21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਹੂਤੀ ਬਾਗ਼ੀਆਂ ਦੀ ਪਾਕਿ ਤੇ ਤੁਰਕੀ ਨੂੰ ਸਪੱਸ਼ਟ ਚਿਤਾਵਨੀ : ‘ਜੇ ਸਾਊਦੀ ਅਰਬ ਦਾ ਸਾਥ ਦਿੱਤਾ ਤਾਂ ਭੁਗਤਣਾ ਪਵੇਗਾ ਗੰਭੀਰ ਅੰਜਾਮ’

ਅੰਮ੍ਰਿਤਸਰ, 20 ਸਤੰਬਰ (ਸੁਰਿੰਦਰ ਕੋਛੜ)-ਯਮਨ ਦੇ ਹੂਤੀ ਬਾਗ਼ੀਆਂ ਨੇ ਪਾਕਿਸਤਾਨ ਅਤੇ ਤੁਰਕੀ ਨੂੰ ਸਿੱਧੀ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਇਨ੍ਹਾਂ ਦੋਵਾਂ ਦੇਸ਼ਾਂ ਨੇ ਯਮਨ ’ਚ ਸਾਊਦੀ ਅਰਬ ਨਾਲ ਮਿਲ ਕੇ ਕੋਈ ਫ਼ੌਜੀ ਦਖ਼ਲਅੰਦਾਜ਼ੀ ਕੀਤੀ ਤਾਂ ਉਨ੍ਹਾਂ ਨੂੰ ਇਸਦਾ ਸਖ਼ਤ ਨਤੀਜਾ ਭੁਗਤਣਾ ਪਵੇਗਾ। ਇਹ ਚਿਤਾਵਨੀ ਸਾਊਦੀ ਅਰਬ ’ਤੇ ਹੂਤੀਆਂ ਵਲੋਂ ਕੀਤੇ ਗਏ ਤਾਜ਼ਾ ਹਮਲਿਆਂ ਦੌਰਾਨ ਸਾਹਮਣੇ ਆਈ ਹੈ।

ਅਜੀਤ ਡੈਸਕ 21-09-2026
ਅੰਮ੍ਰਿਤਸਰ, 20 ਸਤੰਬਰ (ਸੁਰਿੰਦਰ ਕੋਛੜ)-ਯਮਨ ਦੇ ਹੂਤੀ ਬਾਗ਼ੀਆਂ ਨੇ ਪਾਕਿਸਤਾਨ ਅਤੇ ਤੁਰਕੀ ਨੂੰ ਸਿੱਧੀ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਇਨ੍ਹਾਂ ਦੋਵਾਂ ਦੇਸ਼ਾਂ ਨੇ ਯਮਨ ’ਚ ਸਾਊਦੀ ਅਰਬ ਨਾਲ ਮਿਲ ਕੇ ਕੋਈ ਫ਼ੌਜੀ ਦਖ਼ਲਅੰਦਾਜ਼ੀ ਕੀਤੀ ਤਾਂ ਉਨ੍ਹਾਂ ਨੂੰ ਇਸਦਾ ਸਖ਼ਤ ਨਤੀਜਾ ਭੁਗਤਣਾ ਪਵੇਗਾ। ਇਹ ਚਿਤਾਵਨੀ ਸਾਊਦੀ ਅਰਬ ’ਤੇ ਹੂਤੀਆਂ ਵਲੋਂ ਕੀਤੇ ਗਏ ਤਾਜ਼ਾ ਹਮਲਿਆਂ ਦੌਰਾਨ ਸਾਹਮਣੇ ਆਈ ਹੈ। ਹੂਤੀ (ਅੰਸਾਰ ਅੱਲ੍ਹਾ) ਦੇ ਸਿਆਸੀ ਬਿਊਰੋ ਮੈਂਬਰ ਅਤੇ ਧਮਾਰ ਦੇ ਗਵਰਨਰ ਮੁਹੰਮਦ ਅਲ-ਬੁਖ਼ੈਤੀ ਨੇ ਇਕ ਇਰਾਕੀ ਟੀ.ਵੀ. ਪ੍ਰੋਗਰਾਮ ’ਚ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਪਾਕਿ ਅਤੇ ਤੁਰਕੀ ਇਸ ਜੰਗ ਵਿਚ ਸ਼ਾਮਿਲ ਹੁੰਦੇ ਹਨ ਤਾਂ ਉਨ੍ਹਾਂ ’ਤੇ ਪੂਰੀ ਤਾਕਤ ਨਾਲ ਹਮਲਾ ਕੀਤਾ ਜਾਵੇਗਾ। ਦੂਜੇ ਪਾਸੇ, ਪਾਕਿ ਨੇ ਸ਼ੁਰੂ ਤੋਂ ਹੀ ਸਾਊਦੀ ਅਰਬ ’ਤੇ ਹੋ ਰਹੇ ਹਮਲਿਆਂ ਦਾ ਵਿਰੋਧ ਕੀਤਾ ਹੈ ਅਤੇ ਇਸ ਮੁੱਦੇ ਨੂੰ ਸੰਯੁਕਤ ਰਾਸ਼ਟਰ ’ਚ ਵੀ ਚੁੱਕਿਆ ਹੈ।
ਪਿਛਲੀ ਖ਼ਬਰ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਬਲੋਚਿਸਤਾਨ ’ਚ 5 ਅੱਤਵਾਦੀ ਮਾਰਨ ਦਾ ਕੀਤਾ ਦਾਅਵਾ; 23 ਲੋਕਾਂ ਨੂੰ ਅਗਵਾ ਹੋਣ ਤੋਂ ਬਚਾਇਆ ਅਗਲੀ ਖ਼ਬਰ ਪਾਕਿ ਦਾ ਵਿਦੇਸ਼ੀ ਮੁਦਰਾ ਭੰਡਾਰ ਰਿਕਾਰਡ ਪੱਧਰ ’ਤੇ ਪਹੁੰਚਿਆ-ਸ਼ਾਹਬਾਜ਼ ਸ਼ਰੀਫ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।