13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਭਾਖੜਾ ਡੈਮ ’ਚ ਪਾਣੀ ਦਾ ਪੱਧਰ 1644.07 ਫੁੱਟ

ਨੰਗਲ, 12 ਸਤੰਬਰ ( ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਡੈਮ ’ਚ ਪਾਣੀ ਦਾ ਪੱਧਰ 1644. 07 ਫੁੱਟ ਰਿਕਾਰਡ ਕੀਤਾ ਗਿਆ ।

ਅਜੀਤ ਡੈਸਕ 13-09-2026
ਨੰਗਲ, 12 ਸਤੰਬਰ ( ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਡੈਮ ’ਚ ਪਾਣੀ ਦਾ ਪੱਧਰ 1644.07 ਫੁੱਟ ਰਿਕਾਰਡ ਕੀਤਾ ਗਿਆ । ਭਾਖੜਾ ਡੈਮ ’ਚ 29979 ਕਿਊਸਿਕ ਪਾਣੀ ਆ ਰਿਹਾ ਹੈ ਅਤੇ 27129 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਪਿਛਲੇ ਵਰ੍ਹੇ ਅੱਜ ਦੇ ਦਿਨ ਭਾਖੜਾ ਡੈਮ ’ਚ ਪਾਣੀ ਦਾ ਪੱਧਰ 1676.73 ਫੁੱਟ ਸੀ ਤੇ ਭਾਖੜਾ ਡੈਮ ’ਚ 48347 ਕਿਊਸਿਕ ਪਾਣੀ ਆ ਰਿਹਾ ਸੀ ਅਤੇ 53594 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ। ਚੇਤੇ ਰਹੇ ਕਿ ਭਾਖੜਾ ਡੈਮ ’ਚ ਪਾਣੀ ਦਾ ਵੱਧ ਤੋਂ ਵੱਧ ਪੱਧਰ 1680 ਫੁੱਟ ਰੱਖਿਆ ਜਾਂਦਾ ਹੈ, ਪਰ ਜੇ ਲੋੜ ਪਵੇ ਤਾਂ ਪਾਣੀ ਦਾ ਪੱਧਰ 1685 ਫੁੱਟ ਤੱਕ ਲਿਜਾਇਆ ਜਾ ਸਕਦਾ ਹੈ। ਭਾਖੜਾ ਡੈਮ ਦੀ ਝੀਲ ʺਗੋਬਿੰਦ ਸਾਗਰʺ 65 ਵਰਗ ਮੀਲ ਖੇਤਰ ’ਚ ਫੈਲੀ ਹੈ ਅਤੇ ਇਸ ’ਚ 78 ਲੱਖ ਏਕੜ ਫੁੱਟ ਪਾਣੀ ਦਾ ਭੰਡਾਰ ਕਰਨ ਦੀ ਸਮਰੱਥਾ ਹੈ। 20 ਸਤੰਬਰ ਤੱਕ ਵਧੇਰੇ ਪਾਣੀ ਆਉਣ ਦੀ ਸੰਭਾਵਨਾ ਰਹਿੰਦੀ ਹੈ।
ਪਿਛਲੀ ਖ਼ਬਰ ਪਿਛਲੀਆਂ ਸਰਕਾਰਾਂ ਵਾਂਗ ਮੌਜੂਦਾ ਸਰਕਾਰ ਵੀ ਨਸ਼ਾ ਰੋਕਣ ’ ਚ ਨਾਕਾਮਯਾਬ ਰਹੀ - ਅਕਾਲੀ ਦਲ ‘ ਵਾਰਿਸ ਪੰਜਾਬ ਦੇ ’ ਅਗਲੀ ਖ਼ਬਰ ਪਾਕਿ ’ਚ ਮਨਾਈ ਗਈ ਸਾਰਾਗੜ੍ਹੀ ਦੇ ਸ਼ਹੀਦਾਂ ਦੀ 129ਵੀਂ ਬਰਸੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।