ਪੰਜਾਬ ਭਾਜਪਾ ਨੇ ਵੱਖ-ਵੱਖ ਵਰਗਾਂ ਤੱਕ ਪਹੁੰਚ ਵਧਾਉਣ ਲਈ ਸੈੱਲਾਂ ਦੇ ਕਨਵੀਨਰ ਲਗਾਏ
ਚੰਡੀਗੜ੍ਹ, 13 ਅਕਤੂਬਰ (ਸੰਦੀਪ ਕੁਮਾਰ ਮਾਹਨਾ)–ਭਾਰਤੀ ਜਨਤਾ ਪਾਰਟੀ ਪੰਜਾਬ ਵਲੋਂ ਸੂਬੇ ’ਚ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਵੱਖ-ਵੱਖ ਵਰਗਾਂ ਤੱਕ ਪਾਰਟੀ ਦੀ ਪਹੁੰਚ ਵਧਾਉਣ ਦੇ ਉਦੇਸ਼ ਨਾਲ ਵੱਖ-ਵੱਖ ਸੂਬਾਈ ਸੈੱਲਾਂ ਦੇ ਕਨਵੀਨਰਾਂ ਤੇ ਸਹਿ-ਕਨਵੀਨਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ । ਇਹ ਨਿਯੁਕਤੀਆਂ ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਪ੍ਰਵਾਨਗੀ ਨਾਲ ਤੁਰੰਤ ਪ੍ਰਭਾਵ ਤੋਂ ਲਾਗੂ ਕੀਤੀਆਂ ਗਈਆਂ ਹਨ।
ਚੰਡੀਗੜ੍ਹ, 13 ਅਕਤੂਬਰ (ਸੰਦੀਪ ਕੁਮਾਰ ਮਾਹਨਾ)–ਭਾਰਤੀ ਜਨਤਾ ਪਾਰਟੀ ਪੰਜਾਬ ਵਲੋਂ ਸੂਬੇ ’ਚ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਵੱਖ-ਵੱਖ ਵਰਗਾਂ ਤੱਕ ਪਾਰਟੀ ਦੀ ਪਹੁੰਚ ਵਧਾਉਣ ਦੇ ਉਦੇਸ਼ ਨਾਲ ਵੱਖ-ਵੱਖ ਸੂਬਾਈ ਸੈੱਲਾਂ ਦੇ ਕਨਵੀਨਰਾਂ ਤੇ ਸਹਿ-ਕਨਵੀਨਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ । ਇਹ ਨਿਯੁਕਤੀਆਂ ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਪ੍ਰਵਾਨਗੀ ਨਾਲ ਤੁਰੰਤ ਪ੍ਰਭਾਵ ਤੋਂ ਲਾਗੂ ਕੀਤੀਆਂ ਗਈਆਂ ਹਨ। ਸਟੇਟ ਸੈੱਲਜ਼ ਕੋਆਰਡੀਨੇਟਰ ਬਿਕਰਮਜੀਤ ਸਿੰਘ ਚੀਮਾ ਵਲੋਂ ਜਾਰੀ ਸੂਚੀ ਅਨੁਸਾਰ ਵਿਨੀਤ ਜੋਸ਼ੀ ਨੂੰ ਮੀਡੀਆ ਸੈੱਲ ਦਾ ਸੂਬਾ ਕਨਵੀਨਰ, ਰਜਿੰਦਰ ਸਿੰਘ ਮਰਵਾਹਾ ਨੂੰ ਵਪਾਰ ਸੈੱਲ ਦਾ ਕਨਵੀਨਰ ਅਤੇ ਜਸਪ੍ਰੀਤ ਸਿੰਘ ਹੌਬੀ ਨੂੰ ਇਸ ਸੈੱਲ ਦਾ ਸਹਿ-ਕਨਵੀਨਰ ਨਿਯੁਕਤ ਕੀਤਾ ਗਿਆ ਹੈ । ਐਡਵੋਕੇਟ ਐੱਨ. ਕੇ. ਸ਼ਰਮਾ ਨੂੰ ਲੀਗਲ ਸੈੱਲ, ਸੇਵਾਮੁਕਤ ਆਈ.ਏ.