29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮ ਲਈ ਸਿੱਖ ਟੈਂਪਲ ਅਸਟੇਟ ਦੇ ਪ੍ਰਸ਼ਾਸਕ ਅਤੇ ਭਾਰਤ ਦੇ ਸਹਾਇਕ ਹਾਈ ਕਮਿਸ਼ਨਰ ਨੂੰ ਸੱਦਾ ਦਿੱਤਾ

ਤਰਨ ਤਾਰਨ, 28 ਅਕਤੂਬਰ (ਹਰਿੰਦਰ ਸਿੰਘ)-ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਦੇ ਇਕ ਵਫ਼ਦ ਨੇ ਸਿੱਖ ਟੈਂਪਲ ਅਸਟੇਟ ਚਾਟੋਗ੍ਰਾਮ ਦੇ ਪ੍ਰਸ਼ਾਸਕ ਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਕਾਜ਼ੀ ਅਬਦੁਲ ਹੰਨਾਨ ਨਾਲ ਮੁਲਾਕਾਤ ਕੀਤੀ। ਇਸ ਵਫ਼ਦ ਵਿਚ ਅਜੈਬ ਸਿੰਘ ਬੋਪਾਰਾਏ ਪ੍ਰਧਾਨ ਬੰਗਲਾਦੇਸ਼ ਗੁਰਦੁਆਰਾ ਮੈਨੇਜਮੈਂਟ ਬੋਰਡ ਕੋਲਕਾਤਾ, ਹਰਭਜਨ ਸਿੰਘ ਸੰਧੂ ਜਨਰਲ ਸਕੱਤਰ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ, ਡਾ.

ਅਜੀਤ ਡੈਸਕ 29-10-2026
ਤਰਨ ਤਾਰਨ, 28 ਅਕਤੂਬਰ (ਹਰਿੰਦਰ ਸਿੰਘ)-ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਦੇ ਇਕ ਵਫ਼ਦ ਨੇ ਸਿੱਖ ਟੈਂਪਲ ਅਸਟੇਟ ਚਾਟੋਗ੍ਰਾਮ ਦੇ ਪ੍ਰਸ਼ਾਸਕ ਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਕਾਜ਼ੀ ਅਬਦੁਲ ਹੰਨਾਨ ਨਾਲ ਮੁਲਾਕਾਤ ਕੀਤੀ। ਇਸ ਵਫ਼ਦ ਵਿਚ ਅਜੈਬ ਸਿੰਘ ਬੋਪਾਰਾਏ ਪ੍ਰਧਾਨ ਬੰਗਲਾਦੇਸ਼ ਗੁਰਦੁਆਰਾ ਮੈਨੇਜਮੈਂਟ ਬੋਰਡ ਕੋਲਕਾਤਾ, ਹਰਭਜਨ ਸਿੰਘ ਸੰਧੂ ਜਨਰਲ ਸਕੱਤਰ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ, ਡਾ. ਮ੍ਰਿਤਿਉਂਜਯ ਕੁਮਾਰ ਰਾਏ ਜਨਰਲ ਸਕੱਤਰ ਗੁਰਦੁਆਰਾ ਸਿੱਖ ਟੈਂਪਲ ਅਸਟੇਟ ਮੈਨੇਜਮੈਂਟ ਕਮੇਟੀ ਅਤੇ ਗੁਰਦੁਆਰਾ ਸਿੱਖ ਟੈਂਪਲ ਅਸਟੇਟ ਚਾਟੋਗ੍ਰਾਮ ਦੇ ਗ੍ਰੰਥੀ ਸਿੰਘ ਬੀਰ ਸਿੰਘ ਸੋਨੂੰ ਸ਼ਾਮਿਲ ਸਨ। ਵਫ਼ਦ ਨੇ ਪ੍ਰਸ਼ਾਸਕ ਨਾਲ ਗੁਰਦੁਆਰਾ ਸਿੱਖ ਟੈਂਪਲ ਅਸਟੇਟ ਚਾਟੋਗ੍ਰਾਮ ਦੇ ਪ੍ਰਬੰਧਾਂ ਬਾਰੇ ਗੱਲਬਾਤ ਕੀਤੀ। ਇਸ ਮੌਕੇ ਵਫ਼ਦ ਨੇ ਉਨ੍ਹਾਂ ਨੂੰ ਦਸੰਬਰ 2026 ਵਿਚ ਮਨਾਏ ਜਾਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਸਮਾਗਮ ਵਿਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ। ਇਸ ਤੋਂ ਬਾਅਦ ਵਫ਼ਦ ਨੇ ਭਾਰਤ ਦੇ ਸਹਾਇਕ ਹਾਈ ਕਮਿਸ਼ਨ ਚਾਟੋਗ੍ਰਾਮ ਵਿਖੇ ਜਾ ਕੇ ਭਾਰਤ ਦੇ ਸਹਾਇਕ ਹਾਈ ਕਮਿਸ਼ਨਰ ਨੂੰ ਵੀ ਸਮਾਗਮ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਵਲੋਂ ਇਹ ਸੱਦਾ ਮ੍ਰਿਤੁੰਜਯ ਕੁਮਾਰ ਸਿੰਘ ਨੇ ਪ੍ਰਾਪਤ ਕੀਤਾ। ਉਹ ਭਾਰਤ ਦੇ ਸਹਾਇਕ ਹਾਈ ਕਮਿਸ਼ਨ ਚਾਟੋਗ੍ਰਾਮ ਵਿਚ ਦੂਜੇ ਸਕੱਤਰ (ਕੌਂਸਲਰ ਤੇ ਸਿੱਖਿਆ) ਵਜੋਂ ਸੇਵਾਵਾਂ ਨਿਭਾਅ ਰਹੇ ਹਨ।
ਪਿਛਲੀ ਖ਼ਬਰ ਗੁਰਮੀਤ ਸਿੰਘ ਖੁੱਡੀਆਂ ਵਲੋਂ ਯੂ.ਕੇ. ਦੇ ਨਿਵੇਸ਼ਕਾਂ ਨੂੰ ਪੰਜਾਬ ਵਿਚ ਨਿਵੇਸ਼ ਦਾ ਸੱਦਾ ‘ਵੇਰਕਾ’ ਤੇ ‘ਫਾਈਵ ਰਿਵਰਜ਼’ ਨੂੰ... ਅਗਲੀ ਖ਼ਬਰ ਜੇ ਕਾਂਗਰਸ ਭਵਨ ਦੇ ਅੰਦਰ ਹੀ ਦਲਿਤ ਆਗੂ ਸੁਰੱਖਿਅਤ ਨਹੀਂ , ਤਾਂ ਕਾਂਗਰਸ ਦਲਿਤਾਂ ਦੀ ਰਾਖੀ ਦਾ ਦਾਅਵਾ ਕਿਵੇਂ ਕਰ ਸਕਦੀ ਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।