25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਅੰਮ੍ਰਿਤਸਰ ’ਚ ਨੌਜਵਾਨ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

ਅੰਮ੍ਰਿਤਸਰ, 24 ਅਕਤੂਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ਸ਼ਹਿਰ ’ਚ ਇਕ ਨੌਜਵਾਨ ਦੀ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ । ਗੁਆਂਢੀਆਂ ਨਾਲ ਘਰ ਸਕੂਟਰੀ ਖੜ੍ਹੀ ਕਰਨ ਤੋਂ ਪੈਦਾ ਹੋਇਆ ਵਿਵਾਦ ਹੱਤਿਆ ਦੀ ਵਜ੍ਹਾ ਬਣਿਆ, ਜਦੋਂ਀ਕਿ ਗੁਆਂਢੀਆਂ ਦੇ ਲੜਕਿਆਂ ਨੇ ਘਰ ਦੇ ਬਾਹਰ ਹੀ ਨੌਜਵਾਨ ਨੂੰ ਸਿੱਧੀਆਂ ਗੋਲੀਆਂ ਮਾਰ ਦਿੱਤੀਆਂ, ਜੋ ਬੁਰੀ ਤਰ੍ਹਾਂ ਜ਼ਖ਼ਮੀਂ ਹੋ ਗਿਆ ਤੇ ਹਸਪਤਾਲ ਲਿਜਾਂਦੇ ਸਮੇਂ ਰਾਹ ’ਚ ਹੀ ਦਮ ਤੋੜ ਗਿਆ।

ਅਮਿਤ ਸਭਰਵਾਲ ਦੀ ਪੁਰਾਣੀ ਤਸਵੀਰ 25-10-2026

ਅੰਮ੍ਰਿਤਸਰ, 24 ਅਕਤੂਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ਸ਼ਹਿਰ ’ਚ ਇਕ ਨੌਜਵਾਨ ਦੀ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ । ਗੁਆਂਢੀਆਂ ਨਾਲ ਘਰ ਸਕੂਟਰੀ ਖੜ੍ਹੀ ਕਰਨ ਤੋਂ ਪੈਦਾ ਹੋਇਆ ਵਿਵਾਦ ਹੱਤਿਆ ਦੀ ਵਜ੍ਹਾ ਬਣਿਆ, ਜਦੋਂ਀ਕਿ ਗੁਆਂਢੀਆਂ ਦੇ ਲੜਕਿਆਂ ਨੇ ਘਰ ਦੇ ਬਾਹਰ ਹੀ ਨੌਜਵਾਨ ਨੂੰ ਸਿੱਧੀਆਂ ਗੋਲੀਆਂ ਮਾਰ ਦਿੱਤੀਆਂ, ਜੋ ਬੁਰੀ ਤਰ੍ਹਾਂ ਜ਼ਖ਼ਮੀਂ ਹੋ ਗਿਆ ਤੇ ਹਸਪਤਾਲ ਲਿਜਾਂਦੇ ਸਮੇਂ ਰਾਹ ’ਚ ਹੀ ਦਮ ਤੋੜ ਗਿਆ। ਮ੍ਰਿਤਕ ਦੀ ਸ਼ਨਾਖਤ ਅਮਿਤ ਸਭਰਵਾਲ (27) ਵਾਸੀ ਆਨੰਦ ਐਵੀਨਿਊ ਝਬਾਲ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ । ਏ.ਡੀ.ਸੀ.ਪੀ. ਸ਼ਹਿਰੀ-1 ਯੋਗੇਸ਼ਵਰ ਸਿੰਘ ਗੋਰਾਇਆ ਨੇ ਵਾਪਰੀ ਘਟਨਾ ਬਾਰੇ ਦੱਸਿਆ ਕਿ ਇਹ ਘਟਨਾ ਬੀਤੀ ਦੇਰ ਰਾਤ ਦੀ ਹੈ ਪੁਲਿਸ ਵਲੋਂ ਮੌਕੇ ’ਤੇ ਪੁੱਜ ਕੇ ਜਾਂਚ ਕੀਤੀ ਗਈ ਤਾਂ ਮੁਢਲੇ ਤੌਰ ’ਤੇ ਪਤਾ ਚਲਿਆ ਕਿ ਮ੍ਰਿਤਕ ਨੌਜਵਾਨ ਦੇ ਗੁਆਂਢੀ ਲੜਕਿਆਂ ਸੰਨੀ ਸ਼ਾਹ, ਅਭੀ ਸ਼ਾਹ ਤੇ ਅਮਿਤ ਸ਼ਾਹ (ਤਿੰਨੋ ਸਕੇ ਭਰਾ) ਵਲੋਂ ਹੱਤਿਆ ਕੀਤੀ ਗਈ ਹੈ। ਜੋ ਕਿ ਘਰ ਦੇ ਬਾਹਰ ਐਕਟਿਵਾ ਸਕੂਟਰੀ ਖੜ੍ਹੀ ਕਰਨ ਤੋਂ ਝਗੜਾ ਹੋਇਆ ਸੀ ਤੇ ਇਸੇ ਗਲੋਂ ਹੀ ਤੈਸ਼ ’ਚ ਆ ਕੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਸਬੰਧੀ ਥਾਣਾ ਗੇਟ ਹਕੀਮਾਂ ਵਿਖੇ ਕਤਲ ਦਾ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਪਿਛਲੀ ਖ਼ਬਰ ਮਹੌਲੀ ਕਲਾਂ ਵਿਖੇ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼, ਦੋ ਗ੍ਰਿਫ਼ਤਾਰ ਅਗਲੀ ਖ਼ਬਰ ਏ.ਐੱਨ.ਟੀ.ਐੱਫ. ਫ਼ਿਰੋਜ਼ਪੁਰ ਰੇਂਜ ਵਲੋਂ ਕਰੀਬ 15 ਕਿੱਲੋ ਹੈਰੋਇਨ ਸਮੇਤ ਦੋ ਮੁਲਜ਼ਮ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।