23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਪਾਕਿਸਤਾਨੀ ਕੁੜੀ ਦੇ ਪਿਆਰ ’ਚ ਬਿਨਾਂ ਵੀਜ਼ਾ ਪਾਕਿ ਪਹੁੰਚੇ ਭਾਰਤੀ ਨੌਜਵਾਨ ’ਤੇ ਜੇਲ੍ਹ ’ਚ ਜਾਨਲੇਵਾ ਹਮਲਾ

ਅੰਮ੍ਰਿਤਸਰ, 22 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਮੰਡੀ ਬਹਾਉਦੀਨ ਦੀ ਕੁੜੀ ਸਨ੍ਹਾ ਨਾਲ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਗ਼ੈਰਕਾਨੂੰਨੀ ਢੰਗ ਨਾਲ ਬਿਨਾ ਵੀਜ਼ਾ ਪਾਸਪੋਰਟ ਸਰਹੱਦ ਪਾਰ ਕਰਕੇ ਪਾਕਿ ਪਹੁੰਚੇ ਅਲੀਗੜ੍ਹ ਜ਼ਿਲ੍ਹੇ (ਉੱਤਰ ਪ੍ਰਦੇਸ਼) ਦੇ ਵਾਸੀ ਬਾਦਲ ਬਾਬੂ ਪੁੱਤਰ ਕਿਰਪਾਲ ਸਿੰਘ ਨੇ ਲਾਹੌਰ ਸੈਂਟਰਲ ਜੇਲ੍ਹ ਅੰਦਰ ਕੈਦੀਆਂ ਵਲੋਂ ਉਸ ’ਤੇ ਜਾਨਲੇਵਾ ਹਮਲਾ ਕਰਨ ਦਾ ਦੋਸ਼ ਲਗਾਇਆ ਹੈ। ਇਸਲਾਮ ਕਬੂਲ ਕਰਕੇ ਆਦਿਲ ਅਹਿਮਦ ਬਣ ਚੁਕੇ ਬਾਦਲ ਨੇ ਇਸ ਹਮਲੇ ਦੀ ਜਾਣਕਾਰੀ ਫ਼ੋਨ ਰਾਹੀਂ ਆਪਣੇ ਪਰਿਵਾਰ ਨੂੰ ਦਿੱਤੀ।

ਲਾਹੌਰ ਜੇਲ੍ਹ ’ਚ ਬੰਦ ਬਾਦਲ ਬਾਬੂ। ਤਸਵੀਰ ਰਾਹੀਂ : ਸੁਰਿੰਦਰ ਕੋਛੜ 23-10-2026
ਅੰਮ੍ਰਿਤਸਰ, 22 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਮੰਡੀ ਬਹਾਉਦੀਨ ਦੀ ਕੁੜੀ ਸਨ੍ਹਾ ਨਾਲ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਗ਼ੈਰਕਾਨੂੰਨੀ ਢੰਗ ਨਾਲ ਬਿਨਾ ਵੀਜ਼ਾ ਪਾਸਪੋਰਟ ਸਰਹੱਦ ਪਾਰ ਕਰਕੇ ਪਾਕਿ ਪਹੁੰਚੇ ਅਲੀਗੜ੍ਹ ਜ਼ਿਲ੍ਹੇ (ਉੱਤਰ ਪ੍ਰਦੇਸ਼) ਦੇ ਵਾਸੀ ਬਾਦਲ ਬਾਬੂ ਪੁੱਤਰ ਕਿਰਪਾਲ ਸਿੰਘ ਨੇ ਲਾਹੌਰ ਸੈਂਟਰਲ ਜੇਲ੍ਹ ਅੰਦਰ ਕੈਦੀਆਂ ਵਲੋਂ ਉਸ ’ਤੇ ਜਾਨਲੇਵਾ ਹਮਲਾ ਕਰਨ ਦਾ ਦੋਸ਼ ਲਗਾਇਆ ਹੈ। ਇਸਲਾਮ ਕਬੂਲ ਕਰਕੇ ਆਦਿਲ ਅਹਿਮਦ ਬਣ ਚੁਕੇ ਬਾਦਲ ਨੇ ਇਸ ਹਮਲੇ ਦੀ ਜਾਣਕਾਰੀ ਫ਼ੋਨ ਰਾਹੀਂ ਆਪਣੇ ਪਰਿਵਾਰ ਨੂੰ ਦਿੱਤੀ। ਉਸ ਦੇ ਪਰਿਵਾਰ ਮੁਤਾਬਿਕ ਸਾਲ 2024 ਤੋਂ ਜੇਲ੍ਹ ’ਚ ਬੰਦ ਬਾਦਲ ’ਤੇ ਜੇਲ੍ਹ ਅੰਦਰ ਹਮਲੇ ਦੀ ਇਹ ਤੀਜੀ ਘਟਨਾ ਹੈ। ‘ਅਜੀਤ’ ਵਲੋਂ ਇਸ ਬਾਰੇ ’ਚ ਬਾਦਲ ਬਾਬੂ ਦੇ ਵਕੀਲ ਫ਼ਿਆਜ਼ ਰਾਮੈ ਨਾਲ ਫ਼ੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਨਾਲ ਗੱਲਬਾਤ ਨਹੀਂ ਹੋ ਸਕੀ।
ਪਿਛਲੀ ਖ਼ਬਰ ਅੰਮ੍ਰਿਤਸਰ ’ਚ ਨਸ਼ਾ ਤਸਕਰੀ ਨਾਲ ਜੁੜੇ 4 ਤਸਕਰ ਕਾਬੂ : 10 ਕਿਲੋਗ੍ਰਾਮ ਹੈਰੋਇਨ ਬਰਾਮਦ ਅਗਲੀ ਖ਼ਬਰ ਦੋਸਤ ਦੇ ਜਨਮ ਦਿਨ ਦੀ ਪਾਰਟੀ ’ਤੇ ਗਏ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।