19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਅਕਾਲੀ ਦਲ ਵਾਰਿਸ ਪੰਜਾਬ ਦੇ 10 ਮੈਂਬਰੀ ਜਥੇ. ਨੇ ਬਰਗਾੜੀ ਵਿਖੇ ਦਿੱਤੀ ਗਿ੍ਫ਼ਤਾਰੀ

ਬਰਗਾੜੀ, 18 ਅਕਤੂਬਰ (ਲਖਵਿੰਦਰ ਸ਼ਰਮਾ)-ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਹੇਠ ਸੰਨ 2015 ਵਿਚ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਅਤੇ ਬਹਿਬਲ ਕੋਟਕਪੂਰਾ ਗੋਲੀਕਾਂਡ ਦੇ ਪੂਰਨ ਇਨਸਾਫ਼ ਲਈ ਹਰ ਮਹੀਨੇ ਦੋ ਵਾਰ ਲਗਾਤਾਰ ਦਿੱਤੀਆਂ ਜਾ ਰਹੀਆਂ ਗਿ੍ਫ਼ਤਾਰੀਆਂ ਦੀ ਲੜੀ ਤਹਿਤ 10 ਮੈਂਬਰੀ ਜਥੇ ਵਲੋਂ ਗਿ੍ਫ਼ਤਾਰੀ ਦਿੱਤੀ ਗਈ। ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਬਰਗਾੜੀ ਵਿਖੇ ਹੋਈ ਬੇਅਦਬੀ ਅਤੇ ਇਨਸਾਫ਼ ਮੰਗਣ ਵਾਲੀਆਂ ਸੰਗਤਾਂ ਤੇ ਬਹਿਬਲ, ਕੋਟਕਪੂਰਾ ਵਿਖੇ ਹੋਏ ਗੋਲੀਕਾਂਡ ਦਾ ਅਜੇ ਤੱਕ ਪੂਰਨ ਇਨਸਾਫ਼ ਨਹੀਂ ਦਿੱਤਾ ਗਿਆ।

ਬਰਗਾੜੀ ਵਿਖੇ ਗਿ੍ਫ਼ਤਾਰੀ ਦੇਣ ਸਮੇਂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਜਥੇ ਦੇ ਬਾਕੀ ਮੈਂਬਰ ਸਾਹਿਬਾਨ ਆਦਿ। ਤਸਵੀਰ : ਲਖਵਿੰਦਰ ਸ਼ਰਮਾ 19-10-2026
ਬਰਗਾੜੀ, 18 ਅਕਤੂਬਰ (ਲਖਵਿੰਦਰ ਸ਼ਰਮਾ)-ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਹੇਠ ਸੰਨ 2015 ਵਿਚ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਅਤੇ ਬਹਿਬਲ ਕੋਟਕਪੂਰਾ ਗੋਲੀਕਾਂਡ ਦੇ ਪੂਰਨ ਇਨਸਾਫ਼ ਲਈ ਹਰ ਮਹੀਨੇ ਦੋ ਵਾਰ ਲਗਾਤਾਰ ਦਿੱਤੀਆਂ ਜਾ ਰਹੀਆਂ ਗਿ੍ਫ਼ਤਾਰੀਆਂ ਦੀ ਲੜੀ ਤਹਿਤ 10 ਮੈਂਬਰੀ ਜਥੇ ਵਲੋਂ ਗਿ੍ਫ਼ਤਾਰੀ ਦਿੱਤੀ ਗਈ। ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਬਰਗਾੜੀ ਵਿਖੇ ਹੋਈ ਬੇਅਦਬੀ ਅਤੇ ਇਨਸਾਫ਼ ਮੰਗਣ ਵਾਲੀਆਂ ਸੰਗਤਾਂ ਤੇ ਬਹਿਬਲ, ਕੋਟਕਪੂਰਾ ਵਿਖੇ ਹੋਏ ਗੋਲੀਕਾਂਡ ਦਾ ਅਜੇ ਤੱਕ ਪੂਰਨ ਇਨਸਾਫ਼ ਨਹੀਂ ਦਿੱਤਾ ਗਿਆ। ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਇੰਨ੍ਹਾਂ ਮੁੱਦਿਆਂ ਦਾ ਜਲਦ ਇਨਸਾਫ਼ ਦੇਣ ਦੇ ਨਾਂਅ ’ਤੇ ਸਰਕਾਰਾਂ ਬਣਾਈਆਂ ਪ੍ਰੰਤੂ ਇੰਨ੍ਹਾਂ ਸਰਕਾਰਾਂ ਨੇ ਇਨਸਾਫ਼ ਦੇਣ ਦੀ ਥਾਂ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਇਨਸਾਫ਼ ਮੰਗਣ ਵਾਲਿਆਂ ਨੂੰ ਡਾਗਾਂ ਨਾਲ ਕੁੱਟਿਆ। ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਨੇ ਸਿੱਖ ਕੌਮ ਨਾਲ ਇਨਸਾਫ਼ ਨਾ ਕਰਦਿਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕੀਤੀ ਅਤੇ ਭਿਆਨਕ ਦੋਸ਼ਾਂ ਤਹਿਤ ਸ਼ਜਾ ਕੱਟ ਰਹੇ ਸਰਸ ਾ ਸਾਧ ਵਰਗਿਆਂ ਨੂੰ ਵਾਰ ਵਾਰ ਪੈਰੋਲਾਂ ਦਿੱਤੀਆਂ ਜਾ ਰ ਹੀਆਂ ਹਨ। ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟੇ ਵਰਗੇ ਨੌਜਵਾਨ ਖਤਮ ਕੀਤੇ ਜਾ ਰਹੇ ਹਨ। ਗਿ੍ਫ਼ਤਾਰੀ ਦੇਣ ਵਾਲੇ ਜਥੇ. ਵਿਚ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਕਸ਼ਮੀਰ ਸਿੰਘ ਨਵਾਧਾ, ਦਰਸ਼ਨ ਸਿੰਘ ਮਾਣੂਕੇ, ਵੀਰ ਸਿੰਘ ਸੇਖਵਾਂ, ਕੁਲਵਿੰਦਰ ਸਿੰਘ ਮਾਣੂੰਕੇ, ਭੁਪਿੰਦਰ ਸਿੰਘ ਬਟਾਲਾ, ਕੁਲਦੀਪ ਸਿੰਘ ਬਰਾੜ, ਬਲਦੇਵ ਸਿੰਘ ਸੇਖਵਾਂ, ਕੁਲਦੀਪ ਸਿੰਘ ਸੇਖਵਾਂ, ਕੁਲਵਿੰਦਰ ਸਿੰਘ ਸੇਖਵਾਂ ਆਦਿ ਸ਼ਾਮਿਲ ਸਨ।
ਪਿਛਲੀ ਖ਼ਬਰ ਪਿੰਡ ਪੰਜਾਵਾ ਦੀ ਸਿਮਰਨ ਕੰਬੋਜ ਦੀ ਭਾਰਤੀ ਕਬੱਡੀ ਟੀਮ ’ਚ ਚੋਣ ਹੋਈ ਅਗਲੀ ਖ਼ਬਰ ਇਲੈਕਟਰੋ ਹੋਮਿਓਪੈਥੀ ਡਾਕਟਰ ਐਸੋਸੀਏਸ਼ਨ ਪੰਜਾਬ ਦੀ ਸਪੀਕਰ ਸੰਧਵਾਂ ਨਾਲ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।