02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਜ਼ੀਰਕਪੁਰ ’ ਚ ਔਰਤ ਦਾ ਚਾਕੂ ਮਾਰ ਕੇ ਕਤਲ

ਜ਼ੀਰਕਪੁਰ, 1 ਸਤੰਬਰ (ਮਨਿੰਦਰ ਸਿੰਘ)-ਸਥਾਨਕ ਇਲਾਕੇ ’ਚ ਪੈਂਦੇ ਦਸਮੇਸ਼ ਨਗਰ ਵਿਖੇ ਮੰਗਲਵਾਰ ਸਵੇਰੇ ਇਕ ਔਰਤ ਦਾ ਉਸ ਦੇ ਪਹਿਲੇ ਪਤੀ ਵਲੋਂ ਚਾਕੂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਪੂਨਮ ਸਿੰਘ (37) ਵਜੋਂ ਹੋਈ ਹੈ।

ਮ੍ਰਿਤਕ ਔਰਤ ਦੀ ਪੁਰਾਣੀ ਤਸਵੀਰ । 02-09-2026
ਜ਼ੀਰਕਪੁਰ, 1 ਸਤੰਬਰ (ਮਨਿੰਦਰ ਸਿੰਘ)-ਸਥਾਨਕ ਇਲਾਕੇ ’ਚ ਪੈਂਦੇ ਦਸਮੇਸ਼ ਨਗਰ ਵਿਖੇ ਮੰਗਲਵਾਰ ਸਵੇਰੇ ਇਕ ਔਰਤ ਦਾ ਉਸ ਦੇ ਪਹਿਲੇ ਪਤੀ ਵਲੋਂ ਚਾਕੂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਪੂਨਮ ਸਿੰਘ (37) ਵਜੋਂ ਹੋਈ ਹੈ। ਪੁਲਿਸ ਨੇ ਮ੍ਰਿਤਕਾ ਦੇ ਮੌਜੂਦਾ ਪਤੀ ਰਾਜੀਵ ਰਿਸ਼ੀ ਰਾਜ ਦੇ ਬਿਆਨਾਂ ਦੇ ਆਧਾਰ ’ਤੇ ਉਸ ਦੇ ਪਹਿਲੇ ਪਤੀ ਵੇਦ ਪ੍ਰਕਾਸ਼ ਪਾਠਕ ਵਿਰੁੱਧ ਬੀ. ਐਨ. ਐਸ. ਦੀ ਧਾਰਾ 103 ਤਹਿਤ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਲੋਂ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿਚ ਮ੍ਰਿਤਕਾ ਦੇ ਮੌਜੂਦਾ ਪਤੀ ਰਾਜੀਵ ਰਿਸ਼ੀ ਰਾਜ ਨੇ ਦੋਸ਼ ਲਗਾਇਆ ਕਿ ਪੂਨਮ ਦਾ ਪਹਿਲਾ ਪਤੀ ਵੇਦ ਪ੍ਰਕਾਸ਼ ਪਾਠਕ ਕਰੀਬ ਚਾਰ ਸਾਲ ਬਾਅਦ ਮੁੜ ਜ਼ੀਰਕਪੁਰ ਆਇਆ ਸੀ ਅਤੇ ਪੂਨਮ ਨੂੰ ਆਪਣੇ ਨਾਲ ਲੈ ਜਾਣ ਦੀ ਜ਼ਿੱਦ ਕਰ ਰਿਹਾ ਸੀ । ਇਸੇ ਗੱਲ ਨੂੰ ਲੈ ਕੇ ਮੰਗਲਵਾਰ ਸਵੇਰੇ ਦੋਵਾਂ ਧਿਰਾਂ ਵਿਚਕਾਰ ਬਹਿਸ ਹੋ ਗਈ। ਰਾਜੀਵ ਅਨੁਸਾਰ ਬਹਿਸ ਦੌਰਾਨ ਵੇਦ ਪ੍ਰਕਾਸ਼ ਨੇ ਪਹਿਲਾਂ ਉਸ ਨੂੰ ਥੱਪੜ ਮਾਰਿਆ। ਜਦੋਂ ਪੂਨਮ ਆਪਣੇ ਮੌਜੂਦਾ ਪਤੀ ਨੂੰ ਬਚਾਉਣ ਲਈ ਵਿਚਕਾਰ ਆਈ, ਤਾਂ ਵੇਦ ਪ੍ਰਕਾਸ਼ ਨੇ ਆਪਣੇ ਬੈਗ ’ਚੋਂ ਤੇਜ਼ਧਾਰ ਚਾਕੂ ਕੱਢ ਕੇ ਪੂਨਮ ’ਤੇ ਕਈ ਵਾਰ ਕਰ ਦਿੱਤੇ, ਜਿਸ ਕਾਰਨ ਉਸਦੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਮੁਲਜ਼ਮ ਚਾਕੂ ਤੇ ਬੈਗ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ।
ਪਿਛਲੀ ਖ਼ਬਰ ਚੰਡੀਗੜ੍ਹ ’ ਚ ਸੰਯੁਕਤ ਕਿਸਾਨ ਮੋਰਚਾ ਪੰਜਾਬ ਦਾ ਮੰਗਾਂ ਨੂੰ ਲੈ ਕੇ ਮੋਰਚਾ ਸ਼ੁਰੂ ਅਗਲੀ ਖ਼ਬਰ ਰਾਜਪਾਲ ਦੀ ਰਿਹਾਇਸ਼ ਵੱਲ ਜਾਂਦੇ ਕਾਂਗਰਸ ਆਗੂ ਚੰਡੀਗੜ੍ਹ ਪੁਲਿਸ ਨੇ ਹਿਰਾਸਤ ’ ਚ ਲਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।