11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਅਧਿਆਪਕ ਜਥੇਬੰਦੀਆਂ ਵਲੋਂ ਅਧਿਆਪਕਾਂ ’ਤੇ ਥੋਪੇ ਜਾਂਦੇ ਗੈਰ ਵਿੱਦਿਅਕ ਕੰਮਾਂ ਦਾ ਬਾਈਕਾਟ ਕਰਨ ਦਾ ਫ਼ੈਸਲਾ

ਸੰਗਰੂਰ, 10 ਸਤੰਬਰ (ਧੀਰਜ ਪਸ਼ੌਰੀਆ) - ਪੰਜਾਬ ਦੀਆਂ ਅਧਿਆਪਕ ਜਥੇਬੰਦੀਆਂ ਦੀ ਅਧਿਆਪਕ ਆਗੂ ਸੁਖਵਿੰਦਰ ਸਿੰਘ ਚਾਹਲ, ਵਿਕਰਮਦੇਵ ਸਿੰਘ, ਹਰਜਿੰਦਰ ਪਾਲ ਪੰਨੂ, ਸੁਰਿੰਦਰ ਕੁਮਾਰ ਪੁਆਰੀ, ਦਿਗਵਿਜੇ ਪਾਲ ਸ਼ਰਮਾ, ਸੁਰਿੰਦਰ ਕੰਬੋਜ, ਲਛਮਣ ਸਿੰਘ ਨਬੀਪੁਰ, ਹਰਜੰਟ ਸਿੰਘ ਬੋਡੇ, ਹਰਵਿੰਦਰ ਸਿੰਘ ਬਿਲਗਾ, ਪ੍ਰਗਟਜੀਤ ਸਿੰਘ ਕਿਸ਼ਨਪੁਰਾ ਸਤਨਾਮ ਸਿੰਘ ਰੰਧਾਵਾ, ਬਲਜਿੰਦਰ ਸਿੰਘ ਧਾਲੀਵਾਲ, ਹਰਭਜਨ ਸਿੰਘ, ਜਗਸੀਰ ਸਿੰਘ ਸਹੋਤਾ, ਸਲਿੰਦਰ ਕੰਬੋਜ਼, ਗੁਰਧਿਆਨ ਸਿੰਘ ਦੀ ਅਗਵਾਈ ਵਿਚ ਆਨਲਾਈਨ ਹੋਈ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ 15 ਸਤੰਬਰ ਤੋਂ ਐਸ. ਐਮ.

ਅਜੀਤ ਡੈਸਕ 11-09-2026
ਸੰਗਰੂਰ, 10 ਸਤੰਬਰ (ਧੀਰਜ ਪਸ਼ੌਰੀਆ) - ਪੰਜਾਬ ਦੀਆਂ ਅਧਿਆਪਕ ਜਥੇਬੰਦੀਆਂ ਦੀ ਅਧਿਆਪਕ ਆਗੂ ਸੁਖਵਿੰਦਰ ਸਿੰਘ ਚਾਹਲ, ਵਿਕਰਮਦੇਵ ਸਿੰਘ, ਹਰਜਿੰਦਰ ਪਾਲ ਪੰਨੂ, ਸੁਰਿੰਦਰ ਕੁਮਾਰ ਪੁਆਰੀ, ਦਿਗਵਿਜੇ ਪਾਲ ਸ਼ਰਮਾ, ਸੁਰਿੰਦਰ ਕੰਬੋਜ, ਲਛਮਣ ਸਿੰਘ ਨਬੀਪੁਰ, ਹਰਜੰਟ ਸਿੰਘ ਬੋਡੇ, ਹਰਵਿੰਦਰ ਸਿੰਘ ਬਿਲਗਾ, ਪ੍ਰਗਟਜੀਤ ਸਿੰਘ ਕਿਸ਼ਨਪੁਰਾ ਸਤਨਾਮ ਸਿੰਘ ਰੰਧਾਵਾ, ਬਲਜਿੰਦਰ ਸਿੰਘ ਧਾਲੀਵਾਲ, ਹਰਭਜਨ ਸਿੰਘ, ਜਗਸੀਰ ਸਿੰਘ ਸਹੋਤਾ, ਸਲਿੰਦਰ ਕੰਬੋਜ਼, ਗੁਰਧਿਆਨ ਸਿੰਘ ਦੀ ਅਗਵਾਈ ਵਿਚ ਆਨਲਾਈਨ ਹੋਈ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ 15 ਸਤੰਬਰ ਤੋਂ ਐਸ.ਐਮ.ਸੀ. ਕਮੇਟੀਆਂ ਦੀਆਂ ਹੋ ਰਹੀਆਂਂ ਮੀਟਿੰਗਾਂ ਵਿਚ ਅਧਿਆਪਕ ਸਰਕਾਰ ਦੀਆਂ ਗੈਰ ਵਿੱਦਿਅਕ ਸਕੀਮਾਂ ਦਾ ਪ੍ਰਚਾਰ ਨਹੀਂ ਕਰਨਗੇ ਸਗੋਂ ਐਸ.ਐਮ.ਸੀ. ਕਮੇਟੀ ਦੇ ਮੈਂਬਰਾਂ ਨੂੰ ਸਰਕਾਰ ਵਲੋਂ ਅਧਿਆਪਕਾਂ ਤੋਂ ਲਏ ਜਾ ਰਹੇ ਗੈਰ ਵਿੱਦਿਅਕ ਕੰਮਾਂ ਨਾਲ ਬੱਚਿਆਂ ਦੀ ਪ੍ਰਭਾਵਿਤ ਹੋ ਰਹੀ ਪੜ੍ਹਾਈ ਬਾਰੇ ਦੱਸਣਗੇ ਤੇ ਬਿਨਾ ਪੈਸਿਆਂ ਤੋ ਕਰਾਈਆਂ ਜਾ ਰਹੀਆ ਖੇਡਾਂ ਅਤੇ ਮਿਡ ਡੇ ਮੀਲ ਬਾਰੇ ਦੱਸਣਗੇ। ਅਧਿਆਪਕ ਹੁਣ ਅੱਗੇ ਤੋ ਵੱਖ-ਵੱਖ ਕੰਮਾਂ ’ਤੇ ਲਗਾਈਆ ਜਾਣ ਵਾਲੀਆਂ ਨਵੀਆਂ ਗੈਰ ਵਿੱਦਿਅਕ ਕੰਮਾਂ ਦਾ ਮੁਕੰਮਲ ਬਾਈਕਾਟ ਰੱਖਣਗੇ। ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਿੱਖਿਆ ਵਿਭਾਗ ਵਲੋਂ ਮਿਡ ਡੇਅ ਮੀਲ, ਸਕੂਲੀ ਖੇਡਾਂ ਤੇ ਸਕੂਲਾਂ ਦੀ ਸਫ਼ਾਈ ਲਈ ਜਲਦ ਫ਼ੰਡ ਜਾਰੀ ਨਾ ਕੀਤੇ ਅਤੇ ਪਿਛਲੇ ਬਕਾਇਆਂ ਦਾ ਭੁਗਤਾਨ ਨਾ ਕੀਤਾ ਤਾਂ 14 ਅਤੇ 15 ਸਤੰਬਰ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਡਿਪਟੀ ਕਮਿਸ਼ਨਰਾਂ ਰਾਹੀਂ ਇੱਕ ਹਫ਼ਤੇ ਦਾ ਨੋਟਿਸ ਦੇ ਕੇ ਇਹ ਤਿੰਨੋ ਕੰਮ ਅਤੇ ਹੋਰ ਗੈਰ ਵਿਦਿਅਕ ਮੁਕੰਮਲ ਤੌਰ ’ਤੇ ਬੰਦ ਕੀਤੇ ਜਾਣਗੇ। ਮੀਟਿੰਗ ਵਿਚ ਬਿਕਰਮਜੀਤ ਸਿੰਘ ਕੱਦੋ, ਜਸਵਿੰਦਰ ਸਿੰਘ ਐਤੀਆਣਾ, ਮਹਿੰਦਰ ਸਿੰਘ ਕੌੜਿਆਂਵਾਲੀ, ਗੁਰਮੀਤ ਸਿੰਘ, ਜਿੰਦਰ ਪਾਇਲਟ, ਗੁਰਵਿੰਦਰ ਸਿੰਘ ਸਸਕੋਰ, ਨਵਪ੍ਰੀਤ ਬੱਲੀ, ਕੁਲਦੀਪ ਸਿੰਘ ਦੌੜਕਾ, ਸੋਮ ਸਿੰਘ, ਗੁਰਧਿਆਨ ਸਿੰਘ ਪਾਤੜਾਂ ਅਤੇ ਹੋਰ ਆਗੂ ਮੌਜੂਦ ਸਨ ।
ਪਿਛਲੀ ਖ਼ਬਰ ਸਿਵਲ ਹਸਪਤਾਲ ਧੂਰੀ ਨੂੰ ਸਿਹਤ ਵਿਭਾਗ ਵਲੋਂ ਦੂਜੀ ਵਾਰ ਮਰੀਜ਼ ਦੇਖਭਾਲ ਪ੍ਰੋਗਰਾਮ ਬਦਲੇ ਸੂਬੇ ਭਰ ਵਿਚੋਂ ਮਿਲਿਆ ਪਹਿਲਾ ਸ... ਅਗਲੀ ਖ਼ਬਰ ਹੁਣ ਸਕੂਲੀ ਬੱਚਿਆਂ ਦੀ ਗਿਣਤੀ ’ ਤੇ ਟਿਕੇਗਾ ਸਫ਼ਾਈ ਸੇਵਕਾਂ , ਚੌਕੀਦਾਰਾਂ ਤੇ ਮਿੱਡ - ਡੇ ਮੀਲ ਵਰਕਰਾਂ ਦਾ ਰੁਜ਼ਗਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।