13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਮਹਿਲਾ ਨੁਮਾਇੰਦਿਆਂ ਦੀ ਭਾਗੀਦਾਰੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ-ਕੈਂਥ

ਚੰਡੀਗੜ੍ਹ, 12 ਸਤੰਬਰ (ਅਜੀਤ)- ਨਾਭਾ ਨਗਰ ਕੌਂਸਲ ਦੀ ਹਾਲੀਆ ਮੀਟਿੰਗ ਨਾਲ ਸੰਬੰਧਿਤ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਸੱਤਾਧਾਰੀ ਧਿਰ ਦੀਆਂ ਚੁਣੀਆਂ ਹੋਈਆਂ ਮਹਿਲਾ ਐਮ. ਸੀਜ਼ ਨਜ਼ਰ ਨਹੀਂ ਆ ਰਹੀਆਂ, ਜਦਕਿ ਕੁਝ ਗੈਰ-ਚੁਣੇ ਹੋਏ ਵਿਅਕਤੀ ਮੀਟਿੰਗ ਵਿਚ ਨਜ਼ਰ ਆ ਰਹੇ ਹਨ।

ਅਜੀਤ ਡੈਸਕ 13-09-2026
ਚੰਡੀਗੜ੍ਹ, 12 ਸਤੰਬਰ (ਅਜੀਤ)- ਨਾਭਾ ਨਗਰ ਕੌਂਸਲ ਦੀ ਹਾਲੀਆ ਮੀਟਿੰਗ ਨਾਲ ਸੰਬੰਧਿਤ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਸੱਤਾਧਾਰੀ ਧਿਰ ਦੀਆਂ ਚੁਣੀਆਂ ਹੋਈਆਂ ਮਹਿਲਾ ਐਮ.ਸੀਜ਼ ਨਜ਼ਰ ਨਹੀਂ ਆ ਰਹੀਆਂ, ਜਦਕਿ ਕੁਝ ਗੈਰ-ਚੁਣੇ ਹੋਏ ਵਿਅਕਤੀ ਮੀਟਿੰਗ ਵਿਚ ਨਜ਼ਰ ਆ ਰਹੇ ਹਨ। ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਉਪ-ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਜੇਕਰ ਵੀਡੀਓ ਵਿਚ ਦਿਖਾਈ ਦੇ ਰਹੀ ਸਥਿਤੀ ਮੀਟਿੰਗ ਦੀ ਅਸਲ ਤਸਵੀਰ ਹੈ ਤਾਂ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਚੁਣੀਆਂ ਹੋਈਆਂ ਮਹਿਲਾ ਨੁਮਾਇੰਦਿਆਂ ਦੀ ਭਾਗੀਦਾਰੀ, ਸਨਮਾਨ ਅਤੇ ਅਧਿਕਾਰਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਕੈਂਥ ਨੇ ਮੰਗ ਕੀਤੀ ਕਿ ਮੀਟਿੰਗ ਦਾ ਹਾਜ਼ਰੀ ਰਜਿਸਟਰ, ਮੀਟਿੰਗ ਨੋਟਿਸ, ਏਜੰਡਾ, ਮਿੰਟਸ/ਕਾਰਵਾਈ, ਕੋਰਮ ਦਾ ਰਿਕਾਰਡ ਅਤੇ ਪੂਰੀ ਵੀਡੀਓ ਰਿਕਾਰਡਿੰਗ ਦੀ ਜਾਂਚ ਕਰਕੇ ਤੱਥ ਜਨਤਕ ਕੀਤੇ ਜਾਣ।
ਪਿਛਲੀ ਖ਼ਬਰ ‘ਸੇਵਾ ਸੰਕਲਪ ਅਭਿਆਨ’ ਪੰਜਾਬ ’ਚ ਧੂਮਧਾਮ ਨਾਲ ਮਨਾਏਗੀ ਭਾਜਪਾ- ਕੇਵਲ ਸਿੰਘ ਢਿੱਲੋਂ ਅਗਲੀ ਖ਼ਬਰ ਕਿਸਾਨ ਮੰਗਾਂ ਪ੍ਰਤੀ ਸਰਕਾਰ ਦੀ ਚੁੱਪ ਤੋੜਨ ਲਈ ਕਿਸਾਨਾਂ ਨੇ ਮੰਤਰੀਆਂ ਦੇ ਘਰ ਘੇਰੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।