ਢੈਪਈ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਰਦੀਆਂ ਤੇ ਬੂਟ ਵੰਡੇ
ਜੈਤੋ, 4 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਸ਼ਹੀਦ ਹੌਲਦਾਰ ਅੰਮ੍ਰਿਤਪਾਲ ਸਿੰਘ ਸਰਕਾਰੀ ਹਾਈ ਸਕੂਲ ਢੈਪਈ ਦੇ ਸਾਬਕਾ ਵਿਦਿਆਰਥੀ ਸੁਖਬੀਰ ਸਿੰਘ ਫ਼ੌਜੀ ਸਪੁੱਤਰ ਠਾਣਾ ਸਿੰਘ ਨੇ ਸਰਕਾਰੀ ਹਾਈ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਢੈਪਈ ਦੇ ਸਮੂਹ ਵਿਦਿਆਰਥੀਆਂ ਨੂੰ ਵਰਦੀ ਦੇ ਨਾਲ ਵਾਲੇ ਕਾਲੇ ਰੰਗ ਦੇ ਬੂਟ ਵੰਡੇ ਤਾਂ ਕਿ ਵਿਦਿਆਰਥੀ ਆਉਣ ਵਾਲੇ ਸਰਦੀ ਦੇ ਮੌਸਮ ਵਿਚ ਸੌਖੇ ਰਹਿ ਸਕਣ। ਉਨ੍ਹਾਂ ਨੂੰ ਸੁਖਬੀਰ ਸਿੰਘ ਬਰਾੜ ਅਤੇ ਹਰਸਿਮਰਨ ਸਿੰਘ ਨੇ ਵੀ ਇਸ ਸੇਵਾ ਲਈ ਭਰਪੂਰ ਸਹਿਯੋਗ ਦਿੱਤਾ।
ਸਰਕਾਰੀ ਹਾਈ ਸਕੂਲ ਢੈਪਈ ਦੇ ਵਿਦਿਆਰਥੀਆਂ ਨੂੰ ਬੂਟ ਭੇਟ ਕਰਨ ਸਮੇਂ ਸੁਖਬੀਰ ਸਿੰਘ ਫ਼ੌਜੀ ਮੁੱਖ ਅਧਿਆਪਕਾ ਅਮਨਦੀਪ ਕੌਰ ਅਤੇ ਹੋਰ ਅਧਿਆਪਕਾਂ ਨਾਲ। ਤਸਵੀਰ: ਗੁਰਚਰਨ ਸਿੰਘ ਗਾਬੜੀਆ
05-11-2026