29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਇਮਰਾਨ ਖ਼ਾਨ ਦੀ ਰਿਹਾਈ ਦਾ ਰਸਤਾ ਨਿਕਲੇ ਤਾਂ 28ਵੀਂ ਸੰਵਿਧਾਨਕ ਸੋਧ ’ਤੇ ਵਿਚਾਰ ਕਰ ਸਕਦੀ ਪੀ.ਟੀ.ਆਈ.

ਅੰਮ੍ਰਿਤਸਰ, 28 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਤਹਿਰੀਕ- ਏ-ਇਨਸਾਫ਼ (ਪੀ. ਟੀ.

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਰਿਸਟਰ ਗੌਹਰ ਅਲੀ ਖ਼ਾਨ। 29-10-2026
ਅੰਮ੍ਰਿਤਸਰ, 28 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਤਹਿਰੀਕ- ਏ-ਇਨਸਾਫ਼ (ਪੀ. ਟੀ. ਆਈ.) ਨੇ ਸੰਕੇਤ ਦਿੱਤਾ ਹੈ ਕਿ ਜੇਕਰ ਪ੍ਰਸਤਾਵਿਤ 28ਵੀਂ ਸੰਵਿਧਾਨਕ ਸੋਧ ਰਾਹੀਂ ਪਾਰਟੀ ਦੇ ਬਾਨੀ ਇਮਰਾਨ ਖ਼ਾਨ ਦੀ ਰਿਹਾਈ ਦਾ ਕੋਈ ਰਾਹ ਨਿਕਲਦਾ ਹੈ, ਤਾਂ ਪਾਰਟੀ ਇਸ ’ਤੇ ਵਿਚਾਰ ਕਰ ਸਕਦੀ ਹੈ। ਹਾਲਾਂਕਿ, ਇਸ ਮਾਮਲੇ ’ਤੇ ਅਜੇ ਕੋਈ ਰਸਮੀ ਫ਼ੈਸਲਾ ਨਹੀਂ ਲਿਆ ਗਿਆ ਹੈ। ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀ. ਟੀ. ਆਈ. ਚੇਅਰਮੈਨ ਬਰਿਸਟਰ ਗੌਹਰ ਅਲੀ ਖ਼ਾਨ ਨੇ ਦੱਸਿਆ ਕਿ ਪਾਰਲੀਮਾਨੀ ਗਰੁੱਪ ਨੇ ਸਮੁੱਚੀ ਲੀਡਰਸ਼ਿਪ ’ਤੇ ਪੂਰਾ ਭਰੋਸਾ ਪ੍ਰਗਟਾਇਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸੰਸਦੀ ਪਾਰਟੀ ਦੀ ਬੈਠਕ ਦੇ ਏਜੰਡੇ ’ਚ 28ਵੀਂ ਸੰਵਿਧਾਨਕ ਸੋਧ ਬਾਰੇ ਕੋਈ ਚਰਚਾ ਨਹੀਂ ਹੋਈ। ਦੇਸ਼ ’ਚ ਨਵੇਂ ਸੂਬੇ ਬਣਾਉਣ ਦੇ ਪ੍ਰਸਤਾਵ ’ਤੇ ਬੋਲਦਿਆਂ ਗੌਹਰ ਅਲੀ ਖ਼ਾਨ ਨੇ ਕਿਹਾ ਕਿ ਪੀ.ਟੀ.ਆਈ. ਸਿਧਾਂਤਕ ਤੌਰ ’ਤੇ ਇਸ ਵਿਚਾਰ ਦਾ ਸਮਰਥਨ ਕਰਦੀ ਹੈ।
ਪਿਛਲੀ ਖ਼ਬਰ ਗੁਰੂਹਰਸਹਾਏ ਦੇ ਵਿਧਾਇਕ ਫੌਜਾ ਸਿੰਘ ਸਰਾਰੀ ਖਿਲਾਫ 10 ਲੱਖ 17 ਹਜ਼ਾਰ ਦੀ ਰਿਕਵਰੀ ਡਿਕਰੀ ਪਾਸ ਅਗਲੀ ਖ਼ਬਰ ਨਾਂਦੇੜ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਬੋਰਡ ਨੂੰ ਇਸ ਦੀ ਅਸਲ ਸਥਿਤੀ ਵਿਚ ਮੁੜ ਕੀਤਾ ਬਹਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।