08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਪਾਕਿ ’ਚ ਅੰਦਰੂਨੀ ਜੰਗ ਹੋਈ ਹੋਰ ਖ਼ੂਨੀ ਦੋ ਸਾਲਾਂ ’ਚ ਸੁਰੱਖਿਆ ਬਲਾਂ ਦੀਆਂ ਮੌਤਾਂ ’ਚ 131 ਫ਼ੀਸਦੀ ਵਾਧਾ

ਅੰਮ੍ਰਿਤਸਰ, 7 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ’ਚ ਅੰਦਰੂਨੀ ਹਥਿਆਰਬੰਦ ਬਗ਼ਾਵਤਾਂ ਵਿਰੁੱਧ ਲੜਾਈ ਪਾਕਿਸਤਾਨੀ ਸੁਰੱਖਿਆ ਬਲਾਂ ਲਈ ਦਿਨ-ਬ-ਦਿਨ ਬੇਹੱਦ ਘਾਤਕ ਸਾਬਤ ਹੋ ਰਹੀ ਹੈ। ਦੱਖਣੀ ਏਸ਼ੀਆ ਦੇ ਅੱਤਵਾਦ ਅਤੇ ਸੁਰੱਖਿਆ ਹਾਲਾਤ ’ਤੇ ਨਜ਼ਰ ਰੱਖਣ ਵਾਲੀ ਸੰਸਥਾ ‘ਸਾਊਥ ਏਸ਼ੀਆ ਟੈਰਰਿਜ਼ਮ ਪੋਰਟਲ’ (ਐੱਸ.

ਅਜੀਤ ਡੈਸਕ 08-09-2026
ਅੰਮ੍ਰਿਤਸਰ, 7 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ’ਚ ਅੰਦਰੂਨੀ ਹਥਿਆਰਬੰਦ ਬਗ਼ਾਵਤਾਂ ਵਿਰੁੱਧ ਲੜਾਈ ਪਾਕਿਸਤਾਨੀ ਸੁਰੱਖਿਆ ਬਲਾਂ ਲਈ ਦਿਨ-ਬ-ਦਿਨ ਬੇਹੱਦ ਘਾਤਕ ਸਾਬਤ ਹੋ ਰਹੀ ਹੈ। ਦੱਖਣੀ ਏਸ਼ੀਆ ਦੇ ਅੱਤਵਾਦ ਅਤੇ ਸੁਰੱਖਿਆ ਹਾਲਾਤ ’ਤੇ ਨਜ਼ਰ ਰੱਖਣ ਵਾਲੀ ਸੰਸਥਾ ‘ਸਾਊਥ ਏਸ਼ੀਆ ਟੈਰਰਿਜ਼ਮ ਪੋਰਟਲ’ (ਐੱਸ. ਏ. ਟੀ . ਪੀ.) ਦੇ ਤਾਜ਼ਾ ਅੰਕੜਿਆਂ ਤੋਂ ਸਪੱਸ਼ਟ ਹੁੰਦਾ ਹੈ ਕਿ ਪਾਕਿਸਤਾਨੀ ਫ਼ੌਜ ਅਤੇ ਸੁਰੱਖਿਆ ਏਜੰਸੀਆਂ ਲਈ ਇਹ ਅੰਦਰੂਨੀ ਮੋਰਚਾ ਸਾਲ-ਦਰ-ਸਾਲ ਹੋਰ ਖ਼ੂਨੀ ਤੇ ਬੇਕਾਬੂ ਹੁੰਦਾ ਜਾ ਰਿਹਾ ਹੈ। ਐੱਸ. ਏ. ਟੀ. ਪੀ. ਵਲੋਂ ਜਾਰੀ ਰਿਪੋਰਟ ਮੁਤਾਬਿਕ ਸਿਰਫ਼ ਦੋ ਸਾਲਾਂ ਭਾਵ ਸਾਲ 2023 ਤੋਂ 2025 ਦਰਮਿਆਨ ਸੁਰੱਖਿਆ ਬਲਾਂ ਦੇ ਜਾਨੀ ਨੁਕਸਾਨ ’ਚ 131 ਫ਼ੀਸਦੀ ਦਾ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 2023 ਵਿਚ 532 ਸੁਰੱਖਿਆ ਕਰਮਚਾਰੀ ਮਾਰੇ ਗਏ। ਸਾਲ 2024 ’ਚ ਇਹ ਗਿਣਤੀ 41.7 ਫ਼ੀਸਦੀ ਵਧ ਕੇ 754 ਹੋ ਗਈ ਅਤੇ ਸਾਲ 2025 ’ਚ ਮੌਤਾਂ ਦਾ ਅੰਕੜਾ 63 ਫ਼ੀਸਦੀ ਵਾਧੇ ਦੇ ਨਾਲ 1,229 ਤੱਕ ਪਹੁੰਚ ਗਿਆ । ਜਦਕਿ ਇਸ ਸਾਲ ਜਨਵਰੀ ਤੋਂ ਅਗਸਤ ਤੱਕ ਪਹਿਲੇ ਅੱਠ ਮਹੀਨਿਆਂ ’ਚ ਹੀ 957 ਸੁਰੱਖਿਆ ਕਰਮਚਾਰੀ ਮਾਰੇ ਜਾ ਚੁੱਕੇ ਹਨ । ਯਾਨੀ ਔਸਤਨ ਹਰ ਮਹੀਨੇ ਕਰੀਬ 120 ਜਵਾਨਾਂ ਦੀ ਮੌਤ ਹੋ ਰਹੀ ਹੈ, ਜਦਕਿ 2025 ਦੀ ਮਹੀਨਾਵਾਰ ਔਸਤ ਲਗਭਗ 102 ਸੀ। ਸਾਲ 2025 ’ਚ ਪੂਰੇ ਦੇਸ਼ ਅੰਦਰ ਹੋਈਆਂ ਕੁੱਲ 1,229 ਮੌਤਾਂ ’ਚੋਂ 1,206 ਮੌਤਾਂ ਇਕੱਲੇ ਇਨ੍ਹਾਂ ਦੋਵਾਂ ਸੂਬਿਆਂ (ਬਲੋਚਿਸਤਾਨ ’ਚ 751 ਅਤੇ ਖ਼ੈਬਰ ਪਖਤੂਨਖਵਾ ’ਚ 455) ’ਚ ਹੋਈਆਂ। ਮੌਜੂਦਾ ਸਾਲ 2026 ’ਚ ਹੁਣ ਤੱਕ ਇਕੱਲੇ ਬਲੋਚਿਸਤਾਨ ’ਚ 630 ਸੁਰੱਖਿਆ ਕਰਮਚਾਰੀ ਮਾਰੇ ਜਾ ਚੁੱਕੇ ਹਨ, ਜਦਕਿ ਖ਼ੈਬਰ ਪਖਤੂਨਖਵਾ ’ਚ ਇਹ ਗਿਣਤੀ 280 ਹੈ । ਸੂਬਾ ਖ਼ੈਬਰ ਪਖਤੂਨਖਵਾ ’ਚ ਜਿੱਥੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਵਿਦ੍ਰੋਹੀ ਸਮੂਹ ਸਰਗਰਮ ਹੈ, ਉੱਥੇ ਹੀ ਬਲੋਚਿਸਤਾਨ ’ਚ ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਨੇ ਪਾਕਿਸਤਾਨੀ ਫ਼ੌਜ ਦੀਆਂ ਚੂਲਾਂ ਹਿਲਾ ਕੇ ਰੱਖ ਦਿੱਤੀਆਂ ਹਨ।
ਪਿਛਲੀ ਖ਼ਬਰ ਮਾਰੂਤੀ-ਸੁਜ਼ੁਕੀ ਵਲੋਂ ਨਵੀਆਂ ਖੂਬੀਆਂ ਵਾਲੀ ਸ਼ਾਨਦਾਰ ਬਲੇਨੋ ਲਾਂਚ ਅਗਲੀ ਖ਼ਬਰ ਭਾਰਤ ’ਚ ਨਸ਼ਾ ਤੇ ਹਥਿਆਰਾਂ ਦੀ ਤਸਕਰੀ ਕਰਦੇ ਗਰੋਹ ਦਾ ਪਰਦਾਫਾਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।