13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਦਸਮੇਸ਼ ਪਬਲਿਕ ਸਕੂਲ ਬਰਗਾੜੀ ਵਿਖੇ ਅੱਵਲ ਬੱਚੇ ਸਨਮਾਨਿਤ

ਬਰਗਾੜੀ, 13 ਨਵੰਬਰ (ਲਖਵਿੰਦਰ ਸ਼ਰਮਾ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਬਰਗਾੜੀ ਵਲੋਂ ਨੈਤਿਕ ਸਿੱਖਿਆ ਦੇ ਕਰਵਾਏ ਮੁਕਾਬਲਿਆਂ ਵਿਚ ਦਸਮੇਸ਼ ਪਬਲਿਕ ਸਕੂਲ ਬਰਗਾੜੀ ਦੇ ਅੱਵਲ ਆਏ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਸਟੱਡੀ ਸਰਕਲ ਵਲੋਂ ਅਨੇਕਾਂ ਸਕੂਲਾਂ ਦੇ ਬੱਚਿਆਂ ਦੇ ਦਸਤਾਰ ਸਜਾਉਣ, ਕਵਿਤਾ, ਪੇਟਿੰਗ, ਰੰਗ ਭਰਨ ਅਤੇ ਕੁਈਜ ਮੁਕਾਬਲੇ ਕਰਵਾਏ ਗਏ ਸਨ ਅਤੇ ਇੰਨ੍ਹਾਂ ਮੁਕਾਬਲਿਆਂ ਵਿਚ ਦਸਮੇਸ਼ ਪਬਲਿਕ ਸਕੂਲ ਬਰਗਾੜੀ ਦੀ ਬੱਚੀ ਸਹਿਜਤਾ ਨੇ ਪੇਟਿੰਗ ਵਿਚ ਪਹਿਲਾ, ਰਵਲੀਨ ਕੌਰ ਨੇ ਦੂਸਰਾ, ਰੰਗ ਭਰਨ ਦੇ ਮੁਕਾਬਲਿਆਂ ਵਿਚ ਇਸ ਸਕੂਲ ਦੀ ਬੱਚੀ ਸਮਰਵੀਰ ਕੌਰ ਨੇ ਪਹਿਲਾ, ਕੁਈਜ ਮੁਕਾਬਲਿਆਂ ਵਿਚ ਹਰਗੁਣ ਕੌਰ, ਜੈਸਮੀਨ ਕੌਰ ਨੇ ਤੀਜਾ, ਕਵਿਤਾ ਉਚਾਰਣ ਵਿਚ ਸੁਖਮਨੀ ਕੌਰ ਗਿੱਲ ਨੇ ਪਹਿਲਾ, ਨੈਤਿਕ ਸਿੱਖਿਆ ਵਿਚ ਲਕਸ਼ਦੀਪ ਕੌਰ, ਹਰਗੁਨ ਕੌਰ, ਜੈਸਮੀਨ ਕੌਰ ਨੇ ਮੈਰਿਟ ਵਿਚ ਸਥਾਨ ਪ੍ਰਾਪਤ ਕੀਤਾ।

ਅਜੀਤ ਡੈਸਕ 14-11-2026
ਬਰਗਾੜੀ, 13 ਨਵੰਬਰ (ਲਖਵਿੰਦਰ ਸ਼ਰਮਾ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਬਰਗਾੜੀ ਵਲੋਂ ਨੈਤਿਕ ਸਿੱਖਿਆ ਦੇ ਕਰਵਾਏ ਮੁਕਾਬਲਿਆਂ ਵਿਚ ਦਸਮੇਸ਼ ਪਬਲਿਕ ਸਕੂਲ ਬਰਗਾੜੀ ਦੇ ਅੱਵਲ ਆਏ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਸਟੱਡੀ ਸਰਕਲ ਵਲੋਂ ਅਨੇਕਾਂ ਸਕੂਲਾਂ ਦੇ ਬੱਚਿਆਂ ਦੇ ਦਸਤਾਰ ਸਜਾਉਣ, ਕਵਿਤਾ, ਪੇਟਿੰਗ, ਰੰਗ ਭਰਨ ਅਤੇ ਕੁਈਜ ਮੁਕਾਬਲੇ ਕਰਵਾਏ ਗਏ ਸਨ ਅਤੇ ਇੰਨ੍ਹਾਂ ਮੁਕਾਬਲਿਆਂ ਵਿਚ ਦਸਮੇਸ਼ ਪਬਲਿਕ ਸਕੂਲ ਬਰਗਾੜੀ ਦੀ ਬੱਚੀ ਸਹਿਜਤਾ ਨੇ ਪੇਟਿੰਗ ਵਿਚ ਪਹਿਲਾ, ਰਵਲੀਨ ਕੌਰ ਨੇ ਦੂਸਰਾ, ਰੰਗ ਭਰਨ ਦੇ ਮੁਕਾਬਲਿਆਂ ਵਿਚ ਇਸ ਸਕੂਲ ਦੀ ਬੱਚੀ ਸਮਰਵੀਰ ਕੌਰ ਨੇ ਪਹਿਲਾ, ਕੁਈਜ ਮੁਕਾਬਲਿਆਂ ਵਿਚ ਹਰਗੁਣ ਕੌਰ, ਜੈਸਮੀਨ ਕੌਰ ਨੇ ਤੀਜਾ, ਕਵਿਤਾ ਉਚਾਰਣ ਵਿਚ ਸੁਖਮਨੀ ਕੌਰ ਗਿੱਲ ਨੇ ਪਹਿਲਾ, ਨੈਤਿਕ ਸਿੱਖਿਆ ਵਿਚ ਲਕਸ਼ਦੀਪ ਕੌਰ, ਹਰਗੁਨ ਕੌਰ, ਜੈਸਮੀਨ ਕੌਰ ਨੇ ਮੈਰਿਟ ਵਿਚ ਸਥਾਨ ਪ੍ਰਾਪਤ ਕੀਤਾ। ਇੰਨ੍ਹਾਂ ਬੱਚਿਆਂ ਨੂੰ ਸਰਟੀਫਿਕੇਟ, ਟਰਾਫੀਆਂ ਆਦਿ ਨਾਲ ਸਨਮਾਨਿਤ ਕੀਤਾ ਗਿਆ। ਇੰਨ੍ਹਾਂ ਬੱਚਿਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਤੇ ਸਕੂਲ ਡਾਇਰੈਕਟਰ ਜਸਬੀਰ ਸਿੰਘ ਸੰਧੂ, ਪਿ੍ੰਸੀਪਲ ਅਜੇ ਸ਼ਰਮਾ, ਉਪ ਪਿ੍ੰਸੀਪਲ ਕਮਲਜੀਤ ਕੌਰ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਸਕੂਲ ਅਧਿਆਪਕ ਜਗਮੋਹਨ ਸਿੰਘ, ਮਨਦੀਪ ਕੌਰ ਵਲੋਂ ਕਰਵਾਈ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਸਟੱਡੀ ਸਰਕਲ ਵਲੋਂ ਕਰਵਾਏ ਜਾਂਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਸਕੂਲੀ ਬੱਚੇ ਆਮ ਪੜ੍ਹਾਈ ਤੋਂ ਇਲਾਵਾ ਨੈਤਿਕ ਸਿੱਖਿਆ ਵੀ ਹਾਸਿਲ ਕਰਦੇ ਹਨ ਜੋ ਬੱਚਿਆਂ ਦੇ ਉਮਰ ਭਰ ਕੰਮ ਆਉਂਦੀ ਹੈ। ਇਸ ਮੌਕੇ ਸਮੂਹ ਸਟਾਫ਼, ਬੱਚੇ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਨਸ਼ੇ ਦੀ ਹਾਲਤ ’ਚ ਦੋ ਵਿਅਕਤੀ ਕਾਬੂ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ : ਜਸਵਿੰਦਰ ਬਰਾੜ ਕੋਟਸੁਖੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।