03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਲੈਕ. ਬਲਵਿੰਦਰ ਸਿੰਘ ਨੂੰ ਵਿਦਾਇਗੀ ਪਾਰਟੀ ਦਿੱਤੀ

ਜੈਤੋ, 2 ਨਵੰਬਰ (ਗੁਰਚਰਨ ਸਿੰਘ ਗਾਬੜੀਆ)- ਐਚ. ਐਸ.

ਅਜੀਤ ਡੈਸਕ 03-11-2026
ਜੈਤੋ, 2 ਨਵੰਬਰ (ਗੁਰਚਰਨ ਸਿੰਘ ਗਾਬੜੀਆ)- ਐਚ.ਐਸ.ਐਨ.ਸਕੂਲ ਆਫ਼ ਐਮੀਨੈਂਸ ਜੈਤੋ ਵਿਖੇ ਬਲਵਿੰਦਰ ਸਿੰਘ ਲੈਕਚਰਾਰ ਹਿਸਟਰੀ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਸਮਾਰੋਹ ਦਾ ਆਗਾਜ਼ ਨਵਦੀਪ ਕੌਰ ਨੇ ਸਵਾਗਤੀ ਭਾਸ਼ਣ ਰਾਹੀਂ ਕੀਤਾ। ਉਪਰੰਤ ਨਵਜੋਤ ਕੌਰ ਨੇ ਬੜੀ ਹੀ ਭਾਵਪੂਰਤ ਕਵਿਤਾ ਪੇਸ਼ ਕੀਤੀ। ਵੱਖ-ਵੱਖ ਬੁਲਾਰਿਆਂ ਵਲੋਂ ਆਪਣੇ ਵਿਚਾਰ ਪੇਸ਼ ਕੀਤੇ ਅਤੇ ਬਲਵਿੰਦਰ ਸਿੰਘ ਵਲੋਂ ਸਿੱਖਿਆ ਖੇਤਰ ਅਤੇ ਸਮਾਜਿਕ ਜੀਵਨ ’ਤੇ ਸਕੂਲ ਵਿਚ ਬਿਤਾਏ ਯਾਦਗਾਰੀ ਪਲਾਂ ਨੂੰ ਸਾਂਝਾ ਕੀਤਾ। ਅਖੀਰ ਵਿਚ ਸਕੂਲ ਮੁਖੀ ਅਮਰਜੀਤ ਕੌਰ ਨੇ ਬਲਵਿੰਦਰ ਸਿੰਘ ਦੇ ਜੀਵਨ ’ਤੇ ਕਿਹਾ ਕਿ ਉਹ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਹੋਣ ਕਰਕੇ ਨਾ ਸਿਰਫ਼ ਇਕ ਸੁਹਿਰਦ ਅਧਿਆਪਕ ਹਨ। ਸਗੋਂ ਵਿਦਿਆਰਥੀਆਂ ਵਿਚ ਨੈਤਿਕ ਕਦਰਾਂ ਕੀਮਤਾਂ ਪੈਦਾ ਕਰਨ ਲਈ ਵੀ ਹਮੇਸ਼ਾ ਯਤਨਸ਼ੀਲ ਰਹਿੰਦੇ ਸਨ। ਆਪ ਜੀ ਨੇ 9 ਪੁਸਤਕਾਂ ਲਿਖ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਹੈ। ਸਿੱਖਿਆ ਖੇਤਰ ਵਿਚ ਆਪ ਦੇ ਯੋਗਦਾਨ ਨੂੰ ਦੇਖਦੇ ਹੋਏ ਕਈ ਸੰਸਥਾਵਾਂ ਨੇ ਆਪ ਨੂੰ ਸਨਮਾਨਿਤ ਵੀ ਕੀਤਾ ਹੈ। ਇਸ ਮੌਕੇ ਅਮਰਜੀਤ ਕੌਰ ਨੇ ਸਾਰੇ ਹੀ ਪਰਿਵਾਰਕ ਮੈਂਬਰ ਰਿਸ਼ਤੇਦਾਰਾਂ ਅਤੇ ਵੱਖ-ਵੱਖ ਸਕੂਲਾਂ ’ਚੋਂ ਆਏ ਪਿ੍ਰੰਸੀਪਲ ਸਾਹਿਬਾਨ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਐਸ.ਐਮ.ਸੀ ਕਮੇਟੀ ਚੇਅਰਮੈਨ ਰੇਸ਼ਮ ਵੜ੍ਹਤੀਆ, ਰਾਜਿੰਦਰ ਸਿੰਘ, ਸ਼ਮਾ, ਰੇਸ਼ਮ ਸਿੰਘ ਰਿਟਾਇਡ ਲੈਕਚਰਾਰ, ਪਿ੍ਰੰਸੀਪਲ ਦਰਸ਼ਨ ਸਿੰਘ, ਬਲਵਿੰਦਰ ਸਿੰਘ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਦੋਸਤ, ਮਿੱਤਰ, ਬਹੁਤ ਸਾਰੇ ਸ਼ੁਭ ਚਿੰਤਕ ਤੇ ਸਮੂਹ ਸਟਾਫ਼ ਹਾਜ਼ਰ ਸੀ। ਮੰਚ ਸੰਚਾਲਨ ਰਾਜਿੰਦਰ ਕੁਮਾਰ ਅਤੇ ਪੁਸ਼ਪਿੰਦਰ ਅਰੋੜਾ ਨੇ ਕੀਤਾ।
ਪਿਛਲੀ ਖ਼ਬਰ ਸੜਕ ਹਾਦਸੇ ’ਚ ਵਿਅਕਤੀ ਦੀ ਮੌਤ ਅਗਲੀ ਖ਼ਬਰ ਮਾਊਂਟ ਲਰਨਿੰਗ ਜੂਨੀਅਰ ਸਕੂਲ ਨੇ ਬਲਾਕ ਪੱਧਰੀ ਖੇਡ ਮੁਕਾਬਲਿਆਂ ’ਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।