20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਮੁਨੀਮ ਨੇ ਮਾਲਕ ਨੂੰ ਲਗਾਇਆ ਇਕ ਕਰੋੜ ਰੁਪਏ ਦਾ ਚੂਨਾ

ਸ੍ਰੀ ਮੁਕਤਸਰ ਸਾਹਿਬ, 20 ਨਵੰਬਰ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਕਮਿਸ਼ਨ ਏਜੰਟ ਦੇ ਕਾਫ਼ੀ ਪੁਰਾਣੇ ਮੁਨੀਮ ਵਲੋਂ ਕਥਿਤ ਤੌਰ ’ਤੇ ਦਸਤਖ਼ਤ ਕੀਤੇ ਖ਼ਾਲੀ ਚੈਕਾਂ ਦੀ ਦੁਰਵਰਤੋਂ ਕਰਕੇ ਕਰੀਬ ਇਕ ਕਰੋੜ ਰੁਪਏ ਦੀ ਠੱਗੀ ਮਾਰ ਲਈ ਗਈ। ਮੁਲਜ਼ਮ ਨੇ ਫਰਮ ਦੇ ਬੈਂਕ ਖਾਤੇ ਵਿਚੋਂ 99 ਲੱਖ 95 ਹਜ਼ਾਰ 750 ਰੁਪਏ ਆਪਣੇ ਖਾਤਿਆਂ ਵਿਚ ਟਰਾਂਸਫ਼ਰ ਕਰ ਲਏ।

ਅਜੀਤ ਡੈਸਕ 21-11-2026
ਸ੍ਰੀ ਮੁਕਤਸਰ ਸਾਹਿਬ, 20 ਨਵੰਬਰ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਕਮਿਸ਼ਨ ਏਜੰਟ ਦੇ ਕਾਫ਼ੀ ਪੁਰਾਣੇ ਮੁਨੀਮ ਵਲੋਂ ਕਥਿਤ ਤੌਰ ’ਤੇ ਦਸਤਖ਼ਤ ਕੀਤੇ ਖ਼ਾਲੀ ਚੈਕਾਂ ਦੀ ਦੁਰਵਰਤੋਂ ਕਰਕੇ ਕਰੀਬ ਇਕ ਕਰੋੜ ਰੁਪਏ ਦੀ ਠੱਗੀ ਮਾਰ ਲਈ ਗਈ। ਮੁਲਜ਼ਮ ਨੇ ਫਰਮ ਦੇ ਬੈਂਕ ਖਾਤੇ ਵਿਚੋਂ 99 ਲੱਖ 95 ਹਜ਼ਾਰ 750 ਰੁਪਏ ਆਪਣੇ ਖਾਤਿਆਂ ਵਿਚ ਟਰਾਂਸਫ਼ਰ ਕਰ ਲਏ। ਮਾਮਲੇ ਦਾ ਖ਼ੁਲਾਸਾ ਹੋਣ ਤੋਂ ਬਾਅਦ ਥਾਣਾ ਸਾਈਬਰ ਕ੍ਰਾਈਮ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਸਤੀਸ਼ ਕੁਮਾਰ ਬਾਂਸਲ ਉਰਫ਼ ਹੈਪੀ ਬਾਂਸਲ ਪੁੱਤਰ ਰਮੇਸ਼ ਕੁਮਾਰ ਬਾਂਸਲ ਵਾਸੀ ਸ੍ਰੀ ਮੁਕਤਸਰ ਸਾਹਿਬ ਕਮਿਸ਼ਨ ਏਜੰਟ ਦਾ ਕੰਮ ਕਰਦੇ ਹਨ। ਉਨ੍ਹਾਂ ਕੋਲ ਵਰਿੰਦਰ ਕੁਮਾਰ ਯਾਦਵ ਉਰਫ਼ ਬਿੰਦਰ ਪੁੱਤਰ ਓਮ ਪ੍ਰਕਾਸ਼ ਯਾਦਵ ਵਾਸੀ ਸ੍ਰੀ ਮੁਕਤਸਰ ਸਾਹਿਬ ਪਿਛਲੇ ਕਰੀਬ 25 ਸਾਲਾਂ ਤੋਂ ਮੁਨੀਮ ਵਜੋਂ ਕੰਮ ਕਰ ਰਿਹਾ ਸੀ। ਲੰਮੇ ਸਮੇਂ ਤੋਂ ਚੱਲੇ ਆ ਰਹੇ ਭਰੋਸੇ ਕਾਰਨ ਮੁੱਦਈ ਨੇ ਕਾਰੋਬਾਰੀ ਲੋੜਾਂ ਲਈ ਆਪਣੇ ਦਸਤਖ਼ਤ ਕੀਤੇ ਖ਼ਾਲੀ ਚੈਕ ਵੀ ਉਸ ਕੋਲ ਰੱਖੇ ਹੋਏ ਸਨ। ਸ਼ਿਕਾਇਤ ਮੁਤਾਬਕ 16 ਨਵੰਬਰ 2026 ਨੂੰ ਸਵੇਰੇ ਕਰੀਬ 10 ਵਜੇ ਮੁਲਜ਼ਮ ਦੇ ਭਰਾ ਰਾਜੂ ਨੇ ਫ਼ੋਨ ਕਰਕੇ ਦੱਸਿਆ ਕਿ ਵਰਿੰਦਰ ਘਰ ਨਹੀਂ ਪਹੁੰਚਿਆ ਅਤੇ ਉਸ ਦਾ ਮੋਬਾਈਲ ਫ਼ੋਨ ਵੀ ਬੰਦ ਆ ਰਿਹਾ ਹੈ। ਇਸ ਤੋਂ ਬਾਅਦ ਜਦੋਂ ਮੁੱਦਈ ਤੇ ਪਰਿਵਾਰਕ ਮੈਂਬਰਾਂ ਨੇ ਦੁਕਾਨ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਵਰਿੰਦਰ ਕੁਮਾਰ ਯਾਦਵ ਫਰਮ ਦੇ ਅਹਿਮ ਦਸਤਾਵੇਜ਼, ਦਸਤਖ਼ਤ ਕੀਤੀਆਂ ਖ਼ਾਲੀ ਚੈਕ ਬੁੱਕਾਂ ਅਤੇ ਹੋਰ ਰਿਕਾਰਡ ਇਕ ਬੈਗ ਵਿੱਚ ਪਾ ਕੇ ਆਪਣੇ ਨਾਲ ਲੈ ਗਿਆ ਸੀ। ਇਸ ਤੋਂ ਅਗਲੇ ਦਿਨ 17 ਨਵੰਬਰ ਨੂੰ ਮੁੱਦਈ ਵਲੋਂ ਨਵੀਂ ਦਾਣਾ ਮੰਡੀ ਸਥਿਤ ਐਚ.ਡੀ.ਐਫ਼.ਸੀ. ਬੈਂਕ ਦੀ ਬਰਾਂਚ ਵਿਚ ਖਾਤੇ ਦੀਆਂ ਟਰਾਂਜੈਕਸ਼ਨਾਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਫਰਮ ਦੇ ਖਾਤੇ ਵਿਚੋਂ 99 ਲੱਖ 95 ਹਜ਼ਾਰ 750 ਰੁਪਏ ਵੱਖ-ਵੱਖ ਟਰਾਂਜੈਕਸ਼ਨਾਂ ਰਾਹੀਂ ਮੁਲਜ਼ਮ ਦੇ ਆਪਣੇ ਬੈਂਕ ਖਾਤਿਆਂ ਵਿਚ ਟਰਾਂਸਫ਼ਰ ਕੀਤੇ ਗਏ ਸਨ। ਇਹ ਰਕਮ ਦਸਤਖ਼ਤ ਕੀਤੇ ਖ਼ਾਲੀ ਚੈਕਾਂ ਦੀ ਕਥਿਤ ਦੁਰਵਰਤੋਂ ਕਰਕੇ ਕਢਵਾਈ ਗਈ ਸੀ। ਇਸ ਸੰਬੰਧੀ ਮੁੱਦਈ ਵਲੋਂ ਸਾਈਬਰ ਕ੍ਰਾਈਮ ਹੈਲਪ ਲਾਈਨ ਨੰਬਰ 1930 ’ਤੇ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਗਈ। ਥਾਣਾ ਸਾਈਬਰ ਕ੍ਰਾਈਮ ਸ੍ਰੀ ਮੁਕਤਸਰ ਸਾਹਿਬ ਵਿਖੇ ਵਰਿੰਦਰ ਕੁਮਾਰ ਯਾਦਵ ਉਰਫ਼ ਬਿੰਦਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਪਿਛਲੀ ਖ਼ਬਰ ਅਕਾਲ ਅਕੈਡਮੀ ਦੀਆਂ ਵਿਦਿਆਰਥਣਾਂ ਨੇ ਬਾਸਕਟਬਾਲ ਮੁਕਾਬਲਿਆਂ ’ਚ ਮਾਰੀਆਂ ਮੱਲ੍ਹਾਂ ਅਗਲੀ ਖ਼ਬਰ ਜ਼ਿਲ੍ਹੇ ਦੀਆਂ ਮੰਡੀਆਂ ’ਚ 9,24,008.03 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।