ਐਸ. ਗੁਰਜੋਤ ਮੱਲ੍ਹੀ ਨੂੰ ਐਕਸ-ਆਫ਼ੀਸ਼ੀਓ ਸੈੱਲ ਅਤੇ ਪੀ. ਕੇ. ਐੱਸ. ਭਾਰਦਵਾਜ ਨੂੰ ਬੁੱਧੀਜੀਵੀ ਸੈੱਲ ਦਾ ਕਨਵੀਨਰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਰੋਹਿਤ ਕੁਮਾਰ ਅਗਰਵਾਲ ਨੂੰ ਰਾਈਸ ਟਰੇਡ ਸੈੱਲ, ਰਾਜੇਸ਼ ਕੁਮਾਰ ਮਿਸ਼ਰਾ ਨੂੰ ਪੂਰਵਾਂਚਲ ਸੈੱਲ, ਡਾ. ਸੀਮੰਤ ਗਰਗ ਨੂੰ ਮੈਡੀਕਲ ਸੈੱਲ, ਹੌਬੀ ਧਾਲੀਵਾਲ ਨੂੰ ਸੱਭਿਆਚਾਰਕ ਸੈੱਲ, ਕਰਨਲ ਸੁਭਾਸ਼ ਡਡਵਾਲ ਨੂੰ ਸਾਬਕਾ ਫ਼ੌਜੀ ਸੈੱਲ, ਗੁਰਤੇਜ ਸਿੰਘ ਝੰਜੇੜੀ ਨੂੰ ਟਰਾਂਸਪੋਰਟ ਸੈੱਲ ਅਤੇ ਕੀਮਤੀ ਰਾਵਲ ਨੂੰ ਆਰ.ਟੀ.ਆਈ. ਸੈੱਲ, ਰਜਿੰਦਰ ਮਹਾਜਨ ਨੂੰ ਉਦਯੋਗ ਸੈੱਲ, ਜਦਕਿ ਕਪਿਲ ਅਗਰਵਾਲ ਨੂੰ ਬੌਬੀ ਜਿੰਦਲ ਨੂੰ ਇਸ ਸੈੱਲ ਦੇ ਸਹਿ-ਕਨਵੀਨਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਚਮਕੀਲਾ ਸਿੰਘ ਨੂੰ ਜੀ. ਰਾਮ ਜੀ ਸੈੱਲ, ਮਨਜੀਤ ਸਿੰਘ ਬੁੱਟਰ ਨੂੰ ਡੀ.ਐੱਨ.ਟੀ. ਸੈੱਲ, ਸੰਜੀਵ ਤਿਵਾੜੀ ਨੂੰ ਯੂ.ਪੀ. ਸੈੱਲ ਅਤੇ ਅਸ਼ਵਨੀ ਕੁਮਾਰ ਸ਼ਰਮਾ ਨੂੰ ਟਰੇਡ ਯੂਨੀਅਨ ਸੈੱਲ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਡਾ. ਰਾਜੀਵ ਆਹੂਜਾ ਨੂੰ ਦਿਵਿਆਂਗ ਸ਼ਕਤੀ ਸੈੱਲ, ਡਾ. ਸੰਜੀਵ ਸਚਦੇਵਾ ਨੂੰ ਆੜ੍ਹਤੀਆ ਸੈੱਲ ਅਤੇ ਅਮਰਜੀਤ ਸਿੰਘ ਨੂੰ ਪੰਜਾਬ ਪ੍ਰਦੇਸ਼ ਅਧਿਆਤਮਿਕ ਸੰਸਥਾਨ ਸੰਪਰਕ ਸੈੱਲ, ਰਾਜਾ ਸਿੰਘ ਅਤੇ ਸੰਤ ਪ੍ਰਦੀਪਾਨੰਦ ਨੂੰ ਇਸ ਸੈਲ ਦੇ ਸਹਿ-ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੰਜੀਵ ਅਟਵਾਲ ਨੂੰ ਮਜ਼ਦੂਰ ਸੈੱਲ, ਗੁਰਵਿੰਦਰ ਸਿੰਘ ਜੌਲੀ ਨੂੰ ਖੇਡ ਸੈੱਲ, ਕਮਲਜੀਤ ਸਿੰਘ ਹੇਅਰ ਨੂੰ ਐੱਨ.ਆਰ.ਆਈ. ਸੈੱਲ, ਰਣਜੀਤ ਸਿੰਘ ਹੀਰਾ ਨੂੰ ਐੱਮ.ਐੱਸ.ਐੱਮ.ਈ. ਸੈੱਲ, ਅਮਿਤ ਡੋਗਰਾ ਨੂੰ ਹਿਮਾਚਲ ਸੈੱਲ, ਸਮਰਤਾ ਕੌਰ ਨੂੰ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਸੈੱਲ ਅਤੇ ਅਤੁਲ ਸ਼ਰਮਾ ਨੂੰ ਸਹਿਕਾਰਤਾ ਸੈੱਲ, ਮਨਜਿੰਦਰ ਸਿੰਘ ਰੋਮੀ ਨੂੰ ਐੱਨ.ਜੀ.ਓ. ਸੈੱਲ ਅਤੇ ਦੀਪਾਂਸ਼ੂ ਘਈ ਨੂੰ ਪ੍ਰਚਾਰ ਸੈੱਲ ਦਾ ਕਨਵੀਨਰ ਬਣਾਇਆ ਗਿਆ ਹੈ।