ਹਲਵਾਰਾ-ਦਿੱਲੀ ਫਲਾਈਟ ਦੇ ਸਮੇਂ ’ਚ ਬਦਲਾਅ, 10 ਸਤੰਬਰ ਤੋਂ ਨਵਾਂ ਸਮਾਂ ਲਾਗੂ
ਹਲਵਾਰਾ, 3 ਸਤੰਬਰ (ਮਨਦੀਪ ਸਿੰਘ ਉੱਭੀ)-ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਤੋਂ ਦਿੱਲੀ ਲਈ ਉਡਾਣ ਭਰਨ ਵਾਲੀ ਦੁਪਹਿਰ ਦੀ ਫਲਾਈਟ ਦੇ ਸਮੇਂ ਵਿਚ 10 ਸਤੰਬਰ ਤੋਂ ਬਦਲਾਅ ਕੀਤਾ ਗਿਆ ਹੈ । ਹਲਵਾਰਾ ਏਅਰਪੋਰਟ ਦੇ ਡਾਇਰੈਕਟਰ ਜੰਗੀਰ ਸਿੰਘ ਨੇ ਦੱਸਿਆ ਕਿ ਨਵੇਂ ਸ਼ਡਿਊਲ ਅਨੁਸਾਰ ਦਿੱਲੀ ਤੋਂ 2:25 ’ਤੇ ਚੱਲ ਕੇ ਦੁਪਹਿਰ ਦੀ ਫਲਾਈਟ 3:35 ਵਜੇ ਹਲਵਾਰਾ ਏਅਰਪੋਰਟ ’ਤੇ ਪਹੁੰਚੇਗੀ, ਜਦਕਿ ਹਲਵਾਰਾ ਤੋਂ ਇਹ ਫਲਾਈਟ ਸ਼ਾਮ 4:05 ਵਜੇ ਦਿੱਲੀ ਲਈ ਰਵਾਨਾ ਹੋਵੇਗੀ ।
ਅਜੀਤ ਡੈਸਕ
04-09-2026