ਸਾਦਿਕ, 19 ਅਕਤੂਬਰ (ਆਰ.ਐਸ.ਧੁੰਨਾ)-ਪਿੰਡ ਦੀਪ ਸਿੰਘ ਵਾਲੇ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਬੱਚਿਆਂ ਲਈ ਅਧਾਰ ਕਾਰਡ ਬਣਾਉਣ ਦਾ ਲਗਾਇਆ ਗਿਆ ਪੰਜ ਦਿਨਾਂ ਸਪੈਸ਼ਲ ਕੈਂਪ ਸਮਾਪਤ ਹੋ ਗਿਆ। ਸਕੂਲ ਇੰਚਾਰਜ ਆਸ਼ਾ ਰਾਣੀ ਨੇ ਦੱਸਿਆ ਕਿ ਇਸ ਕੈਂਪ ਨਾਲ ਸਕੂਲ ਦੇ ਸਾਰੇ ਨੰਨ੍ਹੇ ਮੁੰਨ੍ਹੇ ਬੱਚਿਆਂ ਦੇ ਆਧਾਰ ਕਾਰਡ ਅਪਡੇਟ ਕੀਤੇ ਗਏ ਹਨ ਤੇ ਕੁਝ ਨਵੇਂ ਵੀ ਬਣਾਏ ਗਏ ਜੋ ਆਉਣ ਵਾਲੇ ਸਮੇਂ ਦੌਰਾਨ ਬੱਚਿਆਂ ਲਈ ਲਾਹੇਵੰਦ ਹੋਣਗੇ। ਉਨ੍ਹਾਂ ਮਾਨਯੋਗ ਸੁਪਰਡੈਂਟ ਡਵੀਜ਼ਨ ਫ਼ਰੀਦਕੋਟ, ਅਸਿਸਟੈਂਟ ਸੁਪਰਡੈਂਟ ਸਬ ਡਵੀਜ਼ਨ ਡਾਕਘਰ ਫ਼ਰੀਦਕੋਟ ਅਤੇ ਪਿ੍ਰਤਪਾਲ ਸਿੰਘ ਢਿੱਲੋਂ ਚੇਅਰਮੈਨ ਮਾਤਾ ਸੁਖਜਿੰਦਰ ਕੌਰ ਢਿੱਲੋਂ ਮੈਮੋਰੀਅਲ ਸੇਵਾ ਸੁਸਾਇਟੀ ਸਾਦਿਕ ਦਾ ਧੰਨਵਾਦ ਕੀਤਾ। ਇਸ ਮੌਕੇ ਡਿਊਟੀ ਕਰਮਚਾਰੀ ਸਿਮਰਨਜੀਤ ਅਰੋੜਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਬਜੀਤ ਕੌਰ ਗਹਿਰੀ, ਰੁਪਿੰਦਰ ਕੌਰ, ਸਿਮਰਜੀਤ ਕੌਰ ਅਤੇ ਬੱਚਿਆਂ ਦੇ ਮਾਪੇ ਵੀ ਹਾਜ਼ਰ ਸਨ।