25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਸੀ.ਬੀ.ਆਈ. ਨੇ ਦੁਬਈ ਤੋਂ ਪਹੁੰਚਣ ’ਤੇ ਮਹਾਂਦੇਵ ਸੱਟੇਬਾਜੀ ਐਪ ਦੇ ਸਰਗਨੇ ਨੂੰ ਗ੍ਰਿਫ਼ਤਾਰ ਕੀਤਾ

ਨਵੀਂ ਦਿੱਲੀ, 24 ਸਤੰਬਰ (ਪੀ. ਟੀ.

ਅਜੀਤ ਡੈਸਕ 25-09-2026
ਨਵੀਂ ਦਿੱਲੀ, 24 ਸਤੰਬਰ (ਪੀ.ਟੀ.ਆਈ.)- ਸੀ.ਬੀ.ਆਈ. ਨੇ ਮਹਾਦੇਵ ਆਨਲਾਈਨ ਸੱਟੇਬਾਜੀ ਐਪ ਦੇ ਮਾਮਲੇ ਵਿਚ ਕਥਿਤ ਸਰਗਨੇ ਅਭਿਸ਼ੇਕ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਫਰਾਰ ਸੀ। ਏਜੰਸੀ ਨੇ ਦੋਸ਼ ਲਾਇਆ ਕਿ ਕੁਮਾਰ ਨੇ ਮਹਾਦੇਵ ਬੁੱਕ ਤਹਿਤ ਆਨਲਾਈਨ ਸੱਟੇਬਾਜੀ ਅਤੇ ਜੂਏ ਦੀਆਂ ਗਤੀਵਿਧੀਆਂ ਚਲਾਉਣ, ਸੱਟੇਬਾਜੀ ਪੈਨਲਾਂ ਦਾ ਤਾਲਮੇਲ ਕਰਨ, ਫੰਡ ਇਕੱਠੇ ਕਰਨ ਅਤੇ ਸੱਟੇਬਾਜੀ ਤੇ ਜੂਏ ਤੋਂ ਕਥਿਤ ਤੌਰ ’ਤੇ ਪੈਦਾ ਹੋਈ ਆਮਦਨ ਦੀ ਵਰਤੋਂ ਕਰਕੇ ਦੁਬਈ ਵਿਚ ਅਚੱਲ ਜਾਇਦਾਦਾਂ ਹਾਸਿਲ ਕਰਨ ਵਿੱਚ ਸਰਗਰਮ ਭੂਮਿਕਾ ਨਿਭਾਈ, ਏਜੰਸੀ ਦੇ ਬੁਲਾਰੇ ਨੇ ਇੱਕ ਬਿਆਨ ਵਿਚ ਕਿਹਾ। ਏਜੰਸੀ ਨੇ ਕਿਹਾ ਕਿ ਗ੍ਰਿਫ਼ਤਾਰੀ ਤੋਂ ਬਾਅਦ ਕੀਤੀ ਗਈ ਤਲਾਸ਼ੀ ਦੌਰਾਨ ਕੁਮਾਰ ਕੋਲੋਂ ਇਤਰਾਜ਼ਯੋਗ ਸਮੱਗਰੀ ਜ਼ਬਤ ਕੀਤੀ ਗਈ।ਜ਼ਬਤ ਕੀਤੀ ਗਈ ਸਮੱਗਰੀ ਪਹਿਲੀ ਨਜ਼ਰ ਵਿੱਚ ਮਹਾਦੇਵ ਸੱਟੇਬਾਜੀ ਐਪ ਦੇ ਸੰਚਾਲਨ ਵਿਚ ਉਸਦੀ ਸਰਗਰਮ ਭੂਮਿਕਾ ਦਰਸਾਉਂਦੀ ਹੈ ਅਤੇ ਉਹ ਹੋਰ ਮੁੱਖ ਮੁਲਜ਼ਮਾਂ ਅਰਥਾਤ ਸੌਰਭ ਚੰਦਰਾਕਰ ਅਤੇ ਸ਼ੁਭਮ ਸੋਨੀ ਨਾਲ ਨੇੜਿਓਂ ਕੰਮ ਕਰਦਾ ਸੀ। ਗ੍ਰਿਫ਼ਤਾਰੀ ਤੋਂ ਬਾਅਦ ਕੁਮਾਰ ਨੂੰ ਹੈਦਰਾਬਾਦ ਦੀ ਇੱਕ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ, ਅਤੇ ਸੀ.ਬੀ.ਆਈ. ਨੇ ਤਿੰਨ ਦਿਨਾਂ ਦਾ ਟ੍ਰਾਂਜ਼ਿਟ ਰਿਮਾਂਡ ਹਾਸਲ ਕੀਤਾ। ਬੁਲਾਰੇ ਦੇ ਅਨੁਸਾਰ, ਇਸ ਤੋਂ ਬਾਅਦ ਉਸਨੂੰ ਰਾਏਪੁਰ ਲਿਜਾਇਆ ਗਿਆ ਅਤੇ ਉੱਥੇ ਇੱਕ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਨੇ ਦੋ ਦਿਨਾਂ ਦੀ ਪੁਲਿਸ ਹਿਰਾਸਤ ਮਨਜ਼ੂਰ ਕੀਤੀ।
ਪਿਛਲੀ ਖ਼ਬਰ ਨੀਟ-ਪੀ.ਜੀ. 2026 ਦੇ ਨਤੀਜੇ ਐਲਾਨੇ-ਕੱਟ-ਆਫ਼ ਵੀ ਐਲਾਨੀ ਅਗਲੀ ਖ਼ਬਰ ਮੋਦੀ ਕੈਬਨਿਟ ਦੇ ਚਿੰਤਨ ਸ਼ਿਵਿਰ ’ਚ ਭਲਾਈ ਯੋਜਨਾਵਾਂ ਦੀ 100 ਫੀਸਦੀ ਪਹੁੰਚ ਯਕੀਨੀ ਬਣਾਉਣ ਬਾਰੇ ਚਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।