ਇਥੋਪੀਆ ’ਚ ਅਗਵਾ ਕੀਤੇ 4 ਪੰਜਾਬੀਆਂ ਦੀ ਸੁਰੱਖਿਅਤ ਵਾਪਸੀ ਲਈ ਕੋਸ਼ਿਸ਼ਾਂ ਜਾਰੀ-ਭਾਰਤੀ ਦੂਤਘਰ
ਜੋਹਾਨਸਬਰਗ, 15 ਅਕਤੂਬਰ (ਏਜੰਸੀ)-ਅਦੀਸ ਅਬਾਬਾ ’ਚ ਭਾਰਤੀ ਦੂਤਘਰ ਨੇ ਦੱਸਿਆ ਕਿ ਭਾਰਤ ਉਨ੍ਹਾਂ ਚਾਰ ਭਾਰਤੀ-ਪੰਜਾਬੀ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਲਈ ਯਤਨ ਕਰ ਰਿਹਾ ਹੈ, ਜਿਨ੍ਹਾਂ ਨੂੰ ਪਿਛਲੇ ਮਹੀਨੇ ਇਥੋਪੀਆ ’ਚ ਅਗਵਾ ਕਰ ਲਿਆ ਗਿਆ ਸੀ ਅਤੇ ਕੁਝ ਦਿਨਾਂ ਬਾਅਦ ਸਥਾਨਕ ਜਾਂਚ ਏਜੰਸੀਆਂ ਨੇ ਉਨ੍ਹਾਂ ਨੂੰ ਛੁਡਵਾ ਲਿਆ ਸੀ। ਦੂਤਘਰ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਪੰਜਾਬ ਤੋਂ ਚਾਰ ਭਾਰਤੀ ਨਾਗਰਿਕ ਜਿਨ੍ਹਾਂ ਨੂੰ 25 ਸਤੰਬਰ ਦੀ ਰਾਤ ਨੂੰ ਇਥੋਪੀਆ ਵਿਚ ਅਗਵਾ ਕਰ ਲਿਆ ਗਿਆ ਸੀ, ਨੂੰ 1 ਅਕਤੂਬਰ ਨੂੰ ਇਥੋਪੀਆ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਸੁਰੱਖਿਅਤ ਬਚਾਅ ਲਿਆ ਤੇ ਚਾਰੇ ਵਿਅਕਤੀ ਸੁਰੱਖਿਅਤ ਹਨ।
ਜੋਹਾਨਸਬਰਗ, 15 ਅਕਤੂਬਰ (ਏਜੰਸੀ)-ਅਦੀਸ ਅਬਾਬਾ ’ਚ ਭਾਰਤੀ ਦੂਤਘਰ ਨੇ ਦੱਸਿਆ ਕਿ ਭਾਰਤ ਉਨ੍ਹਾਂ ਚਾਰ ਭਾਰਤੀ-ਪੰਜਾਬੀ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਲਈ ਯਤਨ ਕਰ ਰਿਹਾ ਹੈ, ਜਿਨ੍ਹਾਂ ਨੂੰ ਪਿਛਲੇ ਮਹੀਨੇ ਇਥੋਪੀਆ ’ਚ ਅਗਵਾ ਕਰ ਲਿਆ ਗਿਆ ਸੀ ਅਤੇ ਕੁਝ ਦਿਨਾਂ ਬਾਅਦ ਸਥਾਨਕ ਜਾਂਚ ਏਜੰਸੀਆਂ ਨੇ ਉਨ੍ਹਾਂ ਨੂੰ ਛੁਡਵਾ ਲਿਆ ਸੀ। ਦੂਤਘਰ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਪੰਜਾਬ ਤੋਂ ਚਾਰ ਭਾਰਤੀ ਨਾਗਰਿਕ ਜਿਨ੍ਹਾਂ ਨੂੰ 25 ਸਤੰਬਰ ਦੀ ਰਾਤ ਨੂੰ ਇਥੋਪੀਆ ਵਿਚ ਅਗਵਾ ਕਰ ਲਿਆ ਗਿਆ ਸੀ, ਨੂੰ 1 ਅਕਤੂਬਰ ਨੂੰ ਇਥੋਪੀਆ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਸੁਰੱਖਿਅਤ ਬਚਾਅ ਲਿਆ ਤੇ ਚਾਰੇ ਵਿਅਕਤੀ ਸੁਰੱਖਿਅਤ ਹਨ। ਦੂਤਘਰ ਨੇ ਦੱਸਿਆ ਕਿ ਉਹ ਇਨ੍ਹਾਂ ਵਿਅਕਤੀਆਂ ਦੀ ਰਿਹਾਈ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਸਥਾਨਕ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ’ਚ ਹੈ ਤੇ ਕੂਟਨੀਤਕ ਪਹੁੰਚ ਮਿਲਣ ਤੋਂ ਬਾਅਦ ਦੂਤਘਰ ਦੇ ਅਧਿਕਾਰੀਆਂ ਨੇ 14 ਅਕਤੂਬਰ ਨੂੰ ਇਨ੍ਹਾਂ ਨਾਗਰਿਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ। ਦੂਤਘਰ ਨੇ ਕਿਹਾ ਕਿ ਅਸੀਂ ਉਨ੍ਹਾਂ ਦੀ ਸੁਰੱਖਿਅਤ ਭਾਰਤ ਵਾਪਸੀ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਅਗਵਾ ਦੇ ਹਾਲਾਤ, ਇਨ੍ਹਾਂ ਚਾਰ ਭਾਰਤੀਆਂ ਦੀ ਪਛਾਣ ਤੇ ਉਹ ਇਸ ਸਮੇਂ ਕਿਥੇ ਹਨ, ਇਸ ਬਾਰੇ ਫਿਲਹਾਲ ਕੋਈ ਹੋਰ ਵੇਰਵਾ ਉਪਲਬਧ ਨਹੀਂ ਹੈ।