29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਪਿੰਡ ਰਾਈਆ ਵਿਖੇ ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਕਿਸਾਨ ਵਲੋਂ ਖ਼ੁਦਕੁਸ਼ੀ

ਭਾਈਰੂਪਾ, 28 ਅਕਤੂਬਰ (ਵਰਿੰਦਰ ਲੱਕੀ)-ਨੇੜਲੇ ਪਿੰਡ ਰਾਈਆ ਵਿਖੇ ਗ਼ਰੀਬ ਕਿਸਾਨ ਪਰਿਵਾਰ ਨਾਲ ਸਬੰਧਿਤ ਨੌਜਵਾਨ ਨਵਜੋਤ ਸ਼ਰਮਾ (19) ਪੁੱਤਰ ਬੀਰਬਲ ਦਾਸ ਨੇ ਕੋਈ ਜ਼ਹਿਰੀਲਾ ਪਦਾਰਥ ਨਿਗਲਕੇ ਖੁਦਕੁਸ਼ੀ ਕਰ ਲਈ। ਇਸ ਸੰਬੰਧੀ ਸਰਪੰਚ ਰਜਿੰਦਰ ਸਿੰਘ (ਗੋਰਾ ਸਰਾਂ) ਅਤੇ ਗੁਰਪ੍ਰੀਤ ਸਿੰਘ ਗੋਕੀ ਜ਼ਿਲ੍ਹਾ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ ਬਠਿੰਡਾ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਆਰਥਿਕ ਮਜਬੂਰੀਆਂ ਕਾਰਨ ਪੜ੍ਹਾਈ ਵਿਚ ਛੱਡਕੇ ਆਪਣੇ ਪਿਤਾ ਨਾਲ ਜਿਸ ਕੋਲ ਸਿਰਫ਼ ਇਕ ਏਕੜ ਹੀ ਜ਼ਮੀਨ ਹੈ ਅਤੇ ਠੇਕੇ ਉਪਰ ਜ਼ਮੀਨ ਲੈਕੇ ਖੇਤੀ ਕਰਨ ਲੱਗ ਗਿਆ ਸੀ।

ਅਜੀਤ ਡੈਸਕ 29-10-2026
ਭਾਈਰੂਪਾ, 28 ਅਕਤੂਬਰ (ਵਰਿੰਦਰ ਲੱਕੀ)-ਨੇੜਲੇ ਪਿੰਡ ਰਾਈਆ ਵਿਖੇ ਗ਼ਰੀਬ ਕਿਸਾਨ ਪਰਿਵਾਰ ਨਾਲ ਸਬੰਧਿਤ ਨੌਜਵਾਨ ਨਵਜੋਤ ਸ਼ਰਮਾ (19) ਪੁੱਤਰ ਬੀਰਬਲ ਦਾਸ ਨੇ ਕੋਈ ਜ਼ਹਿਰੀਲਾ ਪਦਾਰਥ ਨਿਗਲਕੇ ਖੁਦਕੁਸ਼ੀ ਕਰ ਲਈ। ਇਸ ਸੰਬੰਧੀ ਸਰਪੰਚ ਰਜਿੰਦਰ ਸਿੰਘ (ਗੋਰਾ ਸਰਾਂ) ਅਤੇ ਗੁਰਪ੍ਰੀਤ ਸਿੰਘ ਗੋਕੀ ਜ਼ਿਲ੍ਹਾ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ ਬਠਿੰਡਾ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਆਰਥਿਕ ਮਜਬੂਰੀਆਂ ਕਾਰਨ ਪੜ੍ਹਾਈ ਵਿਚ ਛੱਡਕੇ ਆਪਣੇ ਪਿਤਾ ਨਾਲ ਜਿਸ ਕੋਲ ਸਿਰਫ਼ ਇਕ ਏਕੜ ਹੀ ਜ਼ਮੀਨ ਹੈ ਅਤੇ ਠੇਕੇ ਉਪਰ ਜ਼ਮੀਨ ਲੈਕੇ ਖੇਤੀ ਕਰਨ ਲੱਗ ਗਿਆ ਸੀ। ਖੇਤੀ ਵਿਚ ਘਾਟਾ ਪੈਣ ਕਾਰਨ ਪਰਿਵਾਰ ਉਪਰ ਲੱਖਾਂ ਰੁਪਏ ਦਾ ਕਰਜ਼ਾ ਚੜਨ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗ ਗਿਆ ਜਿਸ ਦੇ ਚੱਲਦਿਆਂ ਉਸ ਨੇ ਕੁਝ ਦਿਨ ਪਹਿਲਾਂ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ ਸੀ, ਜਿਸ ਦਾ ਪਤਾ ਲੱਗਣ ਤੇ ਉਸ ਨੂੰ ਤੁਰੰਤ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਆਗੂਆਂ ਨੇ ਪੰਜਾਬ ਸਰਕਾਰ ਨੂੰ ਪਰਿਵਾਰ ਉਪਰ ਚੜੇ ਕਰਜ਼ੇ ਨੂੰ ਮਾਫ਼ ਕਰਨ ਅਤੇ ਪਰਿਵਾਰ ਦੀ ਆਰਥਿਕ ਮੱਦਦ ਕਰਨ ਦੀ ਅਪੀਲ ਕੀਤੀ ਹੈ।
ਪਿਛਲੀ ਖ਼ਬਰ ਪੰਜਾਬ ਮੈਡੀਕਲ ਕੌਂਸਲ ’ਚ ਸੀ.ਬੀ.ਆਈ. ਵਲੋਂ ਦਬਿਸ਼ * ਲਾਇਸੰਸ ਜਾਰੀ ਕਰਨ ਦੀ ਪ੍ਰਕਿਰਿਆ ਦੀ ਕੀਤੀ ਜਾ ਰਹੀ ਹੈ ਜਾਂਚ * ਕੁ... ਅਗਲੀ ਖ਼ਬਰ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਪਟੀਸ਼ਨ ’ਤੇ ਹਾਈ ਕੋਰਟ ਵਲੋਂ ਯੂ.ਟੀ. ਪ੍ਰਸ਼ਾਸਨ ਤੇ ਸੀ.ਬੀ.ਆਈ. ਤੋਂ ਜਵਾਬ ਤਲਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।