04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਮੋਹਨਜੀਤ ਸਿੰਘ ਸ਼ੇਰੋਂ ਨੂੰ ਕਰਾਇਆ ਸਿਵਲ ਹਸਪਤਾਲ ਸੰਗਰੂਰ ਵਿਖੇ ਦਾਖਲ

ਸੰਗਰੂਰ, 3 ਸਤੰਬਰ (ਧੀਰਜ ਪਿਸ਼ੌਰੀਆ) ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਦੇ ਪਿੰਡ ਸ਼ੇਰੋਂ ਦੇ ਦੌਰੇ ਮੌਕੇ ਪੁਲਿਸ ਵਲੋਂ ਹਿਰਾਸਤ ਵਿਚ ਲਏ ਨੌਜਵਾਨ ਮੋਹਨਜੀਤ ਸਿੰਘ ਸ਼ੇਰੋ ਨੂੰ ਅੱਜ ਸਿਵਲ ਹਸਪਤਾਲ ਸੰਗਰੂਰ ਵਿਖੇ ਦਾਖਲ ਕਰਵਾਇਆ ਗਿਆ। ਉਨ੍ਹਾਂ ਦੇ ਨਾਲ ਆਏ ਆਗੂਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਮਨ ਥਿੰਦ ਬਾਜਵਾ ਤੇ ਗੱਗੀ ਬਾਜਵਾ, ਕਾਂਗਰਸ ਦੇ ਸੀਨੀਅਰ ਆਗੂ ਰਜਿੰਦਰ ਦੀਪਾ ਤੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਸੀਨੀਅਰ ਆਗੂ ਚਮਨਦੀਪ ਸਿੰਘ ਮਿਲਖੀ ਨੇ ਦੋਸ਼ ਲਗਾਏ ਕਿ ਪੁਲਿਸ ਨੇ ਮੋਹਨਜੀਤ ਸਿੰਘ ਤੇ ਮਾਨਸਿਕ ਤੇ ਸਰੀਰਕ ਤਸ਼ੱਦਦ ਕੀਤਾ ਹੈ।

ਸਿਵਲ ਹਸਪਤਾਲ ਸੰਗਰੂਰ ਵਿਚ ਦਾਖਲ ਮੋਹਨਜੀਤ ਸਿੰਘ ਸ਼ੇਰੋਂ। 04-09-2026
ਸੰਗਰੂਰ, 3 ਸਤੰਬਰ (ਧੀਰਜ ਪਿਸ਼ੌਰੀਆ) ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਦੇ ਪਿੰਡ ਸ਼ੇਰੋਂ ਦੇ ਦੌਰੇ ਮੌਕੇ ਪੁਲਿਸ ਵਲੋਂ ਹਿਰਾਸਤ ਵਿਚ ਲਏ ਨੌਜਵਾਨ ਮੋਹਨਜੀਤ ਸਿੰਘ ਸ਼ੇਰੋ ਨੂੰ ਅੱਜ ਸਿਵਲ ਹਸਪਤਾਲ ਸੰਗਰੂਰ ਵਿਖੇ ਦਾਖਲ ਕਰਵਾਇਆ ਗਿਆ। ਉਨ੍ਹਾਂ ਦੇ ਨਾਲ ਆਏ ਆਗੂਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਮਨ ਥਿੰਦ ਬਾਜਵਾ ਤੇ ਗੱਗੀ ਬਾਜਵਾ, ਕਾਂਗਰਸ ਦੇ ਸੀਨੀਅਰ ਆਗੂ ਰਜਿੰਦਰ ਦੀਪਾ ਤੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਸੀਨੀਅਰ ਆਗੂ ਚਮਨਦੀਪ ਸਿੰਘ ਮਿਲਖੀ ਨੇ ਦੋਸ਼ ਲਗਾਏ ਕਿ ਪੁਲਿਸ ਨੇ ਮੋਹਨਜੀਤ ਸਿੰਘ ਤੇ ਮਾਨਸਿਕ ਤੇ ਸਰੀਰਕ ਤਸ਼ੱਦਦ ਕੀਤਾ ਹੈ। ਇਨ੍ਹਾਂ ਆਗੂਆਂ ਨੇ ਮੋਹਨਜੀਤ ਸਿੰਘ ਲਈ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਅਸੀਂ ਮੋਹਨਜੀਤ ਸਿੰਘ ਦੇ ਨਾਲ ਖੜੇ ਹਾਂ। ਇਨ੍ਹਾਂ ਆਗੂਆਂ ਨੇ ਦੋਸ਼ ਲਗਾਇਆ ਕਿ ਪੰਜਾਬ ਹੁਣ ਪੁਲਿਸ ਸਟੇਟ ਬਣ ਚੁੱਕੀ ਹੈ। ਇਸੇ ਦੌਰਾਨ ਨੋਬਲ ਹੈਲਪਿੰਗ ਹੈਂਡ ਦੇ ਆਗੂ ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਵੀ ਹਸਪਤਾਲ ਦਾਖਲ ਹੋਏ ਹਨ।
ਪਿਛਲੀ ਖ਼ਬਰ ਪੰਜਾਬ ਭਰ ਦੇ ਸਕੂਲ ਵੈਨ ਚਾਲਕਾਂ ਦਾ ਬਠਿੰਡਾ ਦੀ ਸੂਬਾ ਪੱਧਰੀ ਮਹਾਂ - ਪੰਚਾਇਤ ’ ਚ ਆਇਆ ਹੜ੍ਹ ਵੱਖਰੀ ਟਰਾਂਸਪੋਰਟ ਨੀਤੀ... ਅਗਲੀ ਖ਼ਬਰ ਭਾਜਪਾ ਦੇਸ਼ ਵਿਚ ਨਫਰਤ ਦੀ ਰਾਜਨੀਤੀ ਪੈਦਾ ਕਰਨ ਲਈ ਪੱਬਾਂ ਭਾਰ - ਰਾਜ ਕੁਮਾਰ ਵੇਰਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।