08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਦੂਜੀ ਵਾਰ ਵੀ ਈ. ਡੀ. ਅੱਗੇ ਪੇਸ਼ ਨਹੀਂ ਹੋਏ ਅਨੁਰਾਗ ਵਰਮਾ

ਜਲੰਧਰ, 7 ਸਤੰਬਰ (ਸ਼ਿਵ)- ਲੰਬੇ ਸਮੇਂ ਤੋਂ ਮੋਹਾਲੀ ਦੇ ਚਰਚਿਤ ਸਨਟੈਕ ਸਿਟੀ ਤੇ ਐਲਟਸ ਸਪੇਸ ਬਿਲਡਰ ਨਾਲ ਜੁੜੇ ਇਕ ਹਵਾਲਾ ਰਾਸ਼ੀ ਮਾਮਲੇ ਵਿਚ ਈ. ਡੀ.

ਅਜੀਤ ਡੈਸਕ 08-09-2026
ਜਲੰਧਰ, 7 ਸਤੰਬਰ (ਸ਼ਿਵ)- ਲੰਬੇ ਸਮੇਂ ਤੋਂ ਮੋਹਾਲੀ ਦੇ ਚਰਚਿਤ ਸਨਟੈਕ ਸਿਟੀ ਤੇ ਐਲਟਸ ਸਪੇਸ ਬਿਲਡਰ ਨਾਲ ਜੁੜੇ ਇਕ ਹਵਾਲਾ ਰਾਸ਼ੀ ਮਾਮਲੇ ਵਿਚ ਈ.ਡੀ. ਵਲੋਂ ਸੂਬੇ ਦੇ ਸਾਬਕਾ ਮੁੱਖ ਸਕੱਤਰ ਤੇ ਮੌਜੂਦਾ ਵਧੀਕ ਸਕੱਤਰ ਅਨੁਰਾਗ ਵਰਮਾ ਅੱਜ ਈ.ਡੀ. ਕੋਲ ਦੂਜੀ ਵਾਰ ਵੀ ਪੇਸ਼ ਨਹੀਂ ਹੋਏ। ਇਸ ਤੋਂ ਪਹਿਲਾਂ ਈ. ਡੀ. ਵਲੋਂ ਉਨ੍ਹਾਂ ਨੂੰ 31 ਅਗਸਤ ਨੂੰ ਈ.ਡੀ. ਦੇ ਜਲੰਧਰ ਸਥਿਤ ਜ਼ੋਨਲ ਦਫ਼ਤਰ ਵਿਚ ਤਲਬ ਕੀਤਾ ਗਿਆ ਸੀ । ਉਨ੍ਹਾਂ ਨੂੰ ਪੁਛਗਿੱਛ ਲਈ ਦੁਬਾਰਾ ਦਸਤਾਵੇਜ਼ਾਂ ਸਮੇਤ ਤਲਬ ਕੀਤਾ ਗਿਆ ਸੀ । ਦੱਸਿਆ ਜਾਂਦਾ ਹੈ ਕਿ ਹੁਣ ਉਨ੍ਹਾਂ ਨੂੰ 9 ਸਤੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ । ਉਂਜ ਇਸ ਜਾਂਚ ਵਿਚ ਪੰਜਾਬ ਕੇਡਰ ਦੀ ਆਈ. ਏ. ਐਸ. ਕੰਵਲਪ੍ਰੀਤ ਬਰਾੜ ਵੀ ਪੁਛਗਿੱਛ ਵਿਚ ਸ਼ਾਮਿਲ ਹੋ ਚੁੱਕੇ ਹਨ ।
ਪਿਛਲੀ ਖ਼ਬਰ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਚੋਣ 25 ਅਕਤੂਬਰ ਨੂੰ ਡਾ. ਜੌਹਲ, ਮਾਣਕ ਤੇ ਵਿਰਲੀ ਚੋਣ ਅਧਿਕਾਰੀ ਨਿਯੁਕਤ ਅਗਲੀ ਖ਼ਬਰ ਫੂਡ ਗਰੇਨ ਟੈਂਡਰ ਮਾਮਲੇ ’ਚ ਭਾਰਤ ਭੂਸ਼ਣ ਆਸ਼ੂ ਨੂੰ ਰਾਹਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।