08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਆਸਟ੍ਰੇਲੀਆ ’ਚ ਸੜਕ ਹਾਦਸੇ ਦੌਰਾਨ ਭਾਰਤੀ ਦੀ ਮੌਤ

ਮੈਲਬੌਰਨ, 7 ਸਤੰਬਰ (ਪਰਮਵੀਰ ਸਿੰਘ ਆਹਲੂਵਾਲੀਆ)- ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਨੇੜੇ ਬੀਤੇ ਦਿਨੀਂ ਫੈਡਰਲ ਹਾਈਵੇ ’ਤੇ ਵਾਪਰੇ ਸੜਕ ਹਾਦਸੇ ਵਿਚ 30 ਸਾਲਾ ਭਾਰਤੀ ਨੌਜਵਾਨ ਹਰਸ਼ ਸ਼ਰਮਾ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਹਰਸ਼ ਪੈਦਲ ਜਾ ਰਿਹਾ ਸੀ ਕਿ ਇਕ ਸੈਮੀ-ਟ੍ਰੇਲਰ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ।

ਹਰਸ਼ ਸ਼ਰਮਾ ਦੀ ਪੁਰਾਣੀ ਤਸਵੀਰ। 08-09-2026
ਮੈਲਬੌਰਨ, 7 ਸਤੰਬਰ (ਪਰਮਵੀਰ ਸਿੰਘ ਆਹਲੂਵਾਲੀਆ)- ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਨੇੜੇ ਬੀਤੇ ਦਿਨੀਂ ਫੈਡਰਲ ਹਾਈਵੇ ’ਤੇ ਵਾਪਰੇ ਸੜਕ ਹਾਦਸੇ ਵਿਚ 30 ਸਾਲਾ ਭਾਰਤੀ ਨੌਜਵਾਨ ਹਰਸ਼ ਸ਼ਰਮਾ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਹਰਸ਼ ਪੈਦਲ ਜਾ ਰਿਹਾ ਸੀ ਕਿ ਇਕ ਸੈਮੀ-ਟ੍ਰੇਲਰ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਪੁਲਿਸ ਦੇ ਮੌਕੇ ’ਤੇ ਪਹੁੰਚਣ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਟਰੱਕ ਚਾਲਕ ਨੂੰ ਲਾਜ਼ਮੀ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਹੈ, ਜਦਕਿ ਹਾਦਸੇ ਸਬੰਧੀ ਜਾਂਚ ਜਾਰੀ ਹੈ। ਜਾਣਕਾਰੀ ਅਨੁਸਾਰ ਹਰਸ਼ ਆਪਣੇ ਪਿੱਛੇ ਪਤਨੀ ਅਤੇ ਦੋ ਨਿੱਕੀਆਂ ਧੀਆਂ ਛੱਡ ਗਿਆ ਹੈ। ਉਸ ਦੀ ਸਭ ਤੋਂ ਛੋਟੀ ਧੀ ਦਾ ਜਨਮ ਇਸ ਹਾਦਸੇ ਤੋਂ ਸਿਰਫ਼ ਤਿੰਨ ਹਫ਼ਤੇ ਪਹਿਲਾਂ ਹੋਇਆ ਸੀ, ਜਦਕਿ ਉਸ ਦੇ ਮਾਪੇ ਭਾਰਤ ਵਿਚ ਰਹਿੰਦੇ ਹਨ। ਦੋਸਤਾਂ ਵਲੋਂ ਮ੍ਰਿਤਕ ਦੇ ਪਰਿਵਾਰ ਦੀ ਆਰਥਿਕ ਮਦਦ ਲਈ ਇਕ ਸਮਾਜ ਸੇਵੀ ਮੁਹਿੰਮ ਵੀ ਚਲਾਈ ਜਾ ਰਹੀ ਹੈ ।
ਪਿਛਲੀ ਖ਼ਬਰ ਭਾਰਤ ਤੇ ਚੀਨ ਦੀ ਫੌਜ ਵਲੋਂ ਅਸਲ ਕੰਟਰੋਲ ਰੇਖਾ ’ਤੇ ਸ਼ਾਂਤੀ ਕਾਇਮ ਰੱਖਣ ਸੰਬੰਧੀ ਗੱਲਬਾਤ ਅਗਲੀ ਖ਼ਬਰ 2018 ਦੇ ਦਾਜ ਮਾਮਲੇ ’ਚ ਵਿਅਕਤੀ ਨੂੰ ਮੌਤ ਦੀ ਸਜ਼ਾ-4 ਮਹੀਨਿਆਂ ’ਚ ਉੱਤਰ ਪ੍ਰਦੇਸ਼ ਅਦਾਲਤ ਵਲੋਂ 23ਵੀਂ ਫਾਂਸੀ ਦੀ ਸਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।