12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਖ਼ੈਬਰ ਪਖਤੂਨਖਵਾ ’ਚ ਲਾਗੂ ਐਮਰਜੈਂਸੀ ਬਾਰੇ ਪਾਕਿ ਦੇ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਨੇ ਚੁੱਕੇ ਸਵਾਲ

ਅੰਮ੍ਰਿਤਸਰ, 11 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਸਰਕਾਰ ਦੇ ਖ਼ੈਬਰ ਪਖਤੂਨਖਵਾ ਸੂਬੇ ’ਚ ਐਮਰਜੈਂਸੀ ਦੇ ਫ਼ੈਸਲੇ ਨੇ ਪਾਕਿ ਦੇ ਸੀਨੀਅਰ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਨੂੰ ਪਾਕਿਸਤਾਨ ਦੇ ਪੁਰਾਣੇ ਸਿਆਸੀ ਇਤਿਹਾਸ ਦੀ ਯਾਦ ਦਿਵਾ ਦਿੱਤੀ ਹੈ। ਪੱਤਰਕਾਰ ਮਜ਼ਹਰ ਅੱਬਾਸ ਨੇ ‘ਐਕਸ’ ’ਤੇ ਲਿਖਿਆ ਕਿ ਸੰਨ 1958 ਤੋਂ ਲੈ ਕੇ ਹੁਣ ਤੱਕ ਅਕਤੂਬਰ ਦਾ ਮਹੀਨਾ ਅਕਸਰ ਲੋਕਤੰਤਰ ਲਈ ਮਾੜੀਆਂ ਖ਼ਬਰਾਂ ਹੀ ਲੈ ਕੇ ਆਉਂਦਾ ਰਿਹਾ ਹੈ।

ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਐਮਰਜੈਂਸੀ ਤੇ ਰਾਜਪਾਲ ਰਾਜ ਲਾਗੂ ਕਰਨ ਦੇ ਆਦੇਸ਼ਾਂ ’ਤੇ ਦਸਤਖ਼ਤ ਕਰਦੇ ਹੋਏ। ਤਸਵੀਰ ਰਾਹੀਂ : ਸੁਰਿੰਦਰ ਕੋਛੜ 12-10-2026
ਅੰਮ੍ਰਿਤਸਰ, 11 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਸਰਕਾਰ ਦੇ ਖ਼ੈਬਰ ਪਖਤੂਨਖਵਾ ਸੂਬੇ ’ਚ ਐਮਰਜੈਂਸੀ ਦੇ ਫ਼ੈਸਲੇ ਨੇ ਪਾਕਿ ਦੇ ਸੀਨੀਅਰ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਨੂੰ ਪਾਕਿਸਤਾਨ ਦੇ ਪੁਰਾਣੇ ਸਿਆਸੀ ਇਤਿਹਾਸ ਦੀ ਯਾਦ ਦਿਵਾ ਦਿੱਤੀ ਹੈ। ਪੱਤਰਕਾਰ ਮਜ਼ਹਰ ਅੱਬਾਸ ਨੇ ‘ਐਕਸ’ ’ਤੇ ਲਿਖਿਆ ਕਿ ਸੰਨ 1958 ਤੋਂ ਲੈ ਕੇ ਹੁਣ ਤੱਕ ਅਕਤੂਬਰ ਦਾ ਮਹੀਨਾ ਅਕਸਰ ਲੋਕਤੰਤਰ ਲਈ ਮਾੜੀਆਂ ਖ਼ਬਰਾਂ ਹੀ ਲੈ ਕੇ ਆਉਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਾਲ 1999 ’ਚ ਨਵਾਜ਼ ਸ਼ਰੀਫ਼ ਦੀ ਸਰਕਾਰ ਡੇਗੀ ਗਈ ਸੀ ਤਾਂ ਆਸਿਫ਼ ਅਲੀ ਜ਼ਰਦਾਰੀ ਦੀ ਅਗਵਾਈ ਵਾਲੀ ਪੀ. ਪੀ. ਪੀ. ਨੇ ਸਵਾਗਤ ਕੀਤਾ ਸੀ ਤੇ ਹੁਣ ਪੀ.ਪੀ.ਪੀ. ਤੇ ਨਵਾਜ਼ ਸ਼ਰੀਫ਼ ਦੀ ਪੀ.ਐੱਮ.ਐੱਲ.-ਐੱਨ. ਦੋਵੇਂ ਮਿਲ ਕੇ ਇਮਰਾਨ ਦੀ ਪੀ.ਟੀ.ਆਈ. ਸੂਬਾਈ ਸਰਕਾਰ ਨੂੰ ਹਟਾਉਣ ਲਈ ਰਾਜ਼ੀ ਹੋ ਗਈਆਂ ਹਨ। ਸਾਬਕਾ ਰਾਜਦੂਤ ਮਲੀਹਾ ਲੋਧੀ ਤੇ ਵਿਸ਼ਲੇਸ਼ਕ ਨਿਆਜ਼ ਮੁਰਤਜ਼ਾ ਨੇ ਵੀ ਕਿਹਾ ਕਿ ਅਕਤੂਬਰ ਲੋਕਤੰਤਰ ਲਈ ਸ਼ਾਇਦ ਸਭ ਤੋਂ ਮਾੜਾ ਮਹੀਨਾ ਰਿਹਾ ਹੈ । ਨੈਸ਼ਨਲ ਡੈਮੋਕ੍ਰੇਟਿਕ ਮੂਵਮੈਂਟ ਦੀ ਮੁਖੀ ਬੁਸ਼ਰਾ ਗੌਹਰ ਨੇ ਕਿਹਾ ਕਿ ਐਮਰਜੈਂਸੀ ਨਾਲ ਖ਼ੈਬਰ ਪਖਤੂਨਖਵਾ ਦੇ ਸੁਰੱਖਿਆ ਤੇ ਸਿਆਸੀ ਹਾਲਾਤ ਹੋਰ ਵਿਗੜਨਗੇ। ਕਾਨੂੰਨੀ ਮਾਹਿਰ ਰਿਦਾ ਹੁਸੈਨ, ਪੱਤਰਕਾਰ ਇਹਸਾਨਉੱਲ੍ਹਾ ਟੀਪੂ ਮਹਿਸੂਦ ਤੇ ਸਾਬਕਾ ਮੰਤਰੀ ਉਮਰ ਸੈਫ਼ ਨੇ ਵੀ ਆਪਣੀਆਂ ਟਿੱਪਣੀਆਂ ਬਿਆਨ ਕੀਤੀਆਂ। ਪੱਤਰਕਾਰ ਸ਼ਹਿਜ਼ਾਦ ਇਕਬਾਲ ਨੇ ਕਿਹਾ ਕਿ ਰਾਸ਼ਟਰਪਤੀ ਜ਼ਰਦਾਰੀ ਨੇ ਲਹਿੰਦੇ ਪੰਜਾਬ ’ਚ ਸਾਲ 2009 ਤੇ ਬਲੋਚਿਸਤਾਨ ’ਚ ਸਾਲ 2013 ਤੋਂ ਬਾਅਦ ਹੁਣ ਖ਼ੈਬਰ ਪਖਤੂਨਖਵਾ ’ਚ ਰਾਜਪਾਲ ਰਾਜ ਲਗਾ ਕੇ ਇਸ ਦੀ ‘ਹੈਟ੍ਰਿਕ’ ਪੂਰੀ ਕਰ ਲਈ ਹੈ।
ਪਿਛਲੀ ਖ਼ਬਰ ਜੇ ਭਾਰਤ ’ਚ ਸਟਾਰਲਿੰਕ ਬਹੁਤ ਮਹਿੰਗਾ ਹੋਇਆ ਤਾਂ ਕੋਈ ਵੀ ਇਸਨੂੰ ਨਹੀਂ ਖਰੀਦੇਗਾ-ਮਸਕ ਅਗਲੀ ਖ਼ਬਰ ਮੈਡ ਸੰਧੂ ਹੱਤਿਆ ਮਾਮਲੇ ’ਚ ਗੁਜਰਾਤ ਤੋਂ ਤਿੰਨ ਹੋਰ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।