10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਮੋਟਰਸਾਈਕਲ ਸਵਾਰ ਨੂੰ ਬਚਾਉਂਦਿਆਂ ਕਾਰ ਦਰੱਖਤ ’ਚ ਵੱਜੀ, ਜਾਨੀ ਨੁਕਸਾਨ ਹੋਣ ਤੋਂ ਬਚਾਅ

ਸਾਦਿਕ, 9 ਨਵੰਬਰ (ਆਰ. ਐਸ.

ਅਜੀਤ ਡੈਸਕ 10-11-2026
ਸਾਦਿਕ, 9 ਨਵੰਬਰ (ਆਰ.ਐਸ.ਧੁੰਨਾ)- ਸਾਦਿਕ ਫ਼ਰੀਦਕੋਟ ਵਾਲੀ ਸੜਕ ’ਤੇ ਪੈਂਦੀ ਜੰਡ ਵਾਲਾ ਕੱਸੀ ਦੇ ਪੁਲ ਨੇੜੇ ਇਕ ਕਾਰ ਦੇ ਦਰੱਖਤ ’ਚ ਵੱਜਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਮਹਾਂਵੀਰ ਸਿੰਘ ਪੁੱਤਰ ਬੋਹੜ ਸਿੰਘ ਵਾਸੀ ਪਿੰਡ ਮਾਨੀ ਸਿੰਘ ਵਾਲਾ ਵਰਨਾ ਕਾਰ ਨੰਬਰ ਸੀ-ਐਚ 01 ਏ ਡਬਲਿਯੂ 5391 ’ਤੇ ਫ਼ਰੀਦਕੋਟ ਨੂੰ ਜਾ ਰਿਹਾ ਸੀ। ਜਦੋਂ ਇਹ ਕੱਸੀ ਦੇ ਪੁਲ ਨੇੜੇ ਪੁੱਜਿਆ ਤਾਂ ਇਸ ਨੇ ਆਪਣੇ ਅੱਗੇ ਜਾ ਰਹੀ ਕਾਰ ਨੂੰ ਪਾਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਅੱਗੋਂ ਇਕ ਮੋਟਰਸਾਈਕਲ ਆ ਗਿਆ ਤੇ ਮਹਾਂਵੀਰ ਸਿੰਘ ਨੇ ਮੋਟਰਸਾਈਕਲ ਸਵਾਰ ਨੂੰ ਬਚਾਉਣ ਦੀ ਕ ੋਸ਼ਿਸ਼ ਕੀਤੀ ਤਾਂ ਕਾਰ ਬੇਕਾਬੂ ਹੋ ਕੇ ਦਰੱਖਤ ’ਚ ਜਾ ਵੱਜੀ, ਜਿਸ ਨਾਲ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਪਰ ਚਾਲਕ ਦੇ ਮਾਮੂਲੀ ਸੱਟਾਂ ਆਈਆਂ ਤੇ ਕਿਸੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।
ਪਿਛਲੀ ਖ਼ਬਰ ਪੰਜਾਬ ਸਰਕਾਰ ਨੂੰ ਆਖਰਕਾਰ ਲੋਕਾਂ ਦੇ ਸੰਘਰਸ਼ ਅੱਗੇ ਝੁਕਣਾ ਪਿਆ- ਡਾ. ਭਗਤੂਆਣਾ ਅਗਲੀ ਖ਼ਬਰ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।