08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਪੰਜਾਬ ਰਾਜ ਖ਼ੁਰਾਕ ਕਮਿਸ਼ਨ ਲਈ ਕੇਂਦਰੀਕ੍ਰਿਤ ਕਮਾਂਡ ਐਂਡ ਕੰਟਰੋਲ ਸੈਂਟਰ ਸਥਾਪਤ ਕਰਨ ਬਾਰੇ ਚਰਚਾ

ਚੰਡੀਗੜ੍ਹ, 7 ਸਤੰਬਰ (ਅਜੀਤ ਬਿਊਰੋ)- ਜਨਤਕ ਵੰਡ ਪ੍ਰਣਾਲੀ (ਪੀ. ਡੀ.

ਅਜੀਤ ਡੈਸਕ 08-09-2026
ਚੰਡੀਗੜ੍ਹ, 7 ਸਤੰਬਰ (ਅਜੀਤ ਬਿਊਰੋ)- ਜਨਤਕ ਵੰਡ ਪ੍ਰਣਾਲੀ (ਪੀ.ਡੀ.ਐਸ.) ਦੀ ਮਹੱਤਤਾ ’ਤੇ ਜ਼ੋਰ ਦੇਣ ਤੇ ਇਸ ਨੂੰ ਹੋਰ ਸੁਚਾਰੂ ਬਣਾਉਣ ਦੇ ਮੰਤਵ ਨਾਲ ਅੱਜ ਇੱਥੇ ਸੈਕਟਰ 26 ਸਥਿਤ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ (ਮਗਸੀਪਾ) ਵਿਖੇ ਇਕ ਸੈਮੀਨਾਰ ਕਰਵਾਇਆ, ਜਿਸ ਵਿਚ ਵੱਖ-ਵੱਖ ਬੁਲਾਰਿਆਂ ਨੇ ਲਾਭਪਾਤਰੀਆਂ ਦੇ ਲਾਭ ਲਈ ਪੀ.ਡੀ.ਐਸ. ਨੂੰ ਹੋਰ ਮਜ਼ਬੂਤ ਬਣਾਉਣ ਲਈ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ । ਚਰਚਾ ਦੀ ਅਗਵਾਈ ਕਰਦਿਆਂ ਪੰਜਾਬ ਰਾਜ ਖ਼ੁਰਾਕ ਕਮਿਸ਼ਨ (ਪੀ.ਐਸ.ਐਫ.ਸੀ.) ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ਪੀ.ਡੀ.ਐਸ. ਸਬੰਧੀ ਜ਼ਮੀਨੀ ਪੱਧਰ ’ਤੇ ਫੀਡਬੈਕ ਲੈਣਾ ਬਹੁਤ ਮਹੱਤਵਪੂਰਨ ਹੈ, ਕਿਉਂਕਿ ਇਹ ਇਸ ਪ੍ਰਣਾਲੀ ਦੀ ਵਿਆਪਕ ਸਮੀਖਿਆ ਲਈ ਜ਼ਰੂਰੀ ਹੈ। ਉਨ੍ਹਾਂ ਭਵਿੱਖੀ ਸੁਧਾਰਾਂ ਲਈ ਫੀਡਬੈਕ ’ਤੇ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ ਦੀ ਵੀ ਗੱਲ ਕਹੀ। ਆਪਣੇ ਵਿਚਾਰ ਸਾਂਝੇ ਕਰਦਿਆਂ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਵਿਭਾਗ ਦੀ ਵਧੀਕ ਡਾਇਰੈਕਟਰ ਡਾ. ਅੰਜੁਮਨ ਭਾਸਕਰ ਨੇ ਰਾਸ਼ਟਰੀ ਖ਼ੁਰਾਕ ਸੁਰੱਖਿਆ ਕਾਨੂੰਨ (ਐਨ.ਐਫ.ਐਸ.ਏ.) 2013 ਬਾਰੇ ਜਾਣਕਾਰੀ ਦਿੱਤੀ। ਵਧੀਕ ਡਾਇਰੈਕਟਰ ਨੇ ਅੰਤਯੋਦਯ ਅੰਨ ਯੋਜਨਾ (ਏ.ਏ.ਵਾਈ.) ਅਤੇ ਪ੍ਰਾਥਮਿਕਤਾ ਵਾਲੇ ਪਰਿਵਾਰ (ਪੀ.ਐਚ.ਐਚ.) ਸਕੀਮਾਂ ਬਾਰੇ ਵੀ ਦੱਸਿਆ। ਡਾ. ਅੰਜੁਮਨ ਭਾਸਕਰ ਨੇ ਦੱਸਿਆ ਕਿ ਐਨ.ਐਫ.ਐਸ.ਏ. ਤਹਿਤ ਲਾਭਪਾਤਰੀਆਂ ਨੂੰ ਰਾਸ਼ਨ ਦੀ ਵੰਡ 2023 ਤੋਂ ਤਿਮਾਹੀ ਆਧਾਰ ’ਤੇ ਕੀਤੀ ਜਾ ਰਹੀ ਹੈ। ਐਨ.ਐਫ.ਐਸ.ਏ. ਤਹਿਤ 39,74,000 ਰਾਸ਼ਨ ਕਾਰਡ ਕਵਰ ਕੀਤੇ ਗਏ ਹਨ ਅਤੇ ਲਾਭਪਾਤਰੀਆਂ ਦੀ ਗਿਣਤੀ 1.36 ਕਰੋੜ ਹੈ। ਰਾਸ਼ਨ ਕਾਰਡਾਂ ਦੀ 100 ਫੀਸਦੀ ਆਧਾਰ ਸੀਡਿੰਗ ਹੋ ਚੁੱਕੀ ਹੈ। ਸੂਬੇ ਵਿਚ 14,450 ਉਚਿਤ ਮੁੱਲ ਦੀਆਂ ਦੁਕਾਨਾਂ (ਐਫ.ਪੀ.ਐਸ.) ਹਨ ਜੋ ਲਾਭਪਾਤਰੀਆਂ ਨੂੰ ਅਨਾਜ ਵੰਡਦੀਆਂ ਹਨ।ਮੇਰੀ ਰਸੋਈ ਸਕੀਮ ਸਬੰਧੀ ਮਈ 2026 ਮਹੀਨੇ ਵਿਚ ਲਗਭਗ 36.72 ਲੱਖ ਕਿੱਟਾਂ ਵੰਡੀਆਂ ਗਈਆਂ ਹਨ। ਪੀ.ਐਸ.ਐਫ.ਸੀ. ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ ਅਤੇ ਵਿਜੇ ਦੱਤ ਨੇ ਆਪਣੇ ਫੀਲਡ ਦੌਰਿਆਂ ਦੇ ਤਜ਼ਰਬੇ ਸਾਂਝੇ ਕੀਤੇ। ਪੀ.ਐਸ.ਐਫ.ਸੀ. ਦੇ ਹੀ ਇੱਕ ਹੋਰ ਮੈਂਬਰ ਜਸਵੀਰ ਸਿੰਘ ਸੇਖੋਂ ਨੇ ਜਨਤਕ ਵੰਡ ਪ੍ਰਣਾਲੀ ਦੇ ਲੋਕਾਂ ਉੱਪਰ ਪੈਣ ਵਾਲੇ ਸਮਾਜਿਕ ਪ੍ਰਭਾਵਾਂ ਬਾਰੇ ਚਾਨਣਾ ਪਾਇਆ। ਸਰਕਾਰੀ ਫੂਡ ਲੈਬ ਦੀ ਡਾਇਰੈਕਟਰ ਰਵਨੀਤ ਕੌਰ ਨੇ ਬੱਚਿਆਂ ਲਈ ਸਹੀ ਤਰੀਕੇ ਅਤੇ ਸਹੀ ਸਮੇਂ ’ਤੇ ਪੌਸ਼ਟਿਕ ਭੋਜਨ ਨੂੰ ਯਕੀਨੀ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਡਾਇਰੈਕਟਰ ਵਰਿੰਦਰ ਕੁਮਾਰ ਸ਼ਰਮਾ ਨੇ ਪੋਸ਼ਣ ਸੁਰੱਖਿਆ ਨੂੰ ਮਜ਼ਬੂਤ ਕਰਨ ਵਿਚ ਪੀ.ਐਸ.ਐਫ.ਸੀ. ਵੱਲੋਂ ਨਿਭਾਈ ਜਾ ਰਹੀ ਸੇਵਾ ਦੀ ਸ਼ਲਾਘਾ ਕੀਤੀ। ਇਸ ਮੌਕੇ ਆਈ.ਡੀ.ਸੀ. ਚੰਡੀਗੜ੍ਹ ਤੋਂ ਜੇ.ਐਸ. ਬੇਦੀ ਅਤੇ ਅੰਮ੍ਰਿਤਸਰ ਤੋਂ ਡਾ. ਸਤੀਸ਼ ਵਰਮਾ, ਪੀ.ਬੀ.ਟੀ.ਆਈ. ਤੋਂ ਡਾ. ਅਜੀਤ ਕੌਰ ਦੁਆ, ਪੀ.ਏ.ਯੂ. ਲੁਧਿਆਣਾ ਤੋਂ ਡਾ. ਕਿਰਨ ਬੈਂਸ ਨੇ ਸੰਬੋਧਨ ਕੀਤਾ। ਇਸ ਮੌਕੇ ਚੰਗਾ ਕੰਮ ਕਰਨ ਵਾਲੇ ਡਿਪੂ ਹੋਲਡਰਾਂ ਨੂੰ ਪ੍ਰਸ਼ੰਸਾ ਪੱਤਰ ਵੀ ਦਿੱਤੇ ਗਏ।
ਪਿਛਲੀ ਖ਼ਬਰ ਸਲਾਹ ਨੂੰ ਸਹਿਮਤੀ ਤੇ ਚੁੱਪ ਨੂੰ ਵੀਟੋ ਸਮਝਣਾ ਸੰਵਿਧਾਨਕ ਮਰਿਆਦਾ ਦੇ ਉਲਟ-ਤਰੁਣ ਚੁੱਘ ਅਗਲੀ ਖ਼ਬਰ ਮਾਰੂਤੀ-ਸੁਜ਼ੁਕੀ ਵਲੋਂ ਨਵੀਆਂ ਖੂਬੀਆਂ ਵਾਲੀ ਸ਼ਾਨਦਾਰ ਬਲੇਨੋ ਲਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।