14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਆਈ.ਪੀ.ਐਲ ਆਕਸ਼ਨ ਹਾਊਸ ਮੁਕਾਬਲੇ ’ਚ ਬਾਬਾ ਫ਼ਰੀਦ ਲਾਅ ਕਾਲਜ ਦੀ ਟੀਮ ਪਹਿਲੇ ਸਥਾਨ ’ਤੇ

ਫ਼ਰੀਦਕੋਟ, 13 ਨਵੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਲਾਅ ਕਾਲਜ ਫ਼ਰੀਦਕੋਟ ਦੇ ਵਿਦਿਆਰਥੀਆਂ ਬਬਲਪ੍ਰੀਤ ਸਿੰਘ, ਗੌਤਮ ਚੌਧਰੀ ਅਤੇ ਕੇਸ਼ਵ ਦੀ ਟੀਮ ਨੇ ਦੇਹਰਾਦੂਨ ਵਿਖੇ ਲਿਬ੍ਰਾ ਲਾਅ ਕਾਲਜ ਵਿਚ ਕਰਵਾਏ ਗਏ ਆਵਾਜ਼ 3. 0 & ਅਗਨੀਸ਼ਤਰਾ 2.

ਅਜੀਤ ਡੈਸਕ 14-11-2026
ਫ਼ਰੀਦਕੋਟ, 13 ਨਵੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਲਾਅ ਕਾਲਜ ਫ਼ਰੀਦਕੋਟ ਦੇ ਵਿਦਿਆਰਥੀਆਂ ਬਬਲਪ੍ਰੀਤ ਸਿੰਘ, ਗੌਤਮ ਚੌਧਰੀ ਅਤੇ ਕੇਸ਼ਵ ਦੀ ਟੀਮ ਨੇ ਦੇਹਰਾਦੂਨ ਵਿਖੇ ਲਿਬ੍ਰਾ ਲਾਅ ਕਾਲਜ ਵਿਚ ਕਰਵਾਏ ਗਏ ਆਵਾਜ਼ 3.0 & ਅਗਨੀਸ਼ਤਰਾ 2.0 (2026) ਦੇ ਆਈ.ਪੀ.ਐਲ ਆਕਸ਼ਨ ਹਾਊਸ ਮੁਕਾਬਲੇ ’ਚ ਪਹਿਲਾ ਸਥਾਨ ਹਾਸਿਲ ਕੀਤਾ। ਜ਼ਿਕਰਯੋਗ ਹੈ ਕਿ ਇਸ ਮੁਕਾਬਲੇ ਵਿਚ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਟੀਮਾਂ ਨੇ ਭਾਗ ਲਿਆ ਸੀ। ਜਿਸ ’ਚ ਬਾਬਾ ਫ਼ਰੀਦ ਲਾਅ ਕਾਲਜ ਦੀ ਟੀਮ ਨੇ ਆਪਣੀ ਬਿਹਤਰੀਨ ਰਣਨੀਤੀ, ਖਿਡਾਰੀਆਂ ਦੀ ਸੰਤੁਲਿਤ ਚੋਣ ਅਤੇ ਪ੍ਰਭਾਵਸ਼ਾਲੀ ਟੀਮ ਪ੍ਰਬੰਧਨ ਦੇ ਦਮ ’ਤੇ ਜਿੱਤ ਦਰਜ ਕੀਤੀ। ਵਿਦਿਆਰਥੀ ਦੇ ਕਾਲਜ ਪਹੁੰਚਣ ’ਤੇ ਪ੍ਰਿੰਸੀਪਲ ਪੰਕਜ ਕੁਮਾਰ ਗਰਗ ਨੇ ਵਿਦਿਆਰਥੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਮੌਕੇ ਡਾ. ਮੋਹਣ ਸਿੰਘ ਸੱਗੂ, ਡਾ. ਨਵਜੋਤ ਕੌਰ ਇੰਚਾਰਜ ਅਕੈਡਮਿਕ, ਮਨਿੰਦਰ ਸਿੰਘ, ਡਾ. ਪਰਮਿੰਦਰ ਸਿੰਘ, ਨਿਸ਼ਾ ਅਤੇ ਪਰਵਿੰਦਰ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ‘ਬੱਚੇ ਮਨ ਦੇ ਸੱਚੇ’ ਵਿਸ਼ੇ ’ਤੇ ਸਕੂਲ ’ਚ ਵਿਸ਼ੇਸ਼ ਅਸੈਂਬਲੀ ਕਰਵਾਈ ਅਗਲੀ ਖ਼ਬਰ ਸ਼ਿਵਾਲਿਕ ਕਿਡਜ਼ ਸਕੂਲ ਵਿਖੇ ਬਾਲ ਦਿਵਸ ਖੁਸ਼ੀਆਂ ਤੇ ਉਤਸ਼ਾਹ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।