03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਬਲਤੇਜ ਪੰਨੂ ਨੇ ਵਲਟੋਹਾ ਅਤੇ ਬਹਿਰੀਨ ਵਾਲੀ ਬੀਬੀ ਦੀ ਆਡੀਓ ਕਲਿੱਪ ਕੀਤੀ ਜਾਰੀ

ਚੰਡੀਗੜ੍ਹ, 2 ਅਕਤੂਬਰ (ਅਜੀਤ ਬਿਊਰੋ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਰਾਂ ’ਚ ਬਹਿਰੀਨ ਤੋਂ ਆਈ ਬੀਬੀ ਨਾਲ ਜੁੜੇ ਅਤਿ ਗੰਭੀਰ ਮਾਮਲੇ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਲੀਡਰਸ਼ਿਪ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਇਸ ਪੂਰੇ ਘਟਨਾਕ੍ਰਮ ’ਤੇ ਧਾਰੀ ਗਈ ਉਨ੍ਹਾਂ ਦੀ ਚੁੱਪ ਕਈ ਵੱਡੇ ਸਵਾਲ ਖੜ੍ਹੇ ਕਰਦੀ ਹੈ। ਉਨ੍ਹਾਂ ਨੇ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਦਰਜ ਜਬਰ ਜਨਾਹ ਦੇ ਮਾਮਲੇ ਨੂੰ ਲੈ ਕੇ ਅੱਜ ਇਕ ਕਥਿਤ ਆਡੀਓ ਰਿਕਾਰਡਿੰਗ ਜਾਰੀ ਕਰਦਿਆਂ ਮਾਮਲੇ ’ਚ ਨਵਾਂ ਸਵਾਲ ਖੜ੍ਹਾ ਕੀਤਾ।

ਅਜੀਤ ਡੈਸਕ 03-10-2026
ਚੰਡੀਗੜ੍ਹ, 2 ਅਕਤੂਬਰ (ਅਜੀਤ ਬਿਊਰੋ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਰਾਂ ’ਚ ਬਹਿਰੀਨ ਤੋਂ ਆਈ ਬੀਬੀ ਨਾਲ ਜੁੜੇ ਅਤਿ ਗੰਭੀਰ ਮਾਮਲੇ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਲੀਡਰਸ਼ਿਪ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਇਸ ਪੂਰੇ ਘਟਨਾਕ੍ਰਮ ’ਤੇ ਧਾਰੀ ਗਈ ਉਨ੍ਹਾਂ ਦੀ ਚੁੱਪ ਕਈ ਵੱਡੇ ਸਵਾਲ ਖੜ੍ਹੇ ਕਰਦੀ ਹੈ। ਉਨ੍ਹਾਂ ਨੇ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਦਰਜ ਜਬਰ ਜਨਾਹ ਦੇ ਮਾਮਲੇ ਨੂੰ ਲੈ ਕੇ ਅੱਜ ਇਕ ਕਥਿਤ ਆਡੀਓ ਰਿਕਾਰਡਿੰਗ ਜਾਰੀ ਕਰਦਿਆਂ ਮਾਮਲੇ ’ਚ ਨਵਾਂ ਸਵਾਲ ਖੜ੍ਹਾ ਕੀਤਾ। ਉਨ੍ਹਾਂ ਵੱਲੋਂ ਜਾਰੀ ਕੀਤੀ ਗਈ ਕਥਿਤ ਆਡੀਓ ਰਿਕਾਰਡਿੰਗ ਨੂੰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਤੇ ‘ਬਹਿਰੀਨ ਵਾਲੀ ਬੀਬੀ’ ਦਰਮਿਆਨ ਹੋਈ ਗੱਲਬਾਤ ਦੱਸਿਆ ਗਿਆ ਹੈ। ‘ਆਪ’ ਆਗੂ ਨੇ ਦਾਅਵਾ ਕੀਤਾ ਕਿ ਰਿਕਾਰਡਿੰਗ ’ਚ ਕਥਿਤ ਤੌਰ ’ਤੇ 7-8 ਮਹੀਨਿਆਂ ਦੌਰਾਨ ਹੋਏ ਵਿੱਤੀ ਲੈਣ-ਦੇਣ ਦਾ ਜ਼ਿਕਰ ਸੁਣਾਈ ਦਿੰਦਾ ਹੈ। ਪੰਨੂ ਨੇ ਇਸ ਆਧਾਰ ’ਤੇ ਸਵਾਲ ਉਠਾਉਂਦਿਆਂ ਪੁੱਛਿਆ ਕਿ ਜੇਕਰ ਅਜਿਹਾ ਕੋਈ ਵਿੱਤੀ ਲੈਣ-ਦੇਣ ਹੋਇਆ ਸੀ ਤਾਂ ਇਹ ਕਿਸ ਮਕਸਦ ਲਈ ਤੇ ਕਿਨ੍ਹਾਂ ਕਾਰਨਾਂ ਕਰਕੇ ਕੀਤਾ ਗਿਆ। ਉਨ੍ਹਾਂ ਇਸ ਮਾਮਲੇ ਨਾਲ ਜੁੜੇ ਵਿੱਤੀ ਪੱਖ ਦੀ ਵੀ ਜਾਂਚ ਕੀਤੇ ਜਾਣ ਦੀ ਲੋੜ ’ਤੇ ਸਵਾਲ ਖੜ੍ਹੇ ਕੀਤੇ। ਹਾਲਾਂਕਿ, ਜਾਰੀ ਕੀਤੀ ਆਡੀਓ ਦੀ ਪ੍ਰਮਾਣਿਕਤਾ ਤੇ ਇਸ ’ਚ ਕੀਤੀ ਗਈ ਗੱਲਬਾਤ ਦੇ ਸੰਦਰਭ ਦੀ ਸੁਤੰਤਰ ਪੁਸ਼ਟੀ ਸਾਹਮਣੇ ਨਹੀਂ ਆਈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਲਤੇਜ ਪੰਨੂ ਨੇ ਖੁਲਾਸਾ ਕਰਦਿਆਂ ਕਿਹਾ ਕਿ ਇਸ ਮਾਮਲੇ ’ਚ ਨਾ ਸਿਰਫ ਵਿੱਤੀ ਹੇਰਾਫੇਰੀ ਹੋਈ, ਬਲਕਿ ਪਾਰਟੀ ਦੇ ਵੱਖ-ਵੱਖ ਅਹੁਦੇਦਾਰਾਂ ਤੋਂ ਵੀ ਪੈਸੇ ਇਕੱਠੇ ਕੀਤੇ ਗਏ ਹਨ। ਉਨ੍ਹਾਂ ਸਵਾਲ ਕੀਤਾ ਕਿ ਧਾਮੀ ਸਾਹਿਬ ਆਪਣੀ ਪ੍ਰੈੱਸ ਕਾਨਫਰੰਸ ’ਚ ਇਹ ਦੱਸਣ ਤੋਂ ਕਿਉਂ ਭੱਜੇ ਕਿ ਅਸਲ ’ਚ ਕਿੰਨਾ ਪੈਸਾ ਟ੍ਰਾਂਸਫਰ ਹੋਇਆ, ਇਹ ਪੈਸਾ ਕਿੱਥੋਂ ਆਇਆ, ਕਿਸਨੂੰ ਦਿੱਤਾ ਗਿਆ ਤੇ ਇਹਦਾ ਹਿਸਾਬ-ਕਿਤਾਬ ਕੀ ਹੈ? ਬਲਤੇਜ ਪੰਨੂ ਨੇ ਬੀਬੀ ਨੂੰ ਪੰਜਾਬ ਲਿਆਉਣ ਦੀਆਂ ਪ੍ਰਸਥਿਤੀਆਂ ਤੇ ਮਕਸਦਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੀਆਂ ਸਰਾਂਵਾਂ ’ਚ ਠਹਿਰਾਉਣ ਬਾਰੇ ਸਵਾਲ ਕੀਤਾ। ਉਨ੍ਹਾਂ ਕਿਹਾ ਕਿ ਕੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੂੰ ਵੀ ਬੀਬੀ ਦੀ ਮੌਜੂਦਗੀ ਤੇ ਹਾਲਾਤ ਬਾਰੇ ਜਾਣਕਾਰੀ ਸੀ ਤੇ ਬੀਬੀ ਦੀ ਠਹਿਰ ’ਤੇ ਆਇਆ ਖ਼ਰਚ ਕਿਹੜੇ ਫ਼ੰਡਾਂ ਚੋਂ ਕੀਤਾ ਗਿਆ।
ਪਿਛਲੀ ਖ਼ਬਰ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਾਲੂ ਮਹਿਰਾ ( ਸੈ . ਸਿੱ .) ਨੇ ਵਾਲੀਬਾਲ ਦੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਅਗਲੀ ਖ਼ਬਰ ਸਰਹੱਦ ਪਾਰ ਤੋਂ ਚਲ ਰਹੇ ‘ ਚਿੱਟਾ ’ ਤੇ ਹਥਿਆਰ ਤਸਕਰੀ ਗਰੋਹ ਪਰਦਾਫਾਸ਼ -4 ਗ੍ਰਿਫਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।