31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਖੰਡ ਤੇ ਹੋਰ ਵਸਤੂਆਂ ਦੀ ਵਧੀ ਕੀਮਤ ਕਰ ਸਕਦੀ ਹੈ ਤਿਉਹਾਰਾਂ ਦਾ ਸਵਾਦ ਫਿੱਕਾ

ਕੋਟਕਪੂਰਾ, 30 ਅਕਤੂਬਰ (ਹਰਪ੍ਰੀਤ ਸਿੰਘ ਚਾਨਾ)-ਪਿਛਲੇ ਕੁਝ ਸਮੇਂ ਤੋਂ ਖੰਡ ਦੀਆਂ ਵਧੀਆਂ ਕੀਮਤਾਂ ਖ਼ਪਤਕਾਰਾਂ ਦੇ ਘਰੇਲੂ ਬਜਟ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਖੰਡ ਹਰ ਇਕ ਰਸੋਈ ਦੀ ਜ਼ਰੂਰੀ ਚੀਜ਼ ਬਣ ਚੁੱਕੀ ਹੈ ।

ਅਜੀਤ ਡੈਸਕ 31-10-2026
ਕੋਟਕਪੂਰਾ, 30 ਅਕਤੂਬਰ (ਹਰਪ੍ਰੀਤ ਸਿੰਘ ਚਾਨਾ)-ਪਿਛਲੇ ਕੁਝ ਸਮੇਂ ਤੋਂ ਖੰਡ ਦੀਆਂ ਵਧੀਆਂ ਕੀਮਤਾਂ ਖ਼ਪਤਕਾਰਾਂ ਦੇ ਘਰੇਲੂ ਬਜਟ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਖੰਡ ਹਰ ਇਕ ਰਸੋਈ ਦੀ ਜ਼ਰੂਰੀ ਚੀਜ਼ ਬਣ ਚੁੱਕੀ ਹੈ । ਤਿਉਹਾਰਾਂ ਦੇ ਦਿਨਾਂ ਵਿਚ ਮਠਿਆਈਆਂ ਆਦਿ ਦੀ ਵਰਤੋਂ ਵੱਧਣ ਕਾਰਨ ਖੰਡ ਦੀ ਮੰਗ ਹੋਰ ਵੀ ਜ਼ਿਆਦਾ ਹੋ ਜਾਂਦੀ ਹੈ। ਇਸ ਸਬੰਧੀ ਬੁੱਧੀਜੀਵੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦਿਵਾਲੀ, ਨਵਾਂ ਸਾਲ ਅਤੇ ਵਿਆਹਾਂ ਦੇ ਮੌਕੇ ਮਠਿਆਈਆਂ ਦਾ ਲੈਣ ਦੇਣ ਕਰਨਾ ਰਿਵਾਜ਼ ਬਣ ਚੁੱਕਾ ਹੈ। ਇਸ ਜ਼ਰੂਰੀ ਵਸਤੂ ਦੀਆਂ ਕੀਮਤਾਂ ’ਤੇ ਕੰਟਰੋਲ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਪ੍ਰੋ. ਹਰਬੰਸ ਸਿੰਘ ਪਦਮ ਨੇ ਕਿਹਾ ਕਿ ਇਸ ਦੀਆਂ ਵਧੀਆਂ ਕੀਮਤਾਂ ਲਈ ਕਈ ਕਾਰਨ ਹਨ, ਜਿਵੇਂ ਕਿ ਗੰਨੇ ਦਾ ਉਤਪਾਦਨ ਘੱਟ ਹੋਣਾ ਗੰਨੇ ਦੀ ਫ਼ਸਲ ਨੂੰ ਲੱਗਣ ਵਾਲੀਆਂ ਬਿਮਾਰੀਆਂ ਜਮਾਂ ਖੋਰੀ ਖਰਚਿਆਂ ਦਾ ਵਧਣਾ ਵੀ ਇਕ ਕਾਰਨ ਹੈ। ਦਿਵਾਲੀ ਦੇ ਤਿਉਹਾਰ ਨੇੜੇ ਆ ਰਹੇ ਹਨ ਤਾਂ ਇਸ ਦੀ ਮੰਗ ਵਿਚ ਬਹੁਤ ਜ਼ਿਆਦਾ ਵਾਧਾ ਹੋਣਾ ਸੁਭਾਵਿਕ ਹੈ, ਇਸ ਨਾਲ ਖੰਡ ਦੀ ਕੀਮਤ ਹੋਰ ਵੀ ਵਧਣ ਦੇ ਅਸਾਰ ਹੋ ਸਕਦੇ ਹਨ ਅਤੇ ਲੋਕਾਂ ਨੂੰ ਮੂੰਹ ਮਿੱਠਾ ਕਰਨ ਲਈ ਅਤੇ ਮਠਿਆਈਆਂ ਦੇ ਤੋਹਫੇ ਵੰਡਣ ਲਈ ਹੋਰ ਜੇਬ ਖਰਚਾ ਕਰਨਾ ਪੈ ਸਕਦਾ ਹੈ। ਸਮਾਜ ਸੇਵੀ ਗੁਰਪ੍ਰੀਤ ਸਿੰਘ ਮਾਨ ਮੌੜ ਨੇ ਕਿਹਾ ਕਿ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਖੰਡ ਦੀ ਕੀਮਤ ਪਹਿਲਾਂ 45 ਰੁਪਏ ਦੇ ਆਸ ਪਾਸ ਸੀ ਅਤੇ ਹੁਣ ਇਹ 65 ਰੁਪਏ ਦੇ ਕਰੀਬ ਹੋ ਚੁੱਕੀ ਹੈ ਸੋ ਸਰਕਾਰ ਵਲੋਂ ਖੰਡ ਦੀ ਕੀਮਤ ਨੂੰ ਹਟਾਉਣ ਦੇ ਲਈ ਜ਼ਰੂਰੀ ਕਦਮ ਉਠਾਏ ਜਾਣ ਤਾਂ ਜੋ ਤਿਉਹਾਰਾਂ ਦਾ ਸਵਾਦ ਫਿੱਕਾ ਰਹਿਣ ਦੀ ਬਜਾਏ ਮਿਠਾਸ ਨਾਲ ਭਰਿਆ ਹੋਵੇ। ਇਸ ਮੌਕੇ ਹਲਵਾਈ ਯੂਨੀਅਨ ਦੇ ਪ੍ਰਧਾਨ ਸ਼ਾਮ ਲਾਲ ਮੈਂਗੀ ਨੇ ਕਿਹਾ ਕਿ ਮਹਿੰਗਾਈ ਜ਼ਿਆਦਾ ਹੋਣ ਕਾਰਨ ਮਿਠਾਈਆਂ ਦੀਆਂ ਦੁਕਾਨਾਂ ’ਤੇ ਗਾਹਕ ਬਹੁਤ ਘੱਟ ਹਨ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮਿਠਾਈਆਂ ’ਚ ਮਿਲਾਵਟਖੋਰੀ ਤੋਂ ਪਰਹੇਜ ਕਰਨ। ਆਲ ਇੰਡੀਆ ਕਰਿਆਨਾ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਉਮਕਾਰ ਗੋਇਲ ਨੇ ਕਿਹਾ ਕਿ ਅੱਜ ਸਰਕਾਰ ਵਲੋਂ ਮਹਿੰਗਾਈ ’ਤੇ ਕੋਈ ਕੰਟਰੋਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਸੈਂਟਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮਹਿੰਗਾਈ ’ਤੇ ਕੰਟਰੋਲ ਕੀਤਾ ਜਾਵੇ।
ਪਿਛਲੀ ਖ਼ਬਰ ਖੰਡ ਤੇ ਹੋਰ ਵਸਤੂਆਂ ਦੀ ਵਧੀ ਕੀਮਤ ਕਰ ਸਕਦੀ ਹੈ ਤਿਉਹਾਰਾਂ ਦਾ ਸਵਾਦ ਫਿੱਕਾ ਸੀ.ਐਚ.ਸੀ. ਦੋਦਾ ਦੇ ਮੁਲਾਜ਼ਮਾਂ ਦੀ ਮੀਟਿੰ... ਅਗਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਵਿਖੇ ਤਿੰਨ ਦਿਨਾਂ ਪੁਸਤਕ ਮੇਲਾ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।