਨਾਹ ਹੋਣ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੂੰ ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਕਰਨ ਵਾਲਾ ਕੋਈ ਸਬੂਤ ਨਹੀਂ ਮਿਲਿਆ ਤੇ ਪੁਲਿਸ ਨੇ 30 ਅਕਤੂਬਰ ਨੂੰ ਫਗਵਾੜਾ ਦੀ ਅਦਾਲਤ ’ਚ ਕੇਸ ਰੱਦ ਕਰਨ ਸਬੰਧੀ ਰਿਪੋਰਟ ਪੇਸ਼ ਕਰ ਦਿੱਤੀ ਹੈ। ਹਾਲਾਂਕਿ, ਅਦਾਲਤ ਵਲੋਂ ਰਿਪੋਰਟ ਨੂੰ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਹੀ ਮਾਮਲਾ ਬੰਦ ਹੋਵੇਗਾ। ਜਾਂਚ ਦੌਰਾਨ ਐੱਸ.ਆਈ.ਟੀ. ਨੇ ਯੂਨੀਵਰਸਿਟੀ ਤੇ ਹੋਰ ਸਬੰਧਿਤ ਥਾਵਾਂ ਦੀ 10 ਦਿਨਾਂ ਦੀ ਕਰੀਬ 3,000 ਘੰਟਿਆਂ ਦੀ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ। ਇਸ ਤੋਂ ਇਲਾਵਾ ਵੱਖ-ਵੱਖ ਹੋਸਟਲਾਂ ’ਚ ਰਹਿੰਦੀਆਂ ਕਰੀਬ 800 ਵਿਦਿਆਰਥਣਾਂ ਦੇ ਬਿਆਨ ਦਰਜ ਕੀਤੇ ਗਏ। ਲਗਭਗ 50 ਵਾਰਡਨਾਂ, ਸਟਾਫ਼ ਮੈਂਬਰਾਂ ਤੇ ਸੁਰੱਖਿਆ ਮੁਲਾਜ਼ਮਾਂ ਤੋਂ ਵੀ ਪੁੱਛਗਿੱਛ ਕੀਤੀ ਗਈ। ਜਾਂਚ ਟੀਮ ਨੇ ਡਿਜੀਟਲ ਉਪਕਰਨਾਂ ਦੀ ਵੀ ਜਾਂਚ ਕੀਤੀ ਤੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਜੇਕਰ ਕਿਸੇ ਕੋਲ ਘਟਨਾ ਸਬੰਧੀ ਕੋਈ ਜਾਣਕਾਰੀ ਹੈ ਤਾਂ ਉਹ ਪੁਲਿਸ ਨੂੰ ਦੱਸੇ। ਇਸ ਦੇ ਬਾਵਜੂਦ ਪੁਲਿਸ ਨੂੰ ਦੋਸ਼ਾਂ ਦੀ ਪੁਸ਼ਟੀ ਕਰਨ ਵਾਲੀ ਕੋਈ ਜਾਣਕਾਰੀ ਨਹੀਂ ਮਿਲੀ।
ਪਿਛਲੀ ਖ਼ਬਰ ਦੇਸ਼ ਦਾ ਪਹਿਲਾ ਨਸ਼ਾਮੁਕਤ ਸ਼ਹਿਰ ਬਣੇਗਾ ਚੰਡੀਗੜ੍ਹ-ਅਮਿਤ ਸ਼ਾਹ ਚੰਡੀਗੜ੍ਹ ਪੁਲਿਸ ਨੂੰ ਰਾਸ਼ਟਰਪਤੀ ਨਿਸ਼ਾਨ ਨਾਲ ਕੀਤਾ ਸਨਮਾਨਿਤ ਅਗਲੀ ਖ਼ਬਰ ਹਰਭਜਨ ਸਿੰਘ ਈ . ਟੀ . ਓ . ਨੇ ਸੂਬੇ ਦੇ ਸੜਕ ਵਿਕਾਸ ਕਾਰਜਾਂ ਦੀ ਕੀਤੀ ਸਮੀਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।