22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਡੀ.ਸੀ.ਐਮ. ਸਕੂਲ ’ਚ ਦਸਹਿਰੇ ਦਾ ਤਿਉਹਾਰ ਮਨਾਇਆ

ਕੋਟਕਪੂਰਾ, 21 ਅਕਤੂਬਰ (ਹਰਪ੍ਰੀਤ ਸਿੰਘ ਚਾਨਾ, ਰਿੰਕੂ ਮਲਹੋਤਰਾ)- ਡੀ. ਸੀ.

ਅਜੀਤ ਡੈਸਕ 22-10-2026
ਕੋਟਕਪੂਰਾ, 21 ਅਕਤੂਬਰ (ਹਰਪ੍ਰੀਤ ਸਿੰਘ ਚਾਨਾ, ਰਿੰਕੂ ਮਲਹੋਤਰਾ)- ਡੀ.ਸੀ.ਐਮ. ਇੰਟਰਨੈਸ਼ਨਲ ਸਕੂਲ ਕੋਟਕਪੂਰਾ ਵਿਖੇ ਦੁਸਹਿਰੇ ਦੇ ਤਿਉਹਾਰ ਸਕੂਲ ਦੇ ਵੱਖ-ਵੱਖ ਹਾਊਸਾਂ ਦੇ ਇੰਚਾਰਜ ਅਧਿਆਪਕ ਅਤੇ ਕੌਂਸਲ ਵਿਦਿਆਰਥੀਆਂ ਨੇ ਐਕਟੀਵਿਟੀ ਅਧਿਆਪਕਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਪ੍ਰੋਗਰਾਮ ਦੇ ਮੁੱਖ ਮਹਿਮਾਨ ਰਾਜ ਕੁਮਾਰ ਅਗਰਵਾਲ, ਚੇਅਰਮੈਨ ਪਵ ਨ ਮਿੱਤਲ, ਸਕੂਲ ਦੇ ਸਰਪ੍ਰਸਤ ਅਸ਼ੋਕ ਚਾਵਲਾ, ਸੁਕਰਾਤ ਮਿੱਤਲ ਕਾਜਲ ਮਿੱਤਲ ਸਨ। ਪ੍ਰੋਗਰਾਮ ਦੀ ਸ਼ੁਰੂਆਤ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਸੁੰਦਰ ਭਜਨ ‘ਰਾਮ ਜੀ ਕੀ ਨਿਕਲੀ ਸਵਾਰੀ, ਰਾਮ ਜੀ ਕੀ ਲੀਲਾ ਹੈ ਨਿਆਰੀ ’ ਗਾਇਨ ਕਰਕੇ ਕੀਤੀ। ਇਸ ਤੋਂ ਇਲਾਵਾ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਵਲੋਂ ਕਵਿਤਾਵਾਂ, ਗੀਤ ਅਤੇ ਰਮਾਇਣ ਦੀ ਪੇਸ਼ਕਾਰੀ ਕੀਤੀ ਗਈ ਅਤੇ ਨਰਸਰੀ ਜਮਾਤ ਦੇ ਵਿਦਿਆਰਥੀਆਂ ਵਲੋਂ ਰਾਮ, ਲਛਮਣ, ਸੀਤਾ, ਹਨੂੰਮਾਨ, ਰਾਵਣ ਆਦਿ ਪਾਤਰਾਂ ਦਾ ਰੂਪ ਧਾਰ ਕੇ ਝਾਕੀਆਂ ਪੇਸ਼ ਕਰਕੇ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਬਣਾਇਆ। ਸਕੂਲ ਦੇ ਪ੍ਰਿੰਸੀਪਲ ਮੀਨਾਕਸ਼ੀ ਸ਼ਰਮਾ ਨੇ ਕਿਹਾ ਕਿ ਸਾਨੂੰ ਇਨ੍ਹਾਂ ਸਮਾਜਿਕ ਬੁਰਾਈਆਂ ਦਾ ਅੰਤ ਕਰਨ ਲਈ ਇਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਣ ਦੀ ਲੋੜ ਹੈ ਤਾਂ ਜੋ ਇਕ ਸੁਚੱਜਾ ਸਮਾਜ ਸਿਰਜਿਆ ਜਾ ਸਕੇ।
ਪਿਛਲੀ ਖ਼ਬਰ ਡਰੀਮਲੈਂਡ ਪਬਲਿਕ ਸਕੂਲ ਦੀਆਂ ਲੜਕੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ’ਚ ਜਿੱਤੇ ਤਗਮੇ ਅਗਲੀ ਖ਼ਬਰ ਐਸ.ਬੀ.ਆਰ.ਐਸ. ਕਾਲਜ ਫਾਰ ਵੁਮੈਨ ਵਲੋਂ ਵਿਦਿਆਰਥਣਾਂ ਦਾ ਵਿੱਦਿਅਕ ਅਤੇ ਧਾਰਮਿਕ ਫੇਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।