ਫਾਰਮੇਸੀ ਕੌਂਸਲ ਨੇ ਅਸ਼ਵਨੀ ਦੀ ਰਜਿਸਟੇ੍ਸ਼ਨ ਕੀਤੀ ਰੱਦ
ਮਾਨਸਾ, 22 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)-ਫਾਰਮੇਸੀ ਕੌਂਸਲ ਪੰਜਾਬ ਨੇ ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੇ ਕਾਤਲ ਅਸ਼ਵਨੀ ਕੁਮਾਰ ਖ਼ਿਲਾਫ਼ ਕਾਰਵਾਈ ਕਰਦਿਆਂ ਉਸ ਦੀ ਫਾਰਮਾਸਿਸਟ ਰਜਿਸਟੇ੍ਸ਼ਨ ਰੱਦ ਕਰ ਦਿੱਤੀ ਹੈ। ਕੌਂਸਲ ਦੇ ਪ੍ਰਧਾਨ ਸੁਸ਼ੀਲ ਕੁਮਾਰ ਬਾਂਸਲ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੌਂਸਲ ਵਲੋਂ ਇਸ ਸਬੰਧੀ ਅੱਜ ਹੀ ਉਕਤ ਫ਼ੈਸਲਾ ਲਿਆ ਗਿਆ ਹੈ।
ਅਜੀਤ ਡੈਸਕ
23-10-2026