09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਯੂਕਰੇਨ ਸੰਘਰਸ਼ ਦੇ ਸ਼ਾਂਤੀਪੂਰਨ ਹੱਲ ਲਈ ਭਾਰਤ ਦੇ ਯਤਨਾਂ ਦਾ ਰੂਸ ਸਵਾਗਤ ਕਰੇਗਾ-ਪੇਸਕੋਵ

ਨਵੀਂ ਦਿੱਲੀ, 8 ਸਤੰਬਰ (ਪੀ. ਟੀ.

ਅਜੀਤ ਡੈਸਕ 09-09-2026
ਨਵੀਂ ਦਿੱਲੀ, 8 ਸਤੰਬਰ (ਪੀ.ਟੀ.ਆਈ)-ਰੂਸ ਨੇ ਮੰਗਲਵਾਰ ਨੂੰ ਕਿਹਾ ਕਿ ਯੂਕਰੇਨ ਸੰਘਰਸ਼ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਹੱਲ ਕਰਨ ਲਈ ਭਾਰਤ ਵਲੋਂ ਕੀਤੇ ਜਾਣ ਵਾਲੇ ਕਿਸੇ ਵੀ ਯਤਨ ਦਾ ਉਹ ਸਵਾਗਤ ਕਰੇਗਾ ਅਤੇ ਇਸ ਨੂੰ ਖਤਮ ਕਰਨ ਦੇ ਤਰੀਕਿਆਂ ਬਾਰੇ ਮਾਸਕੋ ਅਤੇ ਨਵੀਂ ਦਿੱਲੀ ਦੀ ਸੋਚ ਕਾਫ਼ੀ ਹੱਦ ਤੱਕ ਇਕੋ ਜਿਹੀ ਹੈ। ਰੂਸੀ ਰਾਸ਼ਟਰਪਤੀ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਇਹ ਵੀ ਕਿਹਾ ਕਿ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸ਼ੁੱਕਰਵਾਰ ਨੂੰ ਇਥੇ ਹੋਣ ਵਾਲੇ ਬ੍ਰਿਕਸ ਸੰਮੇਲਨ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਮੁਲਾਕਾਤ ਕਰਨਗੇ। ਮਾਸਕੋ ਤੋਂ ਆਨਲਾਈਨ ਬ੍ਰੀਫਿੰਗ ਦੌਰਾਨ ਪੇਸਕੋਵ ਨੇ ਕਿਹਾ ਕਿ ਅਸੀਂ ਯੂਕਰੇਨ ਸੰਘਰਸ਼ ਬਾਰੇ ਭਾਰਤ ਦੀ ਸਥਿਤੀ ਤੋਂ ਜਾਣੂ ਹਾਂ ਅਤੇ ਕਾਫ਼ੀ ਹੱਦ ਤੱਕ ਇਹ ਸਾਡੀ ਆਪਣੀ ਸਥਿਤੀ ਨਾਲ ਮੇਲ ਖਾਂਦੀ ਹੈ। ਕਿਉਂਕਿ ਅਸੀਂ ਵੀ ਯੂਕਰੇਨ ਸੰਘਰਸ਼ ਦਾ ਹੱਲ ਸ਼ਾਂਤੀਪੂਰਨ ਤਰੀਕੇ ਨਾਲ ਚਾਹੁੰਦੇ ਹਾਂ। ਰੂਸੀ ਕੱਚਾ ਤੇਲ ਖਰੀਦਣ ਵਾਲੇ ਦੇਸ਼ਾਂ ’ਤੇ 100 ਫ਼ੀਸਦੀ ਟੈਰਿਫ ਲਗਾਉਣ ਦੀ ਪ੍ਰਸਤਾਵਿਤ ਅਮਰੀਕੀ ਯੋਜਨਾ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਇਹ ਗੈਰ-ਕਾਨੂੰਨੀ ਅਤੇ ਅਸਵੀਕਾਰਯੋਗ ਹੈ। ਰੂਸੀ ਰਾਸ਼ਟਰਪਤੀ ਦੇ ਬੁਲਾਰੇ ਨੇ ਇਹ ਵੀ ਕਿਹਾ ਕਿ ਰੂਸ ਭਾਰਤ ਨਾਲ ਨਵੇਂ ਪ੍ਰਮਾਣੂ ਊਰਜਾ ਪਲਾਂਟ ਸਥਾਪਤ ਕਰਨ ਸੰਬੰਧੀ ਗੱਲਬਾਤ ਦੀ ਉਡੀਕ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਐਸ.ਯੂ-57 ਲੜਾਕੂ ਜਹਾਜ਼ਾਂ ਦੀ ਵਿਕਰੀ ਵੀ ਏਜੰਡੇ ’ਤੇ ਹੈ।
ਪਿਛਲੀ ਖ਼ਬਰ ਭਾਰਤ ਸੁਰੱਖਿਅਤ 6 ਜੀ ਨੈੱਟਵਰਕ ਬਣਾਉਣ ਲਈ ਅਮਰੀਕੀ ਪਹਿਲਕਦਮੀ ’ਚ ਸ਼ਾਮਲ ਹੋਇਆ ਅਗਲੀ ਖ਼ਬਰ ਸਿੱਖਿਆ ਬੋਰਡ ਵਲੋਂ ਅਨੁਪੂਰਕ ਪ੍ਰੀਖਿਆਵਾਂ ਦੀ ਰੀ ਚੈਕਿੰਗ/ਰੀ-ਵੈਲੂਏਸ਼ਨ ਕਰਵਾਉਣ ਲਈ , 21 ਸਤੰਬਰ ਅੰਤਿਮ ਮਿਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।