ਬਾਬਾ ਗੁਰਦਿੱਤਾ ਜੀ ਦੇ ਜਨਮ ਦਿਨ ਸੰਬੰਧੀ ਚਾਂਦਪੁਰ ਰੁੜਕੀ ਵਿਖੇ ਸਾਲਾਨਾ ਸਮਾਗਮ
ਪੋਜੇਵਾਲ ਸਰਾਂ, 24 ਅਕਤੂਬਰ (ਨਵਾਂਗਰਾਈਂ) - ਬਾਬਾ ਗੁਰਦਿੱਤਾ ਜੀ ਦੇ ਜਨਮ ਦਿਵਸ ਸਬੰਧੀ ਗੁਰਦੁਆਰਾ ਬਾਬਾ ਗੁਰਦਿੱਤਾ ਚਾਂਦਪੁਰ ਰੁੜਕੀ ਵਿਖੇ ਸਾਲਾਨਾ ਸੰਤ ਸਮਾਗਮ ਕਰਵਾਇਆ ਗਿਆ ਤੇ ਇਸ ਮੌਕੇ ਅਖੰਡ ਪਾਠ ਦੇ ਭੋਗ ਪਾਏ ਗਏ । ਇਸ ਉਪਰੰਤ ਕੀਰਤਨ ਦਰਬਾਰ ਹੋਇਆ ਜਿਸ ਵਿਚ ਬੱਚੀਆਂ ਦੇ ਕੀਰਤਨ ਤੋਂ ਬਾਅਦ ਭਾਈ ਤੇਜਬੀਰ ਸਿੰਘ ਸ੍ਰੀ ਅਨੰਦਪੁਰ ਸਾਹਿਬ ਵਾਲੇ, ਭਾਈ ਗੁਰਪ੍ਰਤਾਪ ਸਿੰਘ ਪਦਮ, ਬੀਬੀ ਸਰਬਜੀਤ ਕੌਰ ਖਾਲਸਾ ਦੇ ਕੀਰਤਨੀ ਜਥੇ ਨੇ ਕੀਰਤਨ ਨਾਲ ਸਮੂਹ ਸੰਗਤਾਂ ਨੂੰ ਬਾਬਾ ਗੁਰਦਿੱਤਾ ਜੀ ਦੇ ਜੀਵਨ ’ਤੇ ਚਾਨਣਾ ਪਾਇਆ।
ਬ
ਬਾਬਾ ਗੁਰਦਿੱਤਾ ਜੀ ਦੇ ਜਨਮ ਦਿਵਸ ਸੰਬੰਧੀ ਗੁਰਦੁਆਰਾ ਬਾਬਾ ਗੁਰਦਿੱਤਾ ਚਾਂਦਪੁਰ ਰੁੜਕੀ ਵਿਖੇ ਹੋਏ ਸਾਲਾਨਾ ਸੰਤ ਸਮਾਗਮ ਦੌਰਾਨ ਪ੍ਰਵਚਨ ਕਰਦੇ ਹੋਏ ਜਥੇ। ਤਸਵੀਰ : ਨਵਾਂਗਰਾਈਂ
25-10-2026
ਪੋਜੇਵਾਲ ਸਰਾਂ, 24 ਅਕਤੂਬਰ (ਨਵਾਂਗਰਾਈਂ) - ਬਾਬਾ ਗੁਰਦਿੱਤਾ ਜੀ ਦੇ ਜਨਮ ਦਿਵਸ ਸਬੰਧੀ ਗੁਰਦੁਆਰਾ ਬਾਬਾ ਗੁਰਦਿੱਤਾ ਚਾਂਦਪੁਰ ਰੁੜਕੀ ਵਿਖੇ ਸਾਲਾਨਾ ਸੰਤ ਸਮਾਗਮ ਕਰਵਾਇਆ ਗਿਆ ਤੇ ਇਸ ਮੌਕੇ ਅਖੰਡ ਪਾਠ ਦੇ ਭੋਗ ਪਾਏ ਗਏ । ਇਸ ਉਪਰੰਤ ਕੀਰਤਨ ਦਰਬਾਰ ਹੋਇਆ ਜਿਸ ਵਿਚ ਬੱਚੀਆਂ ਦੇ ਕੀਰਤਨ ਤੋਂ ਬਾਅਦ ਭਾਈ ਤੇਜਬੀਰ ਸਿੰਘ ਸ੍ਰੀ ਅਨੰਦਪੁਰ ਸਾਹਿਬ ਵਾਲੇ, ਭਾਈ ਗੁਰਪ੍ਰਤਾਪ ਸਿੰਘ ਪਦਮ, ਬੀਬੀ ਸਰਬਜੀਤ ਕੌਰ ਖਾਲਸਾ ਦੇ ਕੀਰਤਨੀ ਜਥੇ ਨੇ ਕੀਰਤਨ ਨਾਲ ਸਮੂਹ ਸੰਗਤਾਂ ਨੂੰ ਬਾਬਾ ਗੁਰਦਿੱਤਾ ਜੀ ਦੇ ਜੀਵਨ ’ਤੇ ਚਾਨਣਾ ਪਾਇਆ। ਇਸ ਮੌਕੇ ਸਮੂਹ ਸੰਗਤਾਂ ਨੂੰ ਬਾਬਾ ਗੁਰਦਿੱਤਾ ਜੀ ਦੇ ਜਨਮ ਦਿਹਾੜੇ ਸਬੰਧੀ ਵਧਾਈ ਦਿੰਦੇ ਹੋਏ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਵਿੰਦਰ ਸਿੰਘ ਅਤੇ ਸਰਪੰਚ ਜਤਿੰਦਰ ਸਿੰਘ ਜਿੰਦੂ ਨੇ ਕਿਹਾ ਕਿ ਮਹਾਂਪੁਰਸ਼ ਹਮੇਸ਼ਾ ਮਾਨਵਤਾ ਦੀ ਭਲਾਈ ਲਈ ਆਉਂਦੇ ਹਨ ਇਸ ਲਈ ਸਾਡਾ ਫ਼ਰਜ਼ ਵੀ ਬਣਦਾ ਹੈ ਕਿ ਅਸੀਂ ਉਨ੍ਹਾਂ ਦੇ ਦਰਸਾਏ ਰਸਤੇ ’ਤੇ ਚੱਲਦੇ ਹੋਏ ਪ੍ਰਭ ਭਗਤੀ ਕਰੀਏ। ਇਸ ਮੌਕੇ ਰਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਹਰਮੰਦਰ ਸਿੰਘ ਸਾਬਕਾ ਪ੍ਰਧਾਨ, ਜਤਿੰਦਰ ਸਿੰਘ ਜਿੰਦੂ ਸਰਪੰਚ, ਦਵਿੰਦਰ ਸਿੰਘ ਸਾਬਕਾ ਸੰਮਤੀ ਮੈਂਬਰ, ਬਲਵੀਰ ਸਿੰਘ ਬਲਾਕ ਸੰਮਤੀ ਮੈਂਬਰ, ਗੁਰਦਿਆਲ ਸਿੰਘ, ਜੋਗਿੰਦਰ ਸਿੰਘ, ਤਿਲਕ ਰਾਜ, ਗੁਰਚੈਨ ਸਿੰਘ, ਭਜਨ ਲਾਲ, ਦਵਿੰਦਰ ਸਿੰਘ ਰਿਟਾ.ਐਸ.ਈ, ਬਲਦੇਵ ਸਿੰਘ, ਚੌਧਰੀ ਇੰਦਰਜੀਤ ਲੁੱਡੀ, ਬਿੰਦਰ ਕੁਮਾਰ ਸਾਬਕਾ ਸਰਪੰਚ, ਹਰਅਮਰਿੰਦਰ ਸਿੰਘ ਰਿੰਕੂ ਚੇਅਰਮੈਨ, ਸਤਿੰਦਰ ਕੁਮਾਰ ਸਾਬਕਾ ਸਰਪੰਚ, ਚਾਨਣ ਸਿੰਘ ਪਟਵਾਰੀ, ਗੁਰਮੇਲ ਚੰਦ ਟ੍ਰੈਫਿਕ ਇੰਚਾਰਜ, ਧਰਮ ਚੰਦ ਬਿੱਟੂ ਸਾਬਕਾ ਪੰਚ, ਗੁਰਮੇਲ ਸਿੰਘ, ਰਜਿੰਦਰ ਸਿੰਘ ਜਿੰਦੀ, ਨਰਿੰਦਰ ਮੀਲੂ, ਕਾਲਾ ਜਰਮਨੀ, ਰਾਜ ਕੁਮਾਰ ਮੀਲੂ, ਕੁਲਦੀਪ ਸਿੰਘ ਕਾਨੂੰਗੋ, ਚਰਨਜੀਤ ਸਿੰਘ ਪਟਵਾਰੀ, ਸੁਰਿੰਦਰ ਕੁਮਾਰ, ਧਨਪਤ ਰਾਏ, ਰਾਕੇਸ਼ ਕੁਮਾਰ ਹੈਪੀ, ਬਿੰਦਰ ਕੁਮਾਰ ਪੀ.ਪੀ, ਰਾਮ ਪਾਲ ਪਟਵਾਰੀ, ਨਰੰਜਣਜੋਤ ਸਿੰਘ, ਹਰਮੇਸ਼ ਲਾਲ ਮੀਲੂ, ਗੁਰਬਚਨ ਚਾਂਦਪੁਰੀ, ਠਾਣੇਦਾਰ ਮਦਨ ਲਾਲ ਆਦਿ ਸਮੇਤ ਸਮੂਹ ਸੰਗਤ ਸ਼ਾਮਿਲ ਹੋਈ